ਗੈਰ ਕਾਨੂੰਨੀ ਖੁਦਾਈ ਮਾਮਲਾ : ਮਾਇਨਿੰਗ ਪਾਲਿਸੀ ਦੱਸਣ ਲਈ ਪੰਜਾਬ ਸਰਕਾਰ ਨੇ ਮੰਗਿਆ ਉੱਚ ਅਦਾਲਤ ਤੋਂ ਸਮਾਂ

By  Joshi May 30th 2018 12:08 PM -- Updated: May 30th 2018 12:37 PM

ਗੈਰ ਕਾਨੂੰਨੀ ਖੁਦਾਈ ਮਾਮਲਾ : ਮਾਇਨਿੰਗ ਪਾਲਿਸੀ ਦੱਸਣ ਲਈ ਪੰਜਾਬ ਸਰਕਾਰ ਨੇ ਮੰਗਿਆ ਉੱਚ ਅਦਾਲਤ ਤੋਂ ਸਮਾਂ

ਪੰਜਾਬ ਵਿਚ ਗੈਰ ਕਾਨੂੰਨੀ ਖੁਦਾਈ ਦੇ ਮਾਮਲੇ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅੱਜ ਸੁਣਵਾਈ ਹੋਈ ਹੈ। ਪੰਜਾਬ ਸਰਕਾਰ ਨੇ ਅਦਾਲਤ ਨੂੰ ਆਪਣੀ ਖੁਦਾਈ ਨੀਤੀ (ਮਾਇਨਿੰਗ ਪਾਲਿਸੀ) ਦੱਸਣ ਲਈ ਸਮਾਂ ਦੇਣ ਲਈ ਕਿਹਾ ਹੈ।

illegal mining, punjab government asks more time for mining policyਕੋਰਟ ਵਿਚ ਵਕੀਲ ਸ਼ੇਰਗਿੱਲ ਦੀ ਤਰਫੋਂ ਪਟੀਸ਼ਨਰ ਵੱਲੋਂ ਬਹੁਤ ਸਾਰੇ ਸੁਝਾਅ ਦਿੱਤੇ ਗਏ।  ਸ਼ੇਰਗਿੱਲ ਨੇ ਕਿਹਾ ਕਿ ਬਣ ਰਹੀ ਕਮੇਟੀ 'ਚ ਸੀ.ਬੀ.ਆਈ ਜਾਂ ਆਈ.ਬੀ. ਦੇ ਅਧਿਕਾਰੀ ਵੀ ਸ਼ਾਮਲ ਹੋਣੇ ਚਾਹੀਦੇ ਹਨ।

ਸੁਝਾਅ ਵਿਚ, ਹਾਈਕੋਰਟ ਦੇ ਸੇਵਾਮੁਕਤ ਜੱਜ ਨੂੰ ਇਸ ਕਮੇਟੀ ਦਾ ਮੁਖੀ ਬਣਾਉਣ ਲਈ ਕਿਹਾ ਗਿਆ ਹੈ।

illegal mining, punjab government asks more time for mining policyਮਾਮਲੇ ਦੀ ਅਗਲੀ ਸੁਣਵਾਈ 10 ਜੁਲਾਈ ਨੂੰ ਹੋਵੇਗੀ।

—PTC News

Related Post