ਇਮਰਾਨ ਖਾਨ ਨੇ ਦਿੱਤਾ ਵੱਡਾ ਬਿਆਨ, ਕਿਹਾ "ਜੇਕਰ ਜੰਗ ਸ਼ੁਰੂ ਹੁੰਦੀ ਤਾਂ ਨਾ ਮੇਰੇ ਵੱਸ 'ਚ ਰਹੇਗੀ ਨਾ ਨਰਿੰਦਰ ਮੋਦੀ ਦੇ", ਦੇਖੋ ਵੀਡੀਓ

By  Jashan A February 27th 2019 05:42 PM

ਇਮਰਾਨ ਖਾਨ ਨੇ ਦਿੱਤਾ ਵੱਡਾ ਬਿਆਨ, ਕਿਹਾ "ਜੇਕਰ ਜੰਗ ਸ਼ੁਰੂ ਹੁੰਦੀ ਤਾਂ ਨਾ ਮੇਰੇ ਵੱਸ 'ਚ ਰਹੇਗੀ ਨਾ ਨਰਿੰਦਰ ਮੋਦੀ ਦੇ" ਦੇਖੋ ਵੀਡੀਓ,ਨਵੀਂ ਦਿੱਲੀ: ਭਾਰਤ ਅਤੇ ਪਾਕਿਸਤਾਨ 'ਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ। ਜਿਸ ਦੌਰਾਨ ਦੋਹਾਂ ਦੇਸ਼ਾਂ 'ਚ ਤਕਰਾਰ ਦੇਖਣ ਨੂੰ ਮਿਲ ਰਹੀ ਹੈ। ਇਸ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਇੱਕ ਪ੍ਰੈਸ ਵਾਰਤਾ ਕਰਦਿਆਂ ਕਿਹਾ ਹੈ ਕਿ ਪੁਲਵਾਮਾ ਹਮਲੇ ਨੂੰ ਲੈ ਕੇ ਭਾਰਤ ਉਹਨਾਂ ਨਾਲ ਗੱਲਬਾਤ ਕਰ ਸਕਦਾ ਹੈ। ਉਹਨਾਂ ਪਹਿਲੇ ਅਤੇ ਦੂਸਰੇ ਵਿਸ਼ਵ ਯੁੱਧ ਦਾ ਜ਼ਿਕਰ ਕਰਦੇ ਹੋਏ ਕਿਹਾ ਹੈ ਕਿ ਜੰਗ ਸ਼ੁਰੂ ਹੋਣ ਤੋਂ ਬਾਅਦ ਕਦੋ ਖਤਮ ਹੋਵੇਗੀ, ਇਹ ਤੈਅ ਕਰ ਪਾਉਣਾ ਕਿਸੇ ਦੇ ਹੱਥ 'ਚ ਨਹੀਂ ਹੈ। [caption id="attachment_261981" align="aligncenter" width="300"]hina ਇਮਰਾਨ ਖਾਨ ਨੇ ਦਿੱਤਾ ਵੱਡਾ ਬਿਆਨ, ਕਿਹਾ "ਜੇਕਰ ਜੰਗ ਸ਼ੁਰੂ ਹੁੰਦੀ ਤਾਂ ਨਾ ਮੇਰੇ ਵੱਸ 'ਚ ਰਹੇਗੀ ਨਾ ਨਰਿੰਦਰ ਮੋਦੀ ਦੇ", ਦੇਖੋ ਵੀਡੀਓ[/caption] ਇਸ ਮੌਕੇ ਇਮਰਾਨ ਨੇ ਕਿਹਾ ਕਿ ਜੰਗ ਸ਼ੁਰੂ ਕਰਨ ਤੋਂ ਪਹਿਲਾਂ ਪਤਾ ਨਹੀਂ ਹੁੰਦਾ ਕਿ ਇਹ ਜੰਗ ਕਿਥੇ ਜਾਵੇਗੀ। ਉਹਨਾਂ ਕਿਹਾ ਕਿ ਕੀ ਸਾਨੂੰ ਸੋਚਣਾ ਨਹੀਂ ਚਾਹੀਦਾ ਜੇ ਜੰਗ ਸ਼ੁਰੂ ਹੁੰਦੀ ਹੈ ਤਾਂ ਇਹ ਕਿਸ ਪਾਸੇ ਜਾਵੇਗੀ, ਕਿਉਂਕਿ ਉਦੋਂ ਇਹ ਨਾ ਮੇਰੇ ਕਾਬੂ 'ਚ ਹੋਵੇਗੀ ਨਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਬੂ ਹੋਵੇਗੀ। ਉਹਨਾਂ ਇਹ ਵੀ ਕਿਹਾ ਕਿ ਅਸੀਂ ਭਾਰਤ ਨਾਲ ਅੱਤਵਾਦ ਦੇ ਮੁੱਦੇ 'ਤੇ ਚਰਚਾ ਦੇ ਲਾਈ ਤਿਆਰ ਹਾਂ, ਪਰ ਇਸ ਮਸਲੇ 'ਤੇ ਗੱਲਬਾਤ ਦੇ ਜ਼ਰੀਏ ਹੀ ਹੱਲ ਕਰਨੇ ਚਾਹੀਦੇ ਹਨ। ਦੱਸ ਦੇਈਏ ਕਿ ਪਿਛਲੇ ਦਿਨੀਂ ਜੰਮੂ ਕਸ਼ਮੀਰ ਦੇ ਪੁਲਵਾਮਾ 'ਚ ਹੋਏ ਵੱਡੇ ਅੱਤਵਾਦੀ ਹਮਲੇ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਕਾਫੀ ਤਣਾਅ ਵੱਧ ਗਿਆ ਹੈ। ਜਿਸ ਦੌਰਾਨ ਭਾਰਤ ਨੇ ਬੀਤੇ ਦਿਨ ਪਾਕਿ ਨੂੰ ਕਰਾਰਾ ਜਵਾਬ ਦਿੱਤਾ ਤੇ ਪਾਕਿ 'ਚ ਮੌਜੂਦ ਅੱਤਵਾਦੀ ਟਿਕਾਣਿਆਂ 'ਤੇ ਬੰਬ ਸੁੱਟੇ। ਜਿਸ ਦੌਰਾਨ 300 ਦੇ ਕਰੀਬ ਅੱਤਵਾਦੀ ਮਾਰੇ ਜਾਣ ਦੀ ਖਬਰ ਹੈ। -PTC News

Related Post