ਨਾਭਾ : ਸਹੁਰਿਆਂ ਵੱਲੋਂ ਤੇਲ ਛਿੜਕ ਕੇ ਵਿਆਹੁਤਾ ਨੂੰ ਲਗਾਈ ਅੱਗ, ਹਸਪਤਾਲ 'ਚ ਹੋਈ ਮੌਤ 

By  Joshi June 19th 2018 11:07 AM

ਨਾਭਾ : ਸਹੁਰਿਆਂ ਵੱਲੋਂ ਤੇਲ ਛਿੜਕ ਕੇ ਵਿਆਹੁਤਾ ਨੂੰ ਲਗਾਈ ਅੱਗ, ਹਸਪਤਾਲ 'ਚ ਹੋਈ ਮੌਤ

ਨਾਭਾ ਦੇ ਪਿੰਡ ਛੱਜੂ ਭੱਟ 'ਚ ਸਹੁਰਿਆਂ ਵੱਲੋਂ ਤੇਲ ਛਿੜਕ ਕੇ ਵਿਆਹੁਤਾ ਨੂੰ ਅੱਗ ਲਗਾਉਣ ਦੀ ਦਰਦਨਾਕ ਘਟਨਾ ਸਾਹਮਣੇ ਆਈ ਹੈ। ਮ੍ਰਿਤਕਾ ਦੀ ਪਹਿਚਾਣ ਰਜਨੀ ਵਜੋਂ ਹੋਈ ਹੈ।

ਮ੍ਰਿਤਕਾ ਨੂੰ ਜ਼ਖਮੀ ਹਾਲਤ 'ਚ ਚੰਡੀਗੜ੍ਹ ਦੇ 32 ਸੈਕਟਰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਲਾਜ ਦੌਰਾਨ ਅੱਜ ਸਵੇਰੇ ਉਸਦੀ ਮੌਤ ਹੋ ਗਈ।

in laws' killed daughter in lawਰਜਨੀ ਦੇ ਸਹੁਰਿਆਂ 'ਤੇ ਤੇਲ ਛਿੜਕ ਕੇ ਅੱਗ ਲਗਾਏ ਜਾਣ ਦੇ ਦੋਸ਼ ਲੱਗੇ ਹਨ, ਜਿਸਦੇ ਚੱਲਦਿਆਂ ਪਤੀ, ਸੱਸ ਅਤੇ ਜੇਠਾਣੀ 'ਤੇ ਮਾਮਲਾ ਦਰਜ ਕੀਤਾ ਗਿਆ ਹੈ।

ਫਿਲਹਾਲ, ਪੁਲਿਸ ਨੇ ਰਜਨੀ ਦੇ ਪਤੀ ਨੂੰ ਗ੍ਰਿਫਤਾਰ ਕੀਤਾ ਹੈ ਜਦਕਿ ਬਾਕੀ ਪਰਿਵਾਰ ਵਾਲੇ ਫਰਾਰ ਦੱਸੇ ਜਾ ਰਹੇ ਹਨ।

in laws' killed daughter in lawਮ੍ਰਿਤਕਾ ਦਾ ਅੱਜ ਪਟਿਆਲਾ 'ਚ ਅੰਤਮ ਸੰਸਕਾਰ ਕੀਤਾ ਜਾਵੇਗਾ।

—PTC News

Related Post