ਪੰਜਾਬ 'ਚ ਕੋਰੋਨਾ ਦੇ 6641 ਨਵੇਂ ਮਾਮਲੇ ਆਏ ਸਾਹਮਣੇ, ਇਕ ਦਿਨ 'ਚ 26 ਨੇ ਤੋੜਿਆ ਦਮ

By  Riya Bawa January 19th 2022 09:03 AM

Punjab Corona Cases: ਪੰਜਾਬ 'ਚ ਕੋਰੋਨਾ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ। ਬੀਤੇ 24 ਘੰਟਿਆਂ ਦੌਰਾਨ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਸਰਕਾਰ ਦੀ ਨੀਂਦ ਇੱਕ ਵਾਰ ਫਿਰ ਉੱਡਾ ਦਿੱਤੀ ਹੈ। ਸਿਹਤ ਵਿਭਾਗ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ 24 ਘੰਟਿਆਂ ਅੰਦਰ 6641 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ। ਪੰਜਾਬ 'ਚ ਮੌਜੂਦਾ ਐਕਟਿਵ ਕੇਸਾਂ ਦੀ ਗੱਲ ਕਰੀਏ ਤਾਂ ਇਸ ਵਕਤ 43977 ਐਕਟਿਵ ਕੋਰੋਨਾ ਮਰੀਜ਼ ਹਨ।

ਪੰਜਾਬ 'ਚ ਕੋਰੋਨਾ ਨਾਲ ਮੌਤਾਂ ਨੇ ਜ਼ੋਰ ਫੜ ਲਿਆ ਹੈ। ਮੰਗਲਵਾਰ ਨੂੰ ਇਕ ਦਿਨ 'ਚ 26 ਮਰੀਜ਼ਾਂ ਦੀ ਕੋਰੋਨਾ ਨਾਲ ਮੌਤ ਹੋ ਗਈ। ਇਸ ਦੇ ਨਾਲ ਹੀ 47 ਮਰੀਜ਼ਾਂ ਨੂੰ ਵੈਂਟੀਲੇਟਰ 'ਤੇ ਰੱਖਿਆ ਗਿਆ ਹੈ। ਸੂਬੇ ਦੇ ਮੁਹਾਲੀ ਜ਼ਿਲ੍ਹੇ ਵਿੱਚ ਸਥਿਤੀ ਬੇਕਾਬੂ ਹੋ ਗਈ ਹੈ, ਜਿੱਥੇ ਇੱਕ ਦਿਨ ਵਿੱਚ 1,196 ਮਰੀਜ਼ ਮਿਲੇ ਹਨ ਜਦਕਿ 5 ਮਰੀਜ਼ਾਂ ਦੀ ਮੌਤ ਹੋ ਗਈ। ਪਟਿਆਲਾ ਵਿੱਚ ਵੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਇੱਥੇ 578 ਮਰੀਜ਼ 32.88% ਦੀ ਲਾਗ ਦਰ ਨਾਲ ਪਾਏ ਗਏ, ਪਰ 7 ਮਰੀਜ਼ਾਂ ਦੀ ਮੌਤ ਵੀ ਹੋਈ।

Coronavirus India Highlights: India's daily positivity rate increases to 119.65 pc

ਵੇਖੋ ਵੱਖ -ਵੱਖ ਜਿਲ੍ਹਿਆਂ ਦਾ ਹਾਲ

ਸਿਹਤ ਵਿਭਾਗ ਵੱਲੋਂ ਜਾਰੀ ਰਿਪੋਰਟ ਮੁਤਾਬਿਕ ਫ਼ਿਰੋਜ਼ਪੁਰ-3, ਫਤਿਹਗੜ੍ਹ ਸਾਹਿਬ-1, ਗੁਰਦਾਸਪੁਰ-1, ਹੁਸ਼ਿਆਰਪੁਰ-2, ਜਲੰਧਰ-2, ਲੁਧਿਆਣਾ-3, ਪਟਿਆਲਾ-7, ਸੰਗਰੂਰ-1, SAS ਨਗਰ-5, ਅਤੇ ਤਰਨ ਤਾਰਨ-1 ਦੀ ਮੌਤ ਹੋਈ ਹੈ।ਇਸ ਵਿਚਾਲੇ ਚੰਗੀ ਖ਼ਬਰ ਇਹ ਹੈ ਕਿ 5912 ਕੋਰੋਨਾ ਮਰੀਜ਼ ਸਿਹਤਯਾਬ ਵੀ ਹੋਏ ਹਨ। ਕੋਰੋਨਾ ਕਾਰਨ ਪੰਜਾਬ ਵਿੱਚ 33 ਮਰੀਜ਼ ਗੰਭੀਰ ਹੋਣ ਕਾਰਨ ICU 'ਚ ਹਨ ਅਤੇ 9 ਹੋਰ ਵੈਂਟੀਲੇਟਰ 'ਤੇ ਹਨ।ਪੰਜਾਬ 'ਚ ਹੁਣ ਤੱਕ ਕੋਰੋਨਾ ਨਾਲ 676947 ਮਰੀਜ਼ ਸੰਕਰਮਿਤ ਹੋ ਚੁੱਕੇ ਹਨ।ਜਦਕਿ 16817 ਕੋਰੋਨਾਂ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ।

ਇਥੇ ਪੜ੍ਹੋ ਹੋਰ ਖ਼ਬਰਾਂ: ਲਤਾ ਮੰਗੇਸ਼ਕਰ ਦੀ ਜਲਦੀ ਸਿਹਤਯਾਬੀ ਲਈ ਮੰਦਰ 'ਚ ਹੋਏ "Mahamrityunjaya Jaap"

ਅੱਜ ਸਭ ਤੋਂ ਵੱਧ 1196 ਮਰੀਜ਼ SAS ਨਗਰ, 914 ਲੁਧਿਆਣਾ, 613 ਜਲੰਧਰ, 612 ਅੰਮ੍ਰਿਤਸਰ, 578 ਬਠਿੰਡਾ, 578 ਪਟਿਆਲਾ, 508 ਹੁਸ਼ਿਆਰਪੁਰ, 215 ਫਿਰੋਜ਼ਪੁਰ, 178 ਫਰੀਦਕੋਟ, 172 ਤਰਨਤਾਰਨ, 155 ਰੋਪੜ, ਫਤਿਹਗੜ੍ਹ 152, ਗੁਰਦਾਸਪੁਰ 150, ਕਪੂਰਥਲਾ 115, ਮਾਨਸਾ 81, ਫਾਜ਼ਿਲਕਾ 79, ਪਠਾਨਕੋਟ 72, ਮੋਗਾ 58, SBS ਨਗਰ 53, ਬਰਨਾਲਾ 51 ਅਤੇ ਸੰਗਰੂਰ 32 ਨਵੇਂ ਕੋਰੋਨਾ ਮਰੀਜ਼ ਸਾਹਮਣੇ ਆਏ ਹਨ।ਇਸ ਦੌਰਾਨ ਪੰਜਾਬ ਦਾ ਪੌਜ਼ੇਟਿਵਿਟੀ ਰੇਟ 21.51% ਰਿਹਾ।

ਇੱਥੇ ਪੜ੍ਹੋ ਪੰਜਾਬ ਤੇ ਦੇਸ਼ ਨਾਲ ਜੁੜੀਆਂ ਹੋਰ ਖ਼ਬਰਾਂ:

-PTC News

Related Post