ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਹਰਸਿਮਰਤ ਕੌਰ ਬਾਦਲ ਨੇ "ਆਲ ਇੰਡੀਆ ਰੇਡੀਓ" ਦੇ ਨਵੇਂ ਬ੍ਰਾਡਕਾਸਟ ਆਡੀਟੋਰੀਅਮ ਦਾ ਕੀਤਾ ਉਦਘਾਟਨ

By  Jashan A November 15th 2019 07:08 PM -- Updated: November 15th 2019 07:30 PM

ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਹਰਸਿਮਰਤ ਕੌਰ ਬਾਦਲ ਨੇ "ਆਲ ਇੰਡੀਆ ਰੇਡੀਓ" ਦੇ ਨਵੇਂ ਬ੍ਰਾਡਕਾਸਟ ਆਡੀਟੋਰੀਅਮ ਦਾ ਕੀਤਾ ਉਦਘਾਟਨ,ਨਵੀਂ ਦਿੱਲੀ: ਸੂਚਨਾ ਅਤੇ ਪ੍ਰਸਾਰਣ ਮੰਤਰੀ ਪ੍ਰਕਾਸ਼ ਜਾਵੜੇਕਰ ਅਤੇ ਕੇਂਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਅੱਜ ਨਵੀਂ ਦਿੱਲੀ ਵਿਖੇ ਅਕਾਸ਼ਵਾਨੀ ਭਵਨ 'ਚ ਨਵੇਂ ਪ੍ਰਸਾਰਣ ਆਡੀਟੋਰੀਅਮ ਦਾ ਉਦਘਾਟਨ ਕੀਤਾ।

ਇਸ ਮੌਕੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ, ਪ੍ਰਸਾਰ ਭਾਰਤੀ ਦੇ ਚੇਅਰਮੈਨ ਏ ਸੂਰਿਆ ਪ੍ਰਕਾਸ਼, ਸੂਚਨਾ ਤੇ ਪ੍ਰਸਾਰਣ ਮੰਤਰਾਲੇ ਦੇ ਸਕੱਤਰ ਅਮਿਤ ਖਰੇ, ਪ੍ਰਸਾਰ ਭਾਰਤੀ ਦੇ ਸੀਈਓ ਸ਼ਸ਼ੀ ਸ਼ੇਖਰ ਵੇਮਪਤੀ ਅਤੇ ਮੈਂਬਰ (ਵਿੱਤ) ਰਾਜੀਵ ਸਿੰਘ ਨੇ ਸਮਾਰੋਹ 'ਚ ਸ਼ਮੂਲੀਅਤ ਕੀਤੀ।

https://twitter.com/airnewsalerts/status/1195330871546372097?s=20

ਇਸ ਮੌਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵੜੇਕਰ, ਹਰਸਿਮਰਤ ਕੌਰ ਬਾਦਲ ਅਤੇ ਬਾਬੁਲ ਸੁਪਰੀਓ ਨੇ ਪ੍ਰਸਾਰ ਭਾਰਤੀ ਆਰਕਾਈਵ ਚੋਂ ਗੁਰਬਾਣੀ ਅਤੇ ਸ਼ਬਦ ਕੀਰਤਨ ਦੇ ਡਿਜੀਟਲ ਵਰਜਨ ਨੂੰ ਲਾਂਚ ਕੀਤਾ।ਬੀਤੇ 80 ਸਾਲਾਂ ਚ ਮਸ਼ਹੂਰ ਗਾਇਕਾਂ ਅਤੇ ਰਾਗੀਆਂ ਵੱਲੋਂ ਆਲ ਇੰਡੀਆ ਰੇਡੀਓ ਲਈ ਗਾਈ ਗਈ ਗੁਰਬਾਣੀ ਨੂੰ ਸੀਡੀਜ਼ ਦੇ ਰੂਪ ਵਿੱਚ ਲਾਂਚ ਕੀਤਾ ਗਿਆ ਹੈ।

https://twitter.com/PBNS_India/status/1195322142054727680?s=20

https://twitter.com/DD_Bharati/status/1195321974290968577?s=20

https://twitter.com/PrakashJavdekar/status/1195332719800012808?s=20

-PTC News

Related Post