ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸ ਤੇ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾ

By  Ravinder Singh July 16th 2022 06:15 PM

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿੱਚ ਮੁੜ ਪੈਰ ਪਸਾਰ ਰਿਹਾ ਕੋਰੋਨਾ ਵਾਇਰਸ ਲੋਕਾਂ ਅਤੇ ਸਿਹਤ ਵਿਭਾਗ ਲਈ ਖ਼ਤਰੇ ਦੀ ਘੰਟੀ ਹੈ। ਸਨਅਤੀ ਜ਼ਿਲ੍ਹੇ ਵਿੱਚ ਸ਼ਨਿੱਚਰਵਾਰ ਨੂੰ 57 ਕੋਰੋਨਾ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਤੇ ਕੋਵਿਡ ਕਾਰਨ ਇਕ ਮਰੀਜ਼ ਦੀ ਜਾਨ ਚਲੀ ਗਈ ਹੈ। ਲੁਧਿਆਣਾ ਦੇ ਸਿਵਲ ਸਰਜਨ ਡਾ.ਐਸ.ਪੀ. ਸਿੰਘ ਨੇ ਕੋਵਿਡ-19 ਦੀ ਤਾਜਾ ਸਥਿਤੀ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅੱਜ ਤੱਕ 108426 (97.71%) ਕੋਰੋਨਾ ਪਾਜ਼ੇਟਿਵ ਵਿਅਕਤੀ ਕੋਰੋਨਾ ਬਿਮਾਰੀ ਨੂੰ ਮਾਤ ਦੇ ਕੇ ਤੰਦਰੁਸਤ ਹੋ ਚੁੱਕੇ ਹਨ।

ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸ ਤੇ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾਜ਼ਿਕਰਯੋਗ ਹੈ ਕਿ ਬੀਤੇ ਦਿਨ ਲੁਧਿਆਣਾ ਵਿੱਚ 65 ਦੇ ਕਰੀਬ ਕੋਰੋਨਾ ਪਾਜ਼ੇਟਿਵ ਦੇ ਮਾਮਲੇ ਸਾਹਮਣੇ ਆਏ ਸਨ ਅਤੇ 2 ਦਿਨਾਂ ਵਿੱਚ 122 ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ ਅਤੇ 2 ਦਿਨਾਂ ਦੇ ਵਿੱਚ ਦੋ ਮੌਤਾਂ ਹੋ ਚੁੱਕੀਆਂ ਹਨ ਜੋ ਕਿ ਡੂੰਘੀ ਚਿੰਤਾ ਦਾ ਵਿਸ਼ਾ ਹੈ। ਲੁਧਿਆਣਾ ਜ਼ਿਲ੍ਹੇ ਅੰਦਰ ਅੱਜ ਤੱਕ 3758246 ਸ਼ੱਕੀ ਵਿਅਕਤੀਆਂ ਦੇ ਨਮੂਨੇ ਲਏ ਗਏ ਹਨ ਜੋ ਕਿ ਆਰ.ਟੀ.ਪੀ.ਸੀ.ਆਰ. 2133968, ਐਂਟੀਜਨ 1578569 ਅਤੇ ਟਰੂਨੈਟ 45709 ਹਨ।

ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸ ਤੇ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾਅੱਜ ਪੈਂਡਿੰਗ ਰਿਪੋਰਟਾਂ ਵਿੱਚੋਂ 57 ਨਮੂਨਿਆਂ ਦੀ ਰਿਪੋਰਟ ਕੋਰੋਨਾ ਪਾਜ਼ੇਟਿਵ ਹਾਸਲਿ ਹੋਈ ਹੈ ਜੋ ਕਿ 49 ਜ਼ਿਲ੍ਹਾ ਲੁਧਿਆਣਾ ਅਤੇ 8 ਬਾਹਰਲੇ ਰਾਜ/ਜ਼ਿਲ੍ਹੇ ਨਾਲ ਸਬੰਧਤ ਹਨ। ਜਿਸ ਨਾਲ ਜ਼ਿਲ੍ਹਾ ਦੇ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 110969 ਅਤੇ ਬਾਹਰਲੇ ਜ਼ਿਲ੍ਹੇ/ਰਾਜਾਂ ਦੇ ਕੁੱਲ ਕੋਰੋਨਾ ਪਾਜ਼ੇਟਿਵ ਕੇਸਾਂ ਦੀ ਗਿਣਤੀ 14917 ਹੈ। ਅੱਜ ਕੋਰੋਨਾ ਵਾਇਰਸ ਨਾਲ 1 ਮੌਤ ਦੀ ਪੁਸ਼ਟੀ ਹੋਈ ਹੈ ਜੋ ਕਿ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਤ ਹੈ।

ਲੁਧਿਆਣਾ 'ਚ ਕੋਰੋਨਾ ਵਾਇਰਸ ਦੇ ਵੱਧਦੇ ਕੇਸ ਤੇ ਮੌਤਾਂ ਬਣੀਆਂ ਚਿੰਤਾ ਦਾ ਵਿਸ਼ਾਜ਼ਿਲ੍ਹਾ ਵਿੱਚ ਕੋਰੋਨਾ ਵਾਇਰਸ ਨਾਲ ਕੁੱਲ ਮੌਤਾਂ ਦੀ ਗਿਣਤੀ 2297 ਹੈ ਅਤੇ ਬਾਹਰਲੇ ਜਿਲ੍ਹੇ/ਰਾਜਾਂ ਦੀ ਮੌਤਾਂ ਦੀ ਗਿਣਤੀ 1128 ਹੈ। ਅੱਜ 3860 ਸੈਂਪਲ ਟੈਸਟ ਲਈ ਭੇਜੇ ਗਏ ਹਨ। ਇਸ ਦੇ ਨਾਲ ਉਨ੍ਹਾਂ ਨੇ ਜਨਤਾ ਨੂੰ ਅਪੀਲ ਕੀਤੀ ਹੈ ਕਿ ਮਾਸਕ ਜ਼ਰੂਰ ਪਹਿਨੋ, ਦੂਜਿਆਂ ਤੋਂ ਦੂਰੀ ਬਣਾ ਕੇ ਰੱਖੋ, ਭੀੜ ਵਾਲੀਆ ਜਗ੍ਹਾ ਉਤੇ ਜਾਣ ਤੋਂ ਗੁਰੇਜ਼ ਕਰੋ, ਵਾਰ-ਵਾਰ ਆਪਣੇ ਹੱਥ ਧੋਵੋ, ਸਿਹਤ ਠੀਕ ਨਾ ਮਹਿਸੂਸ ਹੋਵੇ ਤਾਂ ਆਪਣੇ ਨੇੜੇ ਦੀ ਸਿਹਤ ਸੰਸਥਾ ਨਾਲ ਸੰਪਰਕ ਕਰੋ।

ਇਹ ਵੀ ਪੜ੍ਹੋ : ਦਿੱਲੀ ਦੁੱਖ ਦੱਸਣ ਗਏ ਅਧਿਆਪਕਾਂ 'ਤੇ ਹੋਏ ਲਾਠੀਚਾਰਜ ਦੀ ਗੌਰਮਿੰਟ ਟੀਚਰਜ਼ ਯੂਨੀਅਨ ਨੇ ਕੀਤੀ ਸਖ਼ਤ ਨਿਖੇਧੀ

Related Post