IND vs NZ: ਆਖਰੀ T-20 ਮੈਚ 'ਚ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਕੀਤਾ ਸੀਰੀਜ਼ 'ਤੇ ਕਬਜ਼ਾ

By  Jashan A February 10th 2019 04:50 PM

IND vs NZ: ਆਖਰੀ T-20 ਮੈਚ 'ਚ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਕੀਤਾ ਸੀਰੀਜ਼ 'ਤੇ ਕਬਜ਼ਾ,ਹੈਮਿਲਟਨ: ਭਾਰਤੀ ਕ੍ਰਿਕੇਟ ਟੀਮ ਤੇ ਨਿਊਜ਼ੀਲੈਂਡ ਵਿਚਾਲੇ ਅੱਜ ਤੀਜਾ ਟੀ20 ਮੈਚ ਖੇਡਿਆ ਗਿਆ। ਜਿਸ 'ਚ ਨਿਊਜ਼ੀਲੈਂਡ ਨੇ ਭਾਰਤ ਨੂੰ ਤੀਜੇ ਟੀ-20 ਮੈਚ 'ਚ 4 ਦੌੜਾਂ ਨਾਲ ਹਰਾ ਦਿੱਤਾ ਹੈ। ਨਿਊਜ਼ੀਲੈਂਡ ਨੇ ਨ ਮੈਚਾਂ ਦੀ ਟੀ-20 ਸੀਰੀਜ਼ 2-1 ਨਾਲ ਆਪਣੇ ਨਾਂ ਕਰ ਲਈ ਹੈ। ਨਿਊਜ਼ੀਲੈਂਡ ਟੀਮ ਵੱਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 4 ਵਿਕਟਾਂ ਦੇ ਨੁਕਸਾਨ 'ਤੇ 212 ਦੌੜਾਂ ਦਾ ਮਜ਼ਬੂਤ ਸਕੋਰ ਖੜ੍ਹਾ ਕੀਤਾ।

ind vs nz IND vs NZ: ਆਖਰੀ T-20 ਮੈਚ 'ਚ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਕੀਤਾ ਸੀਰੀਜ਼ 'ਤੇ ਕਬਜ਼ਾ

ਭਾਰਤੀ ਟੀਮ ਇਸ ਦੇ ਜਵਾਬ 'ਚ 6 ਵਿਕਟਾਂ 'ਤੇ 208 ਦੌੜਾਂ ਹੀ ਬਣਾ ਸਕੀ ਤੇ ਮੈਚ ਹਾਰ ਗਈ।ਨਿਊਜ਼ੀਲੈਂਡ ਤੋਂ 20 ਓਵਰਾਂ 'ਚ 4 ਵਿਕਟਾਂ ਦੇ ਨੁਕਸਾਨ 'ਤੇ 213 ਦੌੜਾਂ ਦਾ ਟੀਚਾ ਮਿਲਣ 'ਤੇ ਭਾਰਤ ਦੀ ਬੱਲੇਬਾਜ਼ੀ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ।

ind vs nz IND vs NZ: ਆਖਰੀ T-20 ਮੈਚ 'ਚ ਭਾਰਤ ਨੂੰ ਹਰਾ ਕੇ ਨਿਊਜ਼ੀਲੈਂਡ ਨੇ ਕੀਤਾ ਸੀਰੀਜ਼ 'ਤੇ ਕਬਜ਼ਾ

ਸ਼ਿਖਰ ਧਵਨ 5 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਧਵਨ ਸੈਂਟਨਰ ਦੀ ਗੇਂਦ 'ਤੇ ਡੇਰਿਲ ਮਿਸ਼ੇਲ ਨੂੰ ਕੈਚ ਦੇ ਬੈਠੇ ਤੇ ਪਵੇਲੀਅਨ ਪਰਤ ਗਏ। ਭਾਰਤ ਨੂੰ ਦੂਜਾ ਝਟਕਾ ਉਦੋਂ ਲੱਗਾ ਜਦੋਂ ਵਿਜੇ ਸ਼ੰਕਰ 43 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ।

-PTC News

Related Post