IND vs PAK: 8 ਸਾਲ ਬਾਅਦ ਭਾਰਤ ਨੂੰ ਏਸ਼ੀਆ ਕੱਪ 'ਚ ਮਿਲੀ ਹਾਰ, ਪਾਕਿਸਤਾਨ ਨੇ ਮੈਚ 'ਚ ਮਾਰੀ ਬਾਜ਼ੀ

By  Riya Bawa September 5th 2022 07:10 AM -- Updated: September 5th 2022 07:11 AM

Asia Cup 2022: ਦੁਬਈ 'ਚ ਖੇਡੇ ਗਏ ਏਸ਼ੀਆ ਕੱਪ ਦੇ ਸੁਪਰ-4 'ਚ ਪਾਕਿਸਤਾਨ ਨੇ ਭਾਰਤ ਨੂੰ 5 ਵਿਕਟਾਂ ਨਾਲ ਹਰਾ ਦਿੱਤਾ। ਪਹਿਲਾਂ ਖੇਡਦਿਆਂ ਭਾਰਤੀ ਟੀਮ ਨੇ 20 ਓਵਰਾਂ 'ਚ 7 ਵਿਕਟਾਂ 'ਤੇ 181 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਨੇ ਟੀਚਾ ਆਖਰੀ ਓਵਰ 'ਚ ਇਕ ਗੇਂਦ 'ਤੇ ਹਾਸਲ ਕਰ ਲਿਆ। ਪਾਕਿਸਤਾਨ ਲਈ ਮੁਹੰਮਦ ਨਵਾਜ਼ ਨੇ ਮੈਚ ਬਦਲਣ ਵਾਲੀ ਪਾਰੀ ਖੇਡੀ। ਨਵਾਜ਼ ਨੇ 20 ਗੇਂਦਾਂ 'ਚ 42 ਦੌੜਾਂ ਦੀ ਤੂਫਾਨੀ ਪਾਰੀ ਖੇਡੀ। ਇਸ ਦੌਰਾਨ ਉਸ ਦੇ ਬੱਲੇ ਨੇ ਛੇ ਚੌਕੇ ਤੇ ਦੋ ਛੱਕੇ ਲਾਏ।

AsiaCup

ਪਾਕਿਸਤਾਨ ਨੇ 8 ਸਾਲ 4 ਮੈਚਾਂ ਬਾਅਦ ਭਾਰਤ ਤੋਂ ਏਸ਼ੀਆ ਕੱਪ ਜਿੱਤਿਆ ਹੈ। ਇਸ ਤੋਂ ਪਹਿਲਾਂ 28 ਅਗਸਤ ਨੂੰ ਭਾਰਤ ਨੇ ਗਰੁੱਪ ਦੌਰ ਦੇ ਮੈਚ ਵਿੱਚ 5 ਵਿਕਟਾਂ ਨਾਲ ਜਿੱਤ ਦਰਜ ਕੀਤੀ ਸੀ। ਟੀ-20 ਟੂਰਨਾਮੈਂਟ 'ਚ ਪਾਕਿਸਤਾਨ ਦੀ ਇਹ ਲਗਾਤਾਰ ਦੂਜੀ ਜਿੱਤ ਹੈ। ਮੈਚ 'ਚ ਪਹਿਲਾਂ ਖੇਡਦਿਆਂ ਭਾਰਤ ਨੇ ਕੋਹਲੀ ਦੀਆਂ 60 ਦੌੜਾਂ ਦੀ ਮਦਦ ਨਾਲ 7 ਵਿਕਟਾਂ 'ਤੇ 181 ਦੌੜਾਂ ਬਣਾਈਆਂ। ਜਵਾਬ 'ਚ ਪਾਕਿਸਤਾਨ ਨੇ 19.5 ਓਵਰਾਂ 'ਚ 5 ਵਿਕਟਾਂ 'ਤੇ ਟੀਚਾ ਹਾਸਲ ਕਰ ਲਿਆ। ਰਿਜ਼ਵਾਨ ਨੇ 71 ਦੌੜਾਂ ਬਣਾਈਆਂ।

ਇਹ ਵੀ ਪੜ੍ਹੋ: ਮੁੱਖ ਮੰਤਰੀ ਵੱਲੋਂ ਖੇਤੀ ਦੇ ਆਧੁਨਿਕ ਮਾਡਲ ਬਾਰੇ ਬੋਰਲੌਗ ਇੰਸਟੀਚਿਊਟ ਦੇ ਨੁਮਾਇੰਦਿਆਂ ਨਾਲ ਵਿਚਾਰ-ਵਟਾਂਦਰਾ

ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਕਪਤਾਨ ਬਾਬਰ ਆਜ਼ਮ ਚੌਥੇ ਓਵਰ ਵਿੱਚ ਲੈੱਗ ਸਪਿੰਨਰ ਰਵੀ ਬਿਸ਼ਨੋਈ ਦਾ ਸ਼ਿਕਾਰ ਹੋ ਗਿਆ। ਉਸ ਨੇ 10 ਗੇਂਦਾਂ ਵਿੱਚ 14 ਦੌੜਾਂ ਬਣਾਈਆਂ। ਨੰਬਰ-3 'ਤੇ ਉਤਰੇ ਫਖਰ ਜ਼ਮਾਨ ਨੇ ਮੁਹੰਮਦ ਰਿਜ਼ਵਾਨ ਨਾਲ 41 ਦੌੜਾਂ ਦੀ ਸਾਂਝੇਦਾਰੀ ਕੀਤੀ। ਫਖਰ 18 ਗੇਂਦਾਂ 'ਤੇ 15 ਦੌੜਾਂ ਬਣਾ ਕੇ ਲੈੱਗ ਸਪਿਨਰ ਯੁਜਵੇਂਦਰ ਚਾਹਲ ਦਾ ਸ਼ਿਕਾਰ ਬਣੇ। 10 ਓਵਰਾਂ ਤੋਂ ਬਾਅਦ ਸਕੋਰ 2 ਵਿਕਟਾਂ 'ਤੇ 76 ਦੌੜਾਂ ਸੀ।

-PTC News

Related Post