ਆਖਿਰ ਕਿਉਂ ਚੁਣਿਆ ਚੱਢਾ ਦੇ ਬੇਟੇ ਨੇ ਖੁਦਕੁਸ਼ੀ ਦਾ ਰਾਹ, ਕੌਣ ਹਨ ਦੋਸ਼ੀ, ਜਾਣੋ ਪੂਰਾ ਮਾਮਲਾ

By  Joshi January 4th 2018 06:42 PM -- Updated: January 4th 2018 08:56 PM

Inderjeet Chadda Suicide Note: ਚੀਫ ਖ਼ਾਲਸਾ ਦੀਵਾਨ ਦੇ ਸਾਬਕਾ ਪ੍ਰਧਾਨ ਇੰਦਰਜੀਤ ਸਿੰਘ ਚੱਢਾ ਵੱਲੋਂ ਇੱਕ ਸਕੂਲ ਟੀਚਰ ਮਹਿਲਾ ਨਾਲ ਛੇੜ-ਛਾੜ ਕਰਨ 'ਤੇ ਵੀਡੀਓ ਵਾਇਰਲ ਹੋਣ ਨਾਲ ਸ਼ਰਮਿੰਦਗੀ ਜ਼ਾਹਿਰ ਕਰਦਿਆਂ ਹੋਇਆ ਉਹਨਾਂ ਦੇ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਨੇ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ। ਆਤਮਹੱਤਿਆ ਕਰਨ 'ਤੇ ਇੰਦਰਪ੍ਰੀਤ ਵੱਲੋਂ ਸੁਸਾਈਡ ਨੋਟ ਲਿਖਿਆ ਗਿਆ। ਜੋ ਉਹਨਾਂ ਦੀ ਗੱਡੀ ਵਿੱਚੋ ਬਰਾਮਦ ਹੋਇਆ ਹੈ।

Inderjeet Chadda Suicide Note: ਆਖਿਰ ਕਿਉਂ ਚੁਣਿਆ ਚੱਢਾ ਦੇ ਬੇਟੇ ਨੇ ਖੁਦਕੁਸ਼ੀ ਦਾ ਰਾਹ Inderjeet Chadda Suicide Note: ਆਖਿਰ ਕਿਉਂ ਚੁਣਿਆ ਚੱਢਾ ਦੇ ਬੇਟੇ ਨੇ ਖੁਦਕੁਸ਼ੀ ਦਾ ਰਾਹ Inderjeet Chadda Suicide Note: ਆਖਿਰ ਕਿਉਂ ਚੁਣਿਆ ਚੱਢਾ ਦੇ ਬੇਟੇ ਨੇ ਖੁਦਕੁਸ਼ੀ ਦਾ ਰਾਹ Inderjeet Chadda Suicide Note: ਆਖਿਰ ਕਿਉਂ ਚੁਣਿਆ ਚੱਢਾ ਦੇ ਬੇਟੇ ਨੇ ਖੁਦਕੁਸ਼ੀ ਦਾ ਰਾਹ

Inderjeet Chadda Suicide Note: ਇਸ ਸੁਸਾਈਡ ਨੋਟ ਵਿੱਚ ਕਈ ਵੱਡੇ ਅਧਿਕਾਰੀ 'ਤੇ ਅੰਮ੍ਰਿਤਸਰ ਦੇ ਕਈ ਬਿਜਨਿਸ ਮੈਨ ਦੇ ਨਾਮ ਦਰਜ਼ ਕੀਤੇ ਹੋਏ ਸਨ। ਇੰਦਰਪ੍ਰੀਤ ਦੇ ਬੇਟੇ ਪ੍ਰਭਦੀਪ ਨੇ ਹੁਣ 11 ਲੋਕਾਂ ਦੇ ਵਿਰੁੱਧ ਮਾਮਲਾ ਦਰਜ਼ ਕਰਵਾਇਆ ਹੈ। ਵੀਡੀਓ ਵਾਇਰਲ ਹੋਣ ਤੋਂ ਬਾਅਦ ਇੰਦਰਪ੍ਰੀਤ ਕਾਫੀ ਸਮਾਂ ਡਿਪ੍ਰੇਸ਼ਨ ਦਾ ਸ਼ਿਕਾਰ ਰਿਹਾ। ਜਿਸਦੇ ਕਾਰਨ ਹੀ ਉਸਨੇ ਆਤਮਹੱਤਿਆ ਕਰਨ ਦਾ ਰਾਹ ਚੁਣਿਆ।

ਇੰਦਰਪ੍ਰੀਤ ਚੱਢਾ ਨੇ ਲਿਖਿਆ ਹੈ ਕਿ ਉਹਨਾਂ ਦੇ ਪਿਤਾ ਇੱਕ ਸੋਚੀ ਸਮਝੀ ਸਾਜਿਸ਼ ਦਾ ਸ਼ਿਕਾਰ ਹੋਏ ਹਨ ਜਿਸ ਵਿੱਚ ਔਰਤ ਪ੍ਰਿੰਸੀਪਲ ਤੇ ਉਸਦਾ ਪਤੀ ਵੀ ਸ਼ਾਮਿਲ ਹੈ ।  ਇਹ ਮਾਮਲਾ ਸੋਸ਼ਣ ਦਾ ਨਹੀਂ, ਬਲਕਿ ‘ਹਨੀ ਟਰੈਪ’ ਦਾ ਹੈ ਜਿਸ ਵਿੱਚ ਸਭ ਕੁੱਝ ਔਰਤ ਦੀ ਸਹਿਮਤੀ ਨਾਲ ਹੋਇਆ ਹੈ ਨਾਂ ਕਿ ਜਬਰਦਸਤੀ । ਪਰ ਬਾਅਦ ਵਿੱਚ ਉਹ ਔਰਤ ਮੁੱਕਰ ਗਈ ਤੇ ਸੋਸ਼ਣ ਦੇ ਬੇਬੁਨਿਆਦ ਦੋਸ਼ ਲਾ ਦਿੱਤੇ । ਮੇਰੇ ਪਿਤਾ ਦੀ ਉਮਰ ਨੂੰ ਦੇਖਦੇ ਹੋਏ ਉਹਨਾਂ ਨੂੰ ਬਿਨਾਂ ਗ੍ਰਿਫਤਾਰ ਕੀਤੇ ਆਪਣੀ ਗੱਲ ਰੱਖਣ ਦਾ ਮੌਕਾ ਦਿੱਤਾ ਜਾਵੇ ਤੇ ਉਹਨਾਂ ਕੋਲ ਹੋਰ ਵੀ ਕੁਝ ਸਬੂਤ ਹਨ ਉਹਨਾਂ ਤੇ ਵੀ ਗੌਰ ਕੀਤਾ ਜਾਵੇ ।

Inderjeet Chadda Suicide Note: ਮ੍ਰਿਤਕ ਨੇ ਸੁਸਾਈਡ ਨੋਟ ਵਿੱਚ ਆਪਣੇ ਛੋਟੇ ਭਰਾ ਨੂੰ ਆਪਣੀ ਮੌਤ ਦਾ ਜਿੰਮੇਵਾਰ ਦਸਦਿਆਂ ਹੋਇਆ ਹੋਰ ਵੀ ਕਈ ਅਧਿਕਾਰੀਆਂ ਦੇ ਨਾਮ ਇਸ ਵਿੱਚ ਸ਼ਾਮਿਲ ਕੀਤੇ। ਉਸਨੇ ਇਹ ਵੀ ਲਿਖਿਆ ਹੈ ਉਸਦੇ ਭਰਾ ਦੀ ਉਸਦੇ ਪਿਤਾ ਨਾਲ ਨਹੀਂ ਬਣਦੀ ਸੀ। ਕਿਉਕਿ ਉਸਨੇ ਚਲਾਕੀ ਨਾਲ ਆਪਣੇ ਪਿਤਾ ਤੋਂ ਜਾਇਜਾਦ ਹੜੱਪ ਲਈ ਸੀ। ਉਸ ਵਿੱਚ ਇਹ ਵੀ ਲਿਖਿਆ ਹੋਇਆ ਸੀ ਕਿ ਮੇਰੇ ਪਿਤਾ ਜੀ ਬੇਕਸੂਰ ਹਨ ਉਹਨਾਂ ਨੇ ਕੋਈ ਗਲਤ ਕੰਮ ਨਹੀਂ ਕੀਤਾ। ਉਹ ਸਿਰਫ ਉਸ ਔਰਤ ਦੀਆਂ ਗੱਲਾਂ ਵਿੱਚ ਆ ਗਿਆ ਸੀ।

—PTC News

Related Post