ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਭਲਕੇ ਮੁੜ ਹੋਵੇਗੀ ਚਾਲੂ

By  Shanker Badra March 2nd 2019 05:50 PM -- Updated: March 2nd 2019 05:55 PM

ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਭਲਕੇ ਮੁੜ ਹੋਵੇਗੀ ਚਾਲੂ:ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਇੱਕ ਵਾਰ ਮੁੜ ਚਾਲੂ ਹੋ ਗਈ ਹੈ।ਹੁਣ ਇਹ ਟਰੇਨ ਐਤਵਾਰ ਨੂੰ ਮੁੜ ਪੁਰਾਣੀ ਦਿੱਲੀ ਤੋਂ ਪਾਕਿਸਤਾਨ ਲਈ ਰਵਾਨਾ ਹੋਵੇਗੀ।ਇਹ ਰੇਲ ਸੇਵਾ ਤੈਅ ਸਮੇਂ ਮੁਤਾਬਕ ਹੀ ਦੋਵੇਂ ਪਾਸਿਉਂ ਚੱਲੇਗੀ।ਇਸ ਸੰਬੰਧੀ ਰੇਲਵੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਗੁਆਂਢੀ ਮੁਲਕ ਇਸ ਸੇਵਾ ਦੇ ਮੁੜ ਬਹਾਲ ਕਰਨ ਲਈ ਸਹਿਮਤ ਹੋ ਗਏ ਹਨ।

India and Pakistan Between Running Samjhauta Express train tomorrow Start ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਭਲਕੇ ਮੁੜ ਹੋਵੇਗੀ ਚਾਲੂ

ਦੱਸ ਦੇਈਏ ਕਿ ਸਮਝੌਤਾ ਐਕਸਪ੍ਰੈਸ ਟਰੇਨ ਹਫਤੇ 'ਚ 2 ਦਿਨ ਬੁੱਧਵਾਰ ਅਤੇ ਵੀਰਵਾਰ ਪੁਰਾਣੀ ਦਿੱਲੀ ਦੇ ਰੇਲਵੇ ਸਟੇਸ਼ਨ ਤੋਂ ਰਾਤ 11 ਵਜੇ ਰਵਾਨਾ ਹੁੰਦੀ ਸੀ ਤੇ ਲਾਹੌਰ ਤੋਂ ਆਪਣੀ ਵਾਪਸੀ ਯਾਤਰਾ ‘ਤੇ ਟਰੇਨ ਸੋਮਵਾਰ ਅਤੇ ਵੀਰਵਾਰ ਭਾਰਤ ਵਾਪਸ ਆ ਜਾਂਦੀ ਸੀ।

India and Pakistan Between Running Samjhauta Express train tomorrow Start ਭਾਰਤ ਅਤੇ ਪਾਕਿਸਤਾਨ ਵਾਲੇ ਵਿਚਾਲੇ ਚੱਲਣ ਵਾਲੀ ਸਮਝੌਤਾ ਐਕਸਪ੍ਰੈੱਸ ਟਰੇਨ ਭਲਕੇ ਮੁੜ ਹੋਵੇਗੀ ਚਾਲੂ

ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਪਾਕਿਸਤਾਨ ਖਿਲਾਫ਼ ਏਅਰ ਸਟ੍ਰਾਈਕ ਤੋਂ ਬਾਅਦ ਦੋਹਾਂ ਮੁਲਕਾਂ ਵਿਚਕਾਰ ਤਣਾਅ ਸਿਖਰ 'ਤੇ ਪਹੁੰਚ ਗਿਆ ਸੀ।ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚਾਲੇ ਵੱਧ ਰਹੇ ਤਣਾਅ ਨੂੰ ਮੱਦੇਨਜ਼ਰ ਰੱਖਦੇ ਹੋਏ ਭਾਰਤ -ਪਾਕਿਸਤਾਨ ਨੇ ਸਮਝੌਤਾ ਐਕਸਪ੍ਰੈਸ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਇਹ ਰੇਲ ਆਪਣੇ ਤੈਅ ਸਮੇਂ ਤਕ ਚੱਲੇਗੀ।

-PTCNews

Related Post