ਪੂਰਬੀ ਲੱਦਾਖ ਤੋਂ ਪਿੱਛੇ ਹਟਿਆ ਚੀਨ, ਤਸਵੀਰਾਂ ਆਈਆਂ ਸਾਹਮਣੇ

By  Jagroop Kaur February 16th 2021 05:44 PM

ਪੂਰਬੀ ਲੱਦਾਖ ਦੇ ਪੈਂਗੋਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਭਾਰਤ ਅਤੇ ਚੀਨ ਦੀਆਂ ਫ਼ੌਜਾਂ ਦੀ ਵਾਪਸੀ ਦੀ ਪ੍ਰਕਿਰਿਆ ਯੋਜਨਾ ਮੁਤਾਬਕ ਚੱਲ ਰਹੀ ਹੈ। ਜਾਣਕਾਰੀ ਮੁਤਾਬਕ ਅਗਲੇ 6-7 ਦਿਨਾਂ ਵਿਚ ਵਾਪਸੀ ਦੀ ਪ੍ਰਕਿਰਿਆ ਪੂਰੀ ਹੋਣ ਦੀ ਉਮੀਦ ਹੈ। ਇਹ ਜਾਣਕਾਰੀ ਰੱਖਿਆ ਸੂਤਰਾਂ ਨੇ ਦਿੱਤੀ। ਸੂਤਰਾਂ ਨੇ ਕਿਹਾ ਕਿ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ PLA ਨੇ ਕਈ ਬੰਕਰ, ਅਸਥਾਈ ਚੌਕੀਆਂ ਅਤੇ ਹੋਰ ਢਾਂਚਿਆਂ ਨੂੰ ਉੱਤਰੀ ਇਲਾਕਿਆਂ ਤੋਂ ਹਟਾ ਲਿਆ ਹੈ।

ਪੜ੍ਹੋ ਹੋਰ ਖ਼ਬਰਾਂ : ਅੱਜ ਤੋਂ ਪੂਰੇ ਦੇਸ਼ ‘ਚ FASTag ਹੋਇਆ ਲਾਜ਼ਮੀ , ਨਹੀਂ ਤਾਂ ਲੱਗੇਗਾ ਦੁੱਗਣਾ ਜੁਰਮਾਨਾ

ਇਸ ਤਰ੍ਹਾਂ ਦੀ ਕਾਰਵਾਈ ਝੀਲ ਦੇ ਦੱਖਣੀ ਕਿਨਾਰੇ ’ਤੇ ਵੀ ਹੋਵੇਗੀ। ਚੀਨੀ ਫ਼ੌਜ ਨੇ ਪਿਛਲੇ ਸਾਲ ‘ਫਿੰਗਰ-4’ ਅਤੇ ‘ਫਿੰਗਰ-8’ ਦਰਮਿਆਨ ਕਈ ਬੰਕਰ ਅਤੇ ਹੋਰ ਢਾਂਚੇ ਬਣਾ ਲਏ ਸਨ। ਫਿੰਗਰ-4 ਦੇ ਅੱਗੇ ਭਾਰਤੀ ਫ਼ੌਜੀਆਂ ਦੇ ਗਸ਼ਤ ’ਤੇ ਜਾਣ ’ਤੇ ਰੋਕ ਲਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਭਾਰਤੀ ਫ਼ੌਜ ਨੇ ਸਖਤ ਪ੍ਰਤੀਕਿਰਿਆ ਦਿੱਤੀ ਸੀ।

ਪੜ੍ਹੋ ਹੋਰ ਖ਼ਬਰਾਂ : ਰਾਜ ਚੋਣ ਕਮਿਸ਼ਨ ਵਲੋਂ ਸੰਵੇਦਨਸ਼ੀਲ ਹਲਕਿਆਂ ਲਈ ਮਾਈਕਰੋ ਅਬਜ਼ਰਵਰ ਲਗਾਉਣ ਦੇ ਹੁਕਮ ਜਾਰੀ

9 ਦੌਰ ਦੀ ਫ਼ੌਜੀ ਗੱਲਬਾਤ ਵਿਚ ਭਾਰਤ ਨੇ ਵਿਸ਼ੇਸ਼ ਰੂਪ ਨਾਲ ਜ਼ੋਰ ਦਿੱਤਾ ਕਿ ਚੀਨ ਦੀ ਫ਼ੌਜ ਪੈਂਗੋਂਗ ਝੀਲ ਦੇ ਉੱਤਰੀ ਕਿਨਾਰੇ ’ਤੇ ‘ਫਿੰਗਰ-4’ ਅਤੇ ‘ਫਿੰਗਰ-8’ ਦੇ ਵਿਚੋਂ ਹਟੇ। ਵਾਪਸੀ ਦੀ ਪ੍ਰਕਿਰਿਆ 10 ਫਰਵਰੀ ਨੂੰ ਸ਼ੁਰੂ ਹੋਈ ਸੀ। ਇਸ ਬਾਬਤ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਵਿਚ ਵਾਪਸੀ ਸਹਿਮਤੀ ਸਮਝੌਤੇ ’ਤੇ ਵਿਸਥਾਰ ਪੂਰਵਕ ਬਿਆਨ ਦਿੱਤਾ ਸੀ। ਸਿੰਘ ਨੇ ਕਿਹਾ ਸੀ ਕਿ ਸਮਝੌਤੇ ਮੁਤਾਬਕ ਚੀਨ ਨੂੰ ਉੱਤਰੀ ਕਿਨਾਰੇ ’ਤੇ ‘ਫਿੰਗਰ-8’ ਦੇ ਪੂਰਬੀ ਇਲਾਕਿਆਂ ਵੱਲੋਂ ਫ਼ੌਜੀਆਂ ਨੂੰ ਲੈ ਕੇ ਜਾਣਾ ਹੈ|

Image result for India China Disengagement

ਜਦਕਿ ਭਾਰਤੀ ਫ਼ੌਜ ਖੇਤਰ ਵਿਚ ‘ਫਿੰਗਰ-3’ ਕੋਲ ਸਥਾਈ ਅੱਡੇ ’ਤੇ ਪਰਤੇਗੀ। 9 ਮਹੀਨੇ ਦੇ ਗਤੀਰੋਧ ਤੋਂ ਬਾਅਦ ਦੋਹਾਂ ਦੇਸ਼ਾਂ ਦੀਆਂ ਫ਼ੌਜਾਂ ਪੈਂਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕਿਨਾਰਿਆਂ ਤੋਂ ਵਾਪਸੀ ’ਤੇ ਰਜ਼ਾਮੰਦੀ ਹੋਈਆਂ ਹਨ, ਜਿਸ ਦੇ ਤਹਿਤ ਦੋਹਾਂ ਦੇਸ਼ਾਂ ਨੂੰ ਲੜੀਬੱਧ, ਤਾਲਮੇਲ ਅਤੇ ਪ੍ਰਮਾਣਿਤ ਤਰੀਕੇ ਨਾਲ ਫ਼ੌਜੀਆਂ ਨੂੰ ਮੋਹਰੀ ਮੋਰਚੇ ਤੋਂ ਹਟਾਉਣਾ ਹੈ।

Also Read | Will give an account for everything: Amit Shah in Lok Sabha

ਦੋਹਾਂ ਦੇਸ਼ਾਂ ਦੇ ਫ਼ੌਜੀ ਕਮਾਂਡਰ ਲੱਗਭਗ ਰੋਜ਼ਾਨਾ ਬੈਠਕਾਂ ਕਰ ਰਹੇ ਹਨ, ਤਾਂ ਕਿ ਵਾਪਸੀ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਸਕੇ। ਜਿਸ ਨੂੰ 9 ਦੌਰ ਦੀ ਉੱਚ ਪੱਧਰੀ ਫ਼ੌਜੀ ਗੱਲਬਾਤ ਤੋਂ ਬਾਅਦ ਪਿਛਲੇ ਹਫ਼ਤੇ ਅੰਤਿਮ ਰੂਪ ਦਿੱਤਾ ਗਿਆ ਸੀ। ਰਿਪੋਰਟਾਂ ਮੁਤਾਬਕ ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ ਨੇ ਉੱਤਰੀ ਕਿਨਾਰੇ ਵਾਲੇ ਇਲਾਕਿਆਂ ਤੋਂ ਕਈ ਬੰਕਰ, ਅਸਥਾਈ ਚੌਕੀਆਂ, ਹੈਲੀਪੇਡ ਅਤੇ ਹੋਰ ਢਾਂਚਿਆਂ ਨੂੰ ਹਟਾ ਲਿਆ ਹੈ।

Related Post