ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਦਾ ਹੋਇਆ ਤਲਾਕ, ਪਤਨੀ ਆਇਸ਼ਾ ਮੁਖਰਜੀ ਨੇ ਲਿਖੀ ਭਾਵੁਕ ਪੋਸਟ

By  Shanker Badra September 8th 2021 11:03 AM

ਨਵੀਂ ਦਿੱਲੀ : ਭਾਰਤੀ ਕ੍ਰਿਕਟ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ (Shikhar Dhawan) ਅਤੇ ਉਨ੍ਹਾਂ ਦੀ ਪਤਨੀ ਆਇਸ਼ਾ ਮੁਖਰਜੀ (Ayesha Mukherjee) ਨੇ ਦਾ ਤਲਾਕ ਹੋ ਗਿਆ ਹੈ। ਵਿਆਹ ਦੇ 8 ਸਾਲ ਬਾਅਦ ਦੋਵਾਂ ਨੇ ਹੁਣ ਵੱਖ ਹੋਣ ਦਾ ਫੈਸਲਾ ਕੀਤਾ ਹੈ। ਆਇਸ਼ਾ ਨੇ ਮੰਗਲਵਾਰ ਨੂੰ ਆਪਣੇ ਨਵੇਂ ਇੰਸਟਾਗ੍ਰਾਮ ਪੇਜ 'ਤੇ ਤਲਾਕ ਦੀ ਪੁਸ਼ਟੀ ਕੀਤੀ। ਇਸ ਤੋਂ ਪਹਿਲਾਂ ਆਇਸ਼ਾ ਦਾ ਇਕ ਹੋਰ ਇੰਸਟਾਗ੍ਰਾਮ ਅਕਾਊਟ ਸੀ, ਜਿਸ ਦਾ ਨਾਂ 'ਆਇਸ਼ਾ ਧਵਨ' ਸੀ ,ਜਿਸ ਨੂੰ ਮਿਟਾ ਦਿੱਤਾ ਗਿਆ ਹੈ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਦਾ ਹੋਇਆ ਤਲਾਕ, ਪਤਨੀ ਆਇਸ਼ਾ ਮੁਖਰਜੀ ਨੇ ਲਿਖੀ ਭਾਵੁਕ ਪੋਸਟ

ਪੜ੍ਹੋ ਹੋਰ ਖ਼ਬਰਾਂ : ਬਾਲੀਵੁੱਡ ਅਦਾਕਾਰ ਅਕਸ਼ੈ ਕੁਮਾਰ ਦੀ ਮਾਂ Aruna Bhatia ਦਾ ਹੋਇਆ ਦੇਹਾਂਤ , ਪਿਛਲੇ ਕੁੱਝ ਦਿਨਾਂ ਤੋਂ ਸੀ ਬਿਮਾਰ

ਇਸ ਪੋਸਟ ਵਿੱਚ ਆਇਸ਼ਾ ਨੇ ਤਲਾਕ ਬਾਰੇ ਆਪਣੀ ਰਾਏ ਦਿੱਤੀ ਹੈ ਅਤੇ ਇਹ ਵੀ ਲਿਖਿਆ ਹੈ ਕਿ ਦੋ ਵਾਰ ਤਲਾਕ ਲੈਣ ਤੋਂ ਬਾਅਦ ਉਹ ਕਿਵੇਂ ਮਹਿਸੂਸ ਕਰਦੀ ਹੈ। ਧਵਨ ਅਤੇ ਆਇਸ਼ਾ ਦੀ ਸਾਲ 2009 ਵਿੱਚ ਮੰਗਣੀ ਹੋਈ ਅਤੇ ਇਸਦੇ ਤਿੰਨ ਸਾਲ ਬਾਅਦ ਧਵਨ ਨੇ 2012 ਵਿੱਚ ਮੈਲਬੌਰਨ ਸਥਿਤ ਆਇਸ਼ਾ ਮੁਖਰਜੀ ਨਾਲ ਵਿਆਹ ਕਰਵਾਇਆ ਸੀ। ਆਇਸ਼ਾ ਨੇ ਆਪਣੇ ਪਹਿਲੇ ਪਤੀ ਨੂੰ ਵੀ ਤਲਾਕ ਦੇ ਦਿੱਤਾ, ਜਿਸ ਨਾਲ ਉਸ ਦੀਆਂ 2 ਧੀਆਂ ਹਨ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਦਾ ਹੋਇਆ ਤਲਾਕ, ਪਤਨੀ ਆਇਸ਼ਾ ਮੁਖਰਜੀ ਨੇ ਲਿਖੀ ਭਾਵੁਕ ਪੋਸਟ

ਆਇਸ਼ਾ ਨੇ ਆਪਣੀ ਪੋਸਟ ਵਿੱਚ ਲਿਖਿਆ, 'ਇੱਕ ਵਾਰ ਤਲਾਕ ਹੋ ਜਾਣ ਤੋਂ ਬਾਅਦ ਅਜਿਹਾ ਲਗਦਾ ਸੀ ਕਿ ਦੂਜੀ ਵਾਰ ਬਹੁਤ ਕੁਝ ਦਾਅ 'ਤੇ ਲੱਗਾ ਹੋਇਆ ਸੀ। ਸਾਬਤ ਕਰਨ ਲਈ ਬਹੁਤ ਕੁਝ ਸੀ। ਇਸ ਲਈ ਇਹ ਬਹੁਤ ਡਰਾਵਣਾ ਸੀ ਜਦੋਂ ਮੇਰਾ ਦੂਜਾ ਵਿਆਹ ਟੁੱਟ ਗਿਆ। ਮੈਂ ਸੋਚਿਆ ਕਿ ਤਲਾਕ ਇੱਕ ਗੰਦਾ ਸ਼ਬਦ ਹੈ ਪਰ ਫਿਰ ਮੈਂ ਦੋ ਵਾਰ ਤਲਾਕ ਲੈ ਲਿਆ। ਜਦੋਂ ਪਹਿਲੀ ਵਾਰ ਮੇਰਾ ਤਲਾਕ ਹੋਇਆ ਤਾਂ ਮੈਂ ਬਹੁਤ ਡਰੀ ਹੋਈ ਸੀ। ਮੈਂ ਮਹਿਸੂਸ ਕੀਤਾ ਜਿਵੇਂ ਮੈਂ ਅਸਫਲ ਹੋ ਹੋ ਗਈ ਹਾਂ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਦਾ ਹੋਇਆ ਤਲਾਕ, ਪਤਨੀ ਆਇਸ਼ਾ ਮੁਖਰਜੀ ਨੇ ਲਿਖੀ ਭਾਵੁਕ ਪੋਸਟ

ਆਇਸ਼ਾ ਨੇ ਅੱਗੇ ਲਿਖਿਆ, 'ਮੈਂ ਮਹਿਸੂਸ ਕੀਤਾ ਕਿ ਮੈਂ ਸਾਰਿਆਂ ਨੂੰ ਨਿਰਾਸ਼ ਕਰ ਦਿੱਤਾ ਹੈ ਅਤੇ ਸੁਆਰਥੀ ਵੀ ਮਹਿਸੂਸ ਕੀਤਾ ਹੈ। ਮੈਂ ਮਹਿਸੂਸ ਕੀਤਾ ਕਿ ਮੈਂ ਆਪਣੇ ਮਾਪਿਆਂ ਨੂੰ ਨਿਰਾਸ਼ ਕਰ ਰਹੀ ਹਾਂ, ਆਪਣੇ ਬੱਚਿਆਂ ਨੂੰ ਜ਼ਲੀਲ ਕਰ ਰਹੀ ਹਾਂ ਅਤੇ ਕੁਝ ਹੱਦ ਤੱਕ ਮੈਨੂੰ ਲੱਗਾ ਕਿ ਮੈਂ ਰੱਬ ਦਾ ਵੀ ਅਪਮਾਨ ਕੀਤਾ ਹੈ। ਤਲਾਕ ਇੱਕ ਬਹੁਤ ਹੀ ਗੰਦਾ ਸ਼ਬਦ ਸੀ।

ਭਾਰਤੀ ਕ੍ਰਿਕਟ ਟੀਮ ਦੇ ਸਟਾਰ ਬੱਲੇਬਾਜ਼ ਸ਼ਿਖਰ ਧਵਨ ਦਾ ਹੋਇਆ ਤਲਾਕ, ਪਤਨੀ ਆਇਸ਼ਾ ਮੁਖਰਜੀ ਨੇ ਲਿਖੀ ਭਾਵੁਕ ਪੋਸਟ

ਆਸਟਰੇਲੀਆ ਦੀ ਆਇਸ਼ਾ ਮੁਖਰਜੀ ਦੀ ਮਾਂ ਬੰਗਾਲੀ ਹੈ ਅਤੇ ਪਿਤਾ ਆਸਟਰੇਲੀਅਨ ਪਰ ਉਸਦਾ ਜਨਮ ਭਾਰਤ ਵਿਚ ਹੋਇਆ ਸੀ। ਖੇਡਾਂ ਵਿਚ ਡੂੰਘੀ ਦਿਲਚਸਪੀ ਦਿਖਾਉਣ ਵਾਲੀ ਆਇਸ਼ਾ ਖੁਦ ਮੁੱਕੇਬਾਜ਼ ਰਹਿ ਚੁੱਕੀ ਹੈ। ਸ਼ਿਖਰ ਧਵਨ ਦੇ ਘਰਵਾਲੇ ਇਸ ਰਿਸ਼ਤੇ ਦੇ ਸਖਤ ਵਿਰੁੱਧ ਸੀ। ਧਵਨ ਨੇ ਤਲਾਕ ਸਬੰਧੀ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ। ਉਸਨੇ ਨਾ ਤਾਂ ਕੋਈ ਬਿਆਨ ਜਾਰੀ ਕੀਤਾ ਹੈ ਅਤੇ ਨਾ ਹੀ ਸੋਸ਼ਲ ਮੀਡੀਆ 'ਤੇ ਕੋਈ ਪੋਸਟ ਸਾਂਝੀ ਕੀਤੀ ਹੈ।

-PTCNews

Related Post