ਹੁਣ ਘੜੀ ਦੀ ਸੂਈ ਦੇਖ ਚਲਾਉਣੇ ਪੈਣਗੇ ਪਟਾਕੇ , ਸੁਪਰੀਮ ਕੋਰਟ ਦਾ ਆਇਆ ਨਵਾਂ ਫ਼ੈਸਲਾ

By  Shanker Badra October 23rd 2018 10:59 AM -- Updated: October 23rd 2018 11:08 AM

ਹੁਣ ਘੜੀ ਦੀ ਸੂਈ ਦੇਖ ਚਲਾਉਣੇ ਪੈਣਗੇ ਪਟਾਕੇ , ਸੁਪਰੀਮ ਕੋਰਟ ਦਾ ਆਇਆ ਨਵਾਂ ਫ਼ੈਸਲਾ:ਨਵੀਂ ਦਿੱਲੀ: ਦੇਸ਼ ਭਰ ਵਿੱਚ ਪਟਾਕਿਆਂ ਦੇ ਨਿਰਮਾਣ ਅਤੇ ਵਿਕਣ 'ਤੇ ਪਾਬੰਦੀ ਲਾਉਣ ਲਈ ਪਟੀਸ਼ਨ ਦਾਖ਼ਲ ਕੀਤੀ ਗਈ ਸੀ,ਜਿਸ 'ਤੇ ਅੱਜ ਸੁਪਰੀਮ ਕੋਰਟ ਦਾ ਫ਼ੈਸਲਾ ਆਇਆ ਹੈ।ਸੁਪਰੀਮ ਕੋਰਟ ਮੁਤਾਬਕ ਪਟਾਕਿਆਂ ਦੀ ਵਿੱਕਰੀ 'ਤੇ ਕੋਈ ਪਾਬੰਦੀ ਨਹੀਂ ਪਰ ਕੁਝ ਸ਼ਰਤਾਂ ਰਹਿਣਗੀਆਂ।ਸੁਪਰੀਮ ਕੋਰਟ ਦਾ ਕਹਿਣਾ ਹੈ ਕਿ ਪਟਾਕੇ 8 ਤੋਂ 10 ਵਜੇ ਦੇ ਵਿਚਕਾਰ ਚਲਾਏ ਜਾ ਸਕਦੇ ਹਨ।ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਕ੍ਰਿਸਮਸ ਮੌਕੇ 11. 45 ਤੋਂ 12 .30 ਤੱਕ ਪਟਾਕਿਆਂ ਨੂੰ ਚਲਾਇਆ ਜਾ ਸਕਦਾ ਹੈ।ਸੁਪਰੀਮ ਕੋਰਟ ਨੇ ਕਿਹਾ ਕਿ ਪਟਾਕਿਆਂ ਨੂੰ ਲੈ ਕੇ ਜਾਗਰੂਕਤਾ ਮੁਹਿੰਮ ਚਲਾਈ ਜਾਵੇਂ।

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ 28 ਅਗਸਤ ਨੂੰ ਪਟਾਕਿਆਂ 'ਤੇ ਪਾਬੰਦੀ ਲਾਉਣ ਲਈ ਦਾਖ਼ਲ ਕੀਤੀ ਗਈ ਪਟੀਸ਼ਨ ਉੱਤੇ ਫ਼ੈਸਲਾ ਸੁਰੱਖਿਅਤ ਰੱਖ ਲਿਆ ਗਿਆ ਸੀ।ਸੁਪਰੀਮ ਕੋਰਟ ਨੇ ਕਿਹਾ ਸੀ ਕਿ ਪਟਾਕੇ ਵੇਚਣ ਵਾਲਿਆਂ ਦੀ ਰੋਜੀ-ਰੋਟੀ ਅਤੇ 1.3 ਅਰਬ ਲੋਕਾਂ ਦੀ ਸਿਹਤ ਨੂੰ ਧਿਆਨ 'ਚ ਰਖਦਿਆਂ ਹੋਇਆਂ ਫ਼ੈਸਲਾ ਸੁਣਾਉਣ ਦੀ ਲੋੜ ਹੈ।

ਇਸ ਦੇ ਨਾਲ ਹੀ ਪਟਾਕੇ ਵੇਚਣ ਵਾਲਿਆਂ ਨੇ ਆਪਣਾ ਪੱਖ ਰੱਖਦਿਆਂ ਕਿਹਾ ਸੀ ਕਿ ਦਿਵਾਲੀ ਦੌਰਾਨ ਸਿਰਫ਼ ਪਟਾਕੇ ਹੀ ਪ੍ਰਦੂਸ਼ਣ ਵਧਾਉਣ ਦਾ ਕਾਰਨ ਨਹੀਂ ਹਨ।ਇਹ ਪ੍ਰਦੂਸ਼ਣ ਵਧਾਉਣ ਦਾ ਇੱਕ ਕਾਰਕ ਹੈ।ਇਸ ਆਧਾਰ 'ਤੇ ਪਟਾਕਿਆਂ ਦੇ ਉਦਯੋਗ ਬੰਦ ਨਹੀਂ ਕੀਤੇ ਜਾ ਸਕਦੇ।

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਦਿਵਾਲੀ ਵੇਲੇ ਪਟਾਕੇ ਵੇਚਣ 'ਤੇ ਰੋਕ ਲਾ ਦਿੱਤੀ ਗਈ ਸੀ।

-PTCNews

Related Post