ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਟਲਾਈਨ 'ਤੇ ਹੋਈ ਗੱਲਬਾਤ, LoC 'ਤੇ ਸ਼ਾਂਤੀ ਕਾਇਮ ਕਰਨ 'ਤੇ ਦੋਵੇਂ ਦੇਸ਼ ਸਹਿਮਤ

By  Shanker Badra February 25th 2021 05:11 PM

ਨਵੀਂ ਦਿੱਲੀ : ਲੰਬੇ ਸਮੇਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਆਪਸੀ ਸੰਬੰਧ ਸੁਧਾਰਨ ਦੀ ਪਹਿਲ ਇਕ ਵਾਰ ਫਿਰ ਤੋਂ ਸ਼ੁਰੂ ਹੋ ਗਈ ਹੈ। ਭਾਰਤ ਅਤੇ ਪਾਕਿਸਤਾਨ ਵਿਚਕਾਰ ਅੱਜ ਹਾਟਲਾਈਨ 'ਤੇ ਗੱਲਬਾਤ ਹੋਈ। ਇਸ ਗੱਲਬਾਤ 'ਚ ਦੋਵੇਂ ਦੇਸ਼ਾਂ ਵਿਚਕਾਰ ਐੱਲਓਸੀ 'ਤੇ ਸਾਂਤੀ ਕਾਇਮ ਕਰਨ 'ਤੇ ਚਰਚਾ ਹੋਈ ਹੈ। ਭਾਰਤ ਤੇ ਪਾਕਿਸਤਾਨ ਦੇ ਮਿਲਿਟ੍ਰੀ ਆਪਰੇਸ਼ਨਸ ਦੇ ਡਾਇਰੈਕਟਰ ਜਨਰਲਾਂ ਨੇ ਹਾਟਲਾਈਨ ਰਾਹੀਂ ਗੱਲਬਾਤ ਕੀਤੀ।

ਪੜ੍ਹੋ ਹੋਰ ਖ਼ਬਰਾਂ : ਮਰਹੂਮ ਪੰਜਾਬੀ ਗਾਇਕ ਸਰਦੂਲ ਸਿਕੰਦਰ ਦੇ ਵਿਛੋੜੇ ਤੋਂ ਬਾਅਦ ਪਤਨੀ ਅਮਰ ਨੂਰੀ ਦਾ ਰੋ-ਰੋ ਬੁਰਾ ਹਾਲ

India, Pakistan Agree To Stop All Cross-Border Firing Along Line Of Control ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਟਲਾਈਨ 'ਤੇ ਹੋਈ ਗੱਲਬਾਤ, LoC 'ਤੇ ਸ਼ਾਂਤੀ ਕਾਇਮ ਕਰਨ 'ਤੇ ਦੋਵੇਂ ਦੇਸ਼ ਸਹਿਮਤ

ਚੀਨ ਮਗਰੋਂ ਭਾਰਤ ਤੇ ਪਾਕਿਸਤਾਨ ਵਿਚਾਲੇ ਗੱਲਬਾਤ ਦੌਰਾਨ ਸਮਝੌਤਾ ਹੋ ਗਿਆ ਹੈ। ਦੋਵੇਂ ਦੇਸ਼ ਕੰਟਰੋਲ ਰੇਖਾ (LoC) ਉੱਤੇ ਗੋਲੀਬਾਰੀ ਨਾ ਕਰ ਲਈ ਸਹਿਮਤ ਹੋ ਗਏ ਹਨ। ਦੋਵੇਂ ਦੇਸ਼ਾਂ ਵਿਚਾਲੇ ਸਾਲ 2003 ਵਾਲਾ ਜੰਗਬੰਦੀ ਸਮਝੌਤਾ ਹੁਣ ਸਖ਼ਤੀ ਨਾਲ ਲਾਗੂ ਹੋਵੇਗਾ। ਜੰਗਬੰਦੀ ਲਈ ਹੁਣ ਨਵੇਂ ਸਿਰੇ ਤੋਂ ਸਮਝੌਤਾ ਹੋਇਆ ਹੈ।

India, Pakistan Agree To Stop All Cross-Border Firing Along Line Of Control ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਟਲਾਈਨ 'ਤੇ ਹੋਈ ਗੱਲਬਾਤ, LoC 'ਤੇ ਸ਼ਾਂਤੀ ਕਾਇਮ ਕਰਨ 'ਤੇ ਦੋਵੇਂ ਦੇਸ਼ ਸਹਿਮਤ

ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਜੰਗਬੰਦੀ ਸਮਝੌਤਾ 25 ਨਵੰਬਰ 2003 ਦੀ ਅੱਧੀ ਰਾਤ ਨੂੰ ਹੋਇਆ ਸੀ। ਹਾਲਾਂਕਿ ਪਾਕਿਸਤਾਨ ਜੰਗਬੰਦੀ ਦੀ ਉਲੰਘਣਾ ਕਰਦਾ ਰਿਹਾ। ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਪਾਕਿਸਤਾਨ ਨੇ ਅਕਸਰ ਅੱਤਵਾਦੀਆਂ ਦੀ ਭਾਰਤ ਵਿਚ ਘੁਸਪੈਠ ਕਰਵਾਉਣ ਦੀ ਕੋਸ਼ਿਸ਼ ਕਰਦਾ ਰਿਹਾ ਅਤੇ ਇਹ ਕਿਸੇ ਤੋਂ ਲੁਕਿਆ ਨਹੀਂ ਹੈ।

India, Pakistan Agree To Stop All Cross-Border Firing Along Line Of Control ਭਾਰਤ ਅਤੇ ਪਾਕਿਸਤਾਨ ਵਿਚਕਾਰ ਹਾਟਲਾਈਨ 'ਤੇ ਹੋਈ ਗੱਲਬਾਤ, LoC 'ਤੇ ਸ਼ਾਂਤੀ ਕਾਇਮ ਕਰਨ 'ਤੇ ਦੋਵੇਂ ਦੇਸ਼ ਸਹਿਮਤ

ਨਤੀਜੇ ਵਜੋਂ ਉਹ ਜੰਗਬੰਦੀ ਦੀ ਉਲੰਘਣਾ ਕਰ ਰਿਹਾ ਹੈ। ਜੰਗਬੰਦੀ ਦੇ ਤਹਿਤ ਯੁੱਧ ਜਾਂ ਟਕਰਾਅ ਨੂੰ ਅਸਥਾਈ ਤੌਰ 'ਤੇ ਰੋਕਣ ਲਈ ਇਕ ਸਮਝੌਤਾ ਹੋਇਆ ਹੈ ਅਤੇ ਫਿਰ ਸਮਝੌਤਾ ਕਰਨ ਵਾਲੇ ਦੇਸ਼ ਹਮਲਾਵਰ ਕਾਰਵਾਈ ਨਹੀਂ ਕਰਦੇ ਅਤੇ ਜੇ ਅਜਿਹਾ ਹੁੰਦਾ ਹੈ ਤਾਂ ਇਹ ਉਲੰਘਣਾ ਮੰਨਿਆ ਜਾਂਦਾ ਹੈ। ਦੋਵੇਂ ਦੇਸ਼ਾਂ ਨੇ ਕਿਹਾ ਕਿ ਹੁਣ ਉਹ ਜੰਗਬੰਦੀ ਨੂੰ ਪੂਰੀ ਤਰ੍ਹਾਂ ਮੰਨਣਗੇ।

-PTCNews

Related Post