India Post Jobs 2022: 10ਵੀਂ ਪਾਸ ਇੱਥੇ ਨੌਕਰੀ ਕਰਨ ਦਾ ਪਾਓ ਸੁਨਹਿਰੀ ਮੌਕਾ

By  Riya Bawa May 4th 2022 10:30 AM -- Updated: May 4th 2022 10:33 AM

Jobs 2022: 10ਵੀਂ ਪਾਸ ਕਰਨ ਤੋਂ ਬਾਅਦ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਨੌਜਵਾਨਾਂ ਲਈ ਖੁਸ਼ਖਬਰੀ ਹੈ। ਗ੍ਰਾਮੀਣ ਡਾਕ ਸੇਵਕ ਤੋਂ ਇਲਾਵਾ, ਇੰਡੀਆ ਪੋਸਟ ਨੇ ਕਈ ਅਸਾਮੀਆਂ ਲਈ ਅਰਜ਼ੀਆਂ ਮੰਗੀਆਂ ਹਨ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇੰਡੀਆ ਪੋਸਟ ਦੀ ਇਸ ਭਰਤੀ ਲਈ ਅਰਜ਼ੀ ਦੇਣ ਲਈ ਅਧਿਕਾਰਤ ਸਾਈਟ indiapostgdsonline.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ। job ਇੰਨੀਆਂ ਅਸਾਮੀਆਂ ਲਈ ਕੀਤੀ ਜਾਵੇਗੀ ਭਰਤੀ ਨੋਟੀਫਿਕੇਸ਼ਨ ਦੇ ਅਨੁਸਾਰ, ਇਸ ਭਰਤੀ ਮੁਹਿੰਮ ਰਾਹੀਂ, ਇੰਡੀਆ ਪੋਸਟ ਵਿੱਚ ਬ੍ਰਾਂਚ ਪੋਸਟ ਮਾਸਟਰ, ਅਸਿਸਟੈਂਟ ਬ੍ਰਾਂਚ ਪੋਸਟ ਮਾਸਟਰ ਤੇ ਡਾਕ ਸੇਵਕ ਦੀਆਂ 38,926 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਇਸ ਭਰਤੀ ਲਈ 5 ਜੂਨ 2022 ਤੱਕ ਅਪਲਾਈ ਕਰ ਸਕਦੇ ਹਨ। ਇਨ੍ਹਾਂ ਅਹੁਦਿਆਂ 'ਤੇ ਭਰਤੀ ਲਈ ਅਰਜ਼ੀਆਂ ਦੀ ਪ੍ਰਕਿਰਿਆ 2 ਮਈ ਨੂੰ ਸ਼ੁਰੂ ਹੋਈ ਸੀ। ਵਿੱਦਿਅਕ ਯੋਗਤਾ/ ਉਮਰ ਇਸ ਭਰਤੀ ਮੁਹਿੰਮ ਲਈ, ਉਮੀਦਵਾਰ ਨੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਜਮਾਤ ਜਾਂ ਇਸ ਦੇ ਬਰਾਬਰ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਅਸਾਮੀਆਂ ਲਈ ਅਪਲਾਈ ਕਰਨ ਵਾਲੇ ਉਮੀਦਵਾਰ ਦੀ ਉਮਰ 18 ਤੋਂ 40 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਸਰਕਾਰੀ ਨਿਯਮਾਂ ਅਨੁਸਾਰ ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। jobs ਇਹ ਵੀ ਪੜ੍ਹੋ: ਇਕ ਦਿਨ ਬਾਅਦ ਫਿਰ ਤੋਂ ਵਧੇ ਕੋਰੋਨਾ ਦੇ ਮਾਮਲੇ, 24 ਘੰਟਿਆਂ 'ਚ 3,239 ਨਵੇਂ ਕੇਸ ਆਏ ਸਾਹਮਣੇ ਤਨਖਾਹ ਬ੍ਰਾਂਚ ਪੋਸਟ ਮਾਸਟਰ ਪੋਸਟਾਂ 'ਤੇ ਚੁਣੇ ਗਏ ਉਮੀਦਵਾਰਾਂ ਨੂੰ 12,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ। ਜਦਕਿ ਹੋਰ ਅਸਾਮੀਆਂ ਲਈ ਉਮੀਦਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਤੱਕ ਦੀ ਤਨਖਾਹ ਦਿੱਤੀ ਜਾਵੇਗੀ। ਅਰਜ਼ੀ ਦੀ ਫੀਸ ਇਸ ਭਰਤੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ, ਉਮੀਦਵਾਰ ਨੂੰ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। job ਇਸ ਸਾਈਟ 'ਤੇ ਅਪਲਾਈ ਕਰੋ ਸਾਰੇ ਯੋਗ ਉਮੀਦਵਾਰ 5 ਜੂਨ 2022 ਤੱਕ ਅਧਿਕਾਰਤ ਸਾਈਟ indiapostgdsonline.gov.in 'ਤੇ ਜਾ ਕੇ ਭਾਰਤੀ ਪੋਸਟ ਦੀ ਇਸ ਭਰਤੀ ਲਈ ਆਨਲਾਈਨ ਅਰਜ਼ੀ ਦੇ ਸਕਦੇ ਹਨ। -PTC News

Related Post