ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਨੇ ਦਿੱਤਾ ਵੱਡਾ ਬਿਆਨ, ਕਿਹਾ "ਹਵਾਈ ਫੌਜ ਨੇ ਅੱਤਵਾਦੀ ਠਿਕਾਣੇ ਕੀਤੇ ਤਬਾਹ"

By  Jashan A March 4th 2019 01:02 PM -- Updated: March 4th 2019 01:30 PM

ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਨੇ ਦਿੱਤਾ ਵੱਡਾ ਬਿਆਨ, ਕਿਹਾ "ਹਵਾਈ ਫੌਜ ਨੇ ਅੱਤਵਾਦੀ ਠਿਕਾਣੇ ਕੀਤੇ ਤਬਾਹ",ਨਵੀਂ ਦਿੱਲੀ: ਪਾਕਿਸਤਾਨ ਦੇ ਬਾਲਾਕੋਟ 'ਚ ਭਾਰਤੀ ਹਵਾਈ ਫੌਜ ਵੱਲੋਂ ਕੀਤੀ ਗਈ ਵੱਡੀ ਕਾਰਵਾਈ ਤੋਂ ਬਾਅਦ ਅੱਜ ਹਵਾਈ ਫੌਜ ਮੁਖੀ ਬੀ.ਐੱਸ ਧਨੋਆ ਨੇ ਵੱਡਾ ਬਿਆਨ ਦਿੱਤਾ ਹੈ।

ਉਹਨਾਂ ਇੱਕ ਪ੍ਰੈਸ ਵਾਰਤਾ ਕਰਦੇ ਹੋਏ ਕਿਹਾ ਕਿ ਸੀ ਹਵਾਈ ਫੌਜ ਨੇ ਏਅਰ ਸਟਰਾਈਕ ਕਰ ਪਾਕਿ ਦੇ ਕਈ ਅੱਤਵਾਦੀ ਟਿਕਾਣੇ ਤਬਾਹ ਕੀਤੇ ਹਨ।

ਉਹਨਾਂ ਕਿਹਾ ਕਿ ਕਿੰਨ੍ਹੇ ਅੱਤਵਾਦੀ ਮਰੇ ਉਹਨਾਂ ਦੀ ਗਿਣਤੀ ਕਰਨਾ ਹਵਾਈ ਫੌਜ ਦਾ ਕੰਮ ਨਹੀਂ ਹੈ। ਅਸੀਂ ਅੱਤਵਾਦੀ ਟਿਕਾਣੇ ਤਬਾਹ ਕਰਦੇ ਹਾਂ ਨਾਂ ਕਿ ਅੱਤਵਾਦੀਆਂ ਦੇ ਮਾਰੇ ਜਾਣ ਦੀ ਗਿਣਤੀ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਜੰਗਲ 'ਚ ਬੰਬ ਸੁੱਟਦੇ ਤਾਂ ਪਾਕਿਸਤਾਨ ਵਲੋਂ ਜਵਾਬੀ ਹਮਲਾ ਨਹੀਂ ਹੁੰਦਾ।

iaf ਹਵਾਈ ਫੌਜ ਮੁਖੀ ਬੀ.ਐੱਸ. ਧਨੋਆ ਨੇ ਦਿੱਤਾ ਵੱਡਾ ਬਿਆਨ, ਕਿਹਾ "ਹਵਾਈ ਫੌਜ ਨੇ ਅੱਤਵਾਦੀ ਠਿਕਾਣੇ ਕੀਤੇ ਤਬਾਹ"

ਉਹਨਾਂ ਨੇ ਕਿਹਾ ਮਿਗ-21 ਇਕ ਚੰਗਾ ਅਤੇ ਹਮਲਾਵਰ ਜਹਾਜ਼ ਹੈ। ਮਿਗ-21 ਨੂੰ ਅਪਗਰੇਡ ਕੀਤਾ ਗਿਆ ਹੈ। ਨਾਲ ਹੀ ਉਹਨਾਂ ਇਹ ਵੀ ਕਿਹਾ ਕਿ ਪਾਕਿ 'ਚ ਆਪ੍ਰੇਸ਼ਨ ਖ਼ਤਮ ਨਹੀਂ ਹੋਇਆ ਹੈ।

-PTC News

Related Post