'ਭਾਰਤ ਦੀ ਬੇਟੀ' ਬਣੀ ਅਮਰੀਕੀ ਹਵਾਈ ਫ਼ੌਜ 'ਚ ਅਫ਼ਸਰ

By  Shanker Badra September 24th 2020 04:12 PM

'ਭਾਰਤ ਦੀ ਬੇਟੀ' ਬਣੀ ਅਮਰੀਕੀ ਹਵਾਈ ਫ਼ੌਜ 'ਚ ਅਫ਼ਸਰ:ਵਾਸ਼ਿੰਗਟਨ : ਵਿਦੇਸ਼ੀ ਧਰਤੀ 'ਤੇ ਆਪਣੀ ਕਾਮਯਾਬੀ ਦੇ ਝੰਡੇ ਗੱਡਣ ਵਾਲੇ ਭਾਰਤੀਆਂ 'ਚ ਇੱਕ 'ਭਾਰਤ ਦੀ ਬੇਟੀ' ਦਾ ਨਾਂਅ ਹੋਰ ਜੁੜ ਗਿਆ ਹੈ। ਰਾਜਸਥਾਨ ਦੀ ਇਸ ਧੀ ਨੇ ਅਮਰੀਕੀ ਹਵਾਈ ਫ਼ੌਜ ਵਿੱਚ ਭਰਤੀ ਹੋ ਕੇ ਆਪਣੇ ਮਾਪਿਆਂ ਦੇ ਨਾਲ ਨਾਲ ਸੂਬੇ ਤੇ ਦੇਸ਼ ਦਾ ਸਨਮਾਨ ਵਧਾਇਆ ਹੈ। ਰਾਜਸਥਾਨ ਦੇ ਪਿੰਡ ਝੁੰਝਨੂੰ ਦੇ ਗੁੜਾ ਨਵਲਗੜ੍ਹ ਦੀ ਰਹਿਣ ਵਾਲੀ ਪ੍ਰੱਗਿਆ ਸ਼ੇਖਾਵਤ ਅਤੇ ਉਸ ਦੇ ਭਰਾ ਸੁਵੀਰ ਸ਼ੇਖਾਵਤ ਦੀ ਕਾਮਯਾਬੀ ਨੇ ਸਾਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਦਿੱਤਾ ਹੈ।

'ਭਾਰਤ ਦੀ ਬੇਟੀ' ਬਣੀ ਅਮਰੀਕੀ ਹਵਾਈ ਫ਼ੌਜ 'ਚ ਅਫ਼ਸਰ

ਅਮਰੀਕੀ ਹਵਾਈ ਸੈਨਾ ਵਿੱਚ ਸੁਵੀਰ 2015 ਵਿੱਚ ਅਤੇ ਉਨ੍ਹਾਂ ਦੀ ਭੈਣ ਹੁਣ ਚੁਣੀ ਗਈ ਹੈ। ਦੋਵੇਂ ਭੈਣ-ਭਰਾ ਅਮਰੀਕੀ ਹਵਾਈ ਫ਼ੌਜ ਵਿੱਚ ਸੇਵਾਵਾਂ ਨਿਭਾ ਕੇ ਭਾਰਤ ਦਾ ਮਾਣ ਵਧਾ ਰਹੇ ਹਨ। ਇੱਥੇ ਇਹ ਗੱਲ ਜ਼ਿਕਰਯੋਗ ਹੈ ਕਿ ਝੁੰਝਨੂੰ ਸਭ ਤੋਂ ਜ਼ਿਆਦਾ ਫ਼ੌਜੀ ਦੇਣ ਲਈ ਪ੍ਰਸਿੱਧ ਹੈ। ਪਿੰਡ ਵਿੱਚ ਰਹਿਣ ਵਾਲੇ ਪ੍ਰੱਗਿਆ ਦੇ ਚਾਚੇ ਨੇ ਦੱਸਿਆ ਕਿ ਪ੍ਰੱਗਿਆ ਨੂੰ ਸੈਕੰਡ ਲੈਫ਼ਟੀਨੈਂਟ ਵਜੋਂ 19 ਸਤੰਬਰ, 2020 ਨੂੰ ਕਮਿਸ਼ਨ ਮਿਲਿਆ ਹੈ।

'ਭਾਰਤ ਦੀ ਬੇਟੀ' ਬਣੀ ਅਮਰੀਕੀ ਹਵਾਈ ਫ਼ੌਜ 'ਚ ਅਫ਼ਸਰ

ਇਸ ਤੋਂ ਬਾਅਦ ਸਖ਼ਤ ਟਰੇਨਿੰਗ ਮਗਰੋਂ ਸੁਵੀਰ ਨੂੰ ਲੜਾਕੂ ਜਹਾਜ਼ ਉਡਾਉਣ ਦਾ ਮੌਕਾ ਮਿਲਿਆ, ਜਿਸ ਦੇ ਚੱਲਦਿਆਂ 5 ਸਾਲ ਪਹਿਲਾਂ ਉਹ ਸੈਕੰਡ ਲੈਫਟੀਨੈਂਟ ਤੋਂ ਤਰੱਕੀ ਕਰ ਕੇ ਕੈਪਟਨ ਦੇ ਅਹੁਦੇ 'ਤੇ ਤਾਇਨਾਤ ਹੋਇਆ। ਹੁਣ ਸੁਵੀਰ ਬਤੌਰ ਕੈਪਟਨ ਅਮਰੀਕੀ ਹਵਾਈ ਫ਼ੌਜ ਦੇ ਜਹਾਜ਼ਾਂ ਦੀ ਕਮਾਨ ਸੰਭਾਲਣਗੇ। ਹਾਲਾਂਕਿ, ਕੋਰੋਨਾ ਮਹਾਮਾਰੀ ਕਾਰਨ ਇਸ ਵਾਰ ਅਮਰੀਕੀ ਹਵਾਈ ਫ਼ੌਜ ਦੀ ਸੈਲਿਊਟ ਸੈਰੇਮਨੀ ਬੜੀ ਸਧਾਰਨ ਜਿਹੀ ਰਹੀ।

'ਭਾਰਤ ਦੀ ਬੇਟੀ' ਬਣੀ ਅਮਰੀਕੀ ਹਵਾਈ ਫ਼ੌਜ 'ਚ ਅਫ਼ਸਰ

ਇਸ ਪਰਿਵਾਰ ਨੇ ਪੀੜ੍ਹੀ ਦਰ ਪੀੜ੍ਹੀ ਦੇਸ਼ ਤੇ ਰਾਜਸਥਾਨ ਦਾ ਸਨਮਾਨ ਵਧਾਇਆ ਹੈ। ਸੁਵੀਰ ਤੇ ਪ੍ਰੱਗਿਆ ਤੋਂ ਪਹਿਲਾਂ ਉਨ੍ਹਾਂ ਦੇ ਪਿਤਾ ਦੁਸ਼ਯੰਤ ਸਿੰਘ ਸ਼ੇਖਾਵਤ ਅਮਰੀਕਾ ਵਿੱਚ ਹੀ ਫੈਡਰਲ ਸਰਕਾਰ ਵਿੱਚ ਬਤੌਰ ਵਿਗਿਆਨੀ ਤਾਇਨਾਤ ਹੋ ਕੇ ਅਥਾਹ ਸਨਮਾਨ ਬਟੋਰ ਚੁੱਕੇ ਹਨ।ਅਮਰੀਕਾ ਵਿੱਚ ਰਹਿੰਦੇ ਹੋਏ ਵੀ ਦੁਸ਼ਯੰਤ ਸਿੰਘ ਸ਼ੇਖਾਵਤ ਨੂੰ ਪਿੰਡ ਨਾਲ ਕਾਫੀ ਲਗਾਅ ਹੈ। ਇਸ ਲਈ ਜਦੋਂ ਵੀ ਮੌਕਾ ਲੱਗੇ, ਉਹ ਅਪਣੇ ਪੂਰੇ ਪਰਿਵਾਰ ਦੇ ਨਾਲ ਜੱਦੀ ਪਿੰਡ ਆਉਂਦੇ ਰਹਿੰਦੇ ਹਨ।

-PTCNews

Related Post