ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਨੂੰ ਅਹੁਦੇ ਤੋਂ ਕੀਤਾ ਬਰਖਾਸਤ, ਜਾਣੋ ਮਾਮਲਾ

By  Jashan A January 9th 2019 08:56 PM -- Updated: January 10th 2019 06:53 PM

ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਨੂੰ ਅਹੁਦੇ ਤੋਂ ਕੀਤਾ ਬਰਖਾਸਤ, ਜਾਣੋ ਮਾਮਲਾ,ਨਵੀਂ ਦਿੱਲੀ: ਭਾਰਤੀ ਹਾਕੀ ਟੀਮ ਵਲੋਂ ਵਿਸ਼ਵ ਕੱਪ ਕੁਆਰਟਰ-ਫਾਈਨਲ 'ਚ ਹਾਰਨ ਤੋਂ ਬਾਅਦ ਕੋਚ ਹਰਿੰਦਰ ਸਿੰਘ ਦਾ ਕਾਰਜਕਾਲ ਨਹੀਂ ਵਧਾਇਆ ਗਿਆ ਹੈ ਅਤੇ ਉਸ ਨੂੰ ਜੂਨੀਅਰ ਟੀਮ ਦੇ ਕੋਚ ਅਹੁਦੇ 'ਤੇ ਪਰਤਣ ਦੀ ਸਲਾਹ ਦਿੱਤੀ ਹੈ।

Hockey India to look for new coach for Indian men's team ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਨੂੰ ਅਹੁਦੇ ਤੋਂ ਕੀਤਾ ਬਰਖਾਸਤ, ਜਾਣੋ ਮਾਮਲਾ

ਮਿਲੀ ਜਾਣਕਾਰੀ ਮੁਤਾਬਕ ਹਾਕੀ ਇੰਡੀਆ ਹੁਣ ਸੀਨੀਅਰ ਟੀਮ ਦੇ ਮੁੱਖ ਕੋਚ ਲਈ ਐਪਲੀਕੇਸ਼ਨ ਸੱਦਾ ਦਵੇਗਾ।ਇਸ ਮਾਮਲੇ ਸਬੰਧੀ ਹਾਕੀ ਇੰਡੀਆ ਦਾ ਕਹਿਣਾ ਹੈ ਕਿ ਹਾਈ ਪਰਫਾਰਮੈਂਸ ਐਂਡ ਡਵੈਲਪਮੈਂਟ ਕਮੇਟੀ ਨੇ ਹਰਿੰਦਰ ਨੂੰ ਭਾਰਤੀ ਜੂਨੀਅਰ ਪੁਰਸ਼ ਟੀਮ ਦੇ ਕੋਚ ਅਹੁਦੇ 'ਤੇ ਪਰਤਣ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸੀਨੀਅਰ ਪੁਰਸ਼ ਹਾਕੀ ਟੀਮ ਦੇ ਮੁੱਖ ਕੋਚ ਲਈ ਐਪਲੀਕੇਸ਼ਨ ਸੱਦੇ ਦਿੱਤੇ ਜਾਣਗੇ।

ਦੱਸ ਦੇਈਏ ਕਿ ਹੁਣ ਹਰਿੰਦਰ ਦੀ ਸੀਨੀਅਰ ਟੀਮ ਦੇ ਕੋਚ ਆਹੁਦੇ ਤੋਂ ਛੁੱਟੀ ਹੋ ਗਈ ਹੈ।

Hockey India to look for new coach for Indian men's team ਭਾਰਤੀ ਹਾਕੀ ਕੋਚ ਹਰਿੰਦਰ ਸਿੰਘ ਨੂੰ ਅਹੁਦੇ ਤੋਂ ਕੀਤਾ ਬਰਖਾਸਤ, ਜਾਣੋ ਮਾਮਲਾ

ਜ਼ਿਕਰਯੋਗ ਹੈ ਕਿ ਕੋਚ ਹਰਿੰਦਰ ਸਿੰਘ ਦੇ ਮਾਰਗਦਰਸ਼ਨ 'ਚ ਜੂਨੀਅਰ ਟੀਮ ਨੇ ਵਿਸ਼ਵ ਕੱਪ ਜਿੱਤਿਆ ਸੀ।ਪਰ ਉਹ ਸੀਨੀਅਰ ਟੀਮ ਏਸ਼ੀਆਈ ਖੇਡਾਂ 'ਚ ਆਪਣਾ ਖਿਤਾਬ ਨਹੀਂ ਬਚਾ ਸਕੀ ਅਤੇ ਆਪਣੀ ਮੇਜ਼ਬਾਨੀ 'ਚ ਹੋਏ ਵਿਸ਼ਵ ਕੱਪ ਦੇ ਕੁਆਰਟਰ-ਫਾਈਨਲ 'ਚ ਹਾਲੈਂਡ ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਜਿਸ ਤੋਂ ਬਾਅਦ ਭਾਰਤੀ ਟੀਮ ਦਾ ਇਸ ਵਾਰ ਦਾ ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਟੁੱਟ ਗਿਆ।

-PTC News

Related Post