Surjeet Hockey Tournament: ਇੰਡੀਅਨ ਨੇਵੀ ਨੇ ਪੈਨਲਟੀ ਸ਼ੂਟਆਊਟ 'ਚ ਆਰਮੀ ਗ੍ਰੀਨ ਨੂੰ 7-5 ਨਾਲ ਹਰਾਇਆ

By  Ravinder Singh October 28th 2022 06:07 PM

ਜਲੰਧਰ : ਸੁਰਜੀਤ ਹਾਕੀ ਸਟੇਡੀਅਮ ਵਿੱਚ ਚੱਲ ਰਹੇ ਆਲ ਇੰਡੀਆ ਸੁਰਜੀਤ ਹਾਕੀ ਟੂਰਨਾਮੈਂਟ ਦੇ ਦੂਜੇ ਦਿਨ ਅੱਜ ਆਰਮੀ ਗ੍ਰੀਨ ਅਤੇ ਇੰਡੀਅਨ ਨੇਵੀ ਵਿਚਕਾਰ ਨਾਕਆਊਟ ਮੈਚ ਵਿੱਚ ਆਰਮੀ ਗ੍ਰੀਨ ਅਤੇ ਇੰਡੀਅਨ ਨੇਵੀ ਵਿਚਾਲੇ ਖੇਡਿਆ ਗਿਆ ਮੈਚ ਡਰਾਅ ਹੋ ਗਿਆ। ਦੋਵਾਂ ਟੀਮਾਂ ਨੇ 3-3 ਗੋਲ ਕੀਤੇ। ਇਸ ਤੋਂ ਬਾਅਦ ਦੋਵਾਂ ਟੀਮਾਂ ਨੂੰ ਪੈਨਲਟੀ ਸ਼ੂਟਆਊਟ ਦਾ ਮੌਕਾ ਦਿੱਤਾ ਗਿਆ। ਇੰਡੀਅਨ ਨੇਵੀ ਨੇ ਆਰਮੀ ਗ੍ਰੀਨ ਟੀਮ ਨੂੰ ਪੈਨਲਟੀ ਸ਼ੂਟਆਊਟ 'ਚ 7-5 ਅੰਕਾਂ ਨਾਲ ਹਰਾਇਆ। ਇੰਡੀਅਨ ਨੇਵੀ ਦੀ ਟੀਮ ਨੇ ਪੰਜ ਪੈਨਲਟੀ ਸ਼ੂਟਆਊਟ ਵਿੱਚ ਚਾਰ ਗੋਲ ਕੀਤੇ।

ਦੂਜੇ ਪਾਸੇ ਆਰਮੀ ਗ੍ਰੀਨ ਦੀ ਟੀਮ ਸਿਰਫ਼ ਦੋ ਗੋਲ ਹੀ ਕਰ ਸਕੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਬਰਲਟਨ ਪਾਰਕ ਵਿਖੇ ਰੰਗਾਰੰਗ ਪ੍ਰੋਗਰਾਮ ਨਾਲ ਓਲੰਪੀਅਨ ਸੁਰਜੀਤ ਹਾਕੀ ਟੂਰਨਾਮੈਂਟ ਦੀ ਸ਼ੁਰੂਆਤ ਹੋਈ। ਆਰਮੀ ਗ੍ਰੀਨ ਨੇ 39ਵੇਂ ਇੰਡੀਅਨ ਆਇਲ ਸਰਵੋ ਸੁਰਜੀਤ ਹਾਕੀ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿੱਚ ਸੀਆਰਪੀਐਫ ਦਿੱਲੀ ਨੂੰ ਹਰਾ ਕੇ ਜੇਤੂ ਸ਼ੁਰੂਆਤ ਕੀਤੀ। ਇੰਡੀਅਨ ਨੇਵੀ, ਏਐਸਸੀ ਅਤੇ ਸੀਏਜੀ ਦਿੱਲੀ ਨੇ ਪਹਿਲੇ ਦਿਨ ਦੇ ਬਾਕੀ ਬਚੇ ਮੈਚਾਂ ਵਿੱਚ ਜਿੱਤ ਦਰਜ ਕੀਤੀ। ਟੂਰਨਾਮੈਂਟ ਦਾ ਉਦਘਾਟਨ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ ਨਿੱਝਰ ਨੇ ਕੀਤਾ। ਮੰਤਰੀ ਨੇ ਖਿਡਾਰੀਆਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।

ਇਹ ਵੀ ਪੜ੍ਹੋ : ਵਿਦਿਆਰਥੀ ਨੂੰ ਮਿਆਰੀ ਉੱਚ ਸਿੱਖਿਆ ਦੇਣ ਲਈ ਸਰਕਾਰੀ ਕਾਲਜ ਮਜ਼ਬੂਤ ਜਾਣਗੇ : ਮੀਤ ਹੇਅਰ

ਉਨ੍ਹਾਂ ਕਿਹਾ ਕਿ ਸੁਰਜੀਤ ਹਾਕੀ ਸੁਸਾਇਟੀ ਨੇ ਦੇਸ਼ ਨੂੰ ਕਈ ਓਲੰਪੀਅਨ, ਅੰਤਰਰਾਸ਼ਟਰੀ ਅਤੇ ਰਾਜ ਪੱਧਰੀ ਖਿਡਾਰੀ ਦਿੱਤੇ ਹਨ। ਸੁਸਾਇਟੀ ਦੇ ਮੈਂਬਰਾਂ ਵੱਲੋਂ ਹਾਕੀ ਨੂੰ ਪ੍ਰਫੁੱਲਤ ਕਰਨ ਲਈ ਕੀਤਾ ਗਿਆ ਉਪਰਾਲਾ ਸ਼ਲਾਘਾਯੋਗ ਹੈ। ਰਮਨ ਬੇਰੀ, ਇੰਡੀਅਨ ਆਇਲ ਤੋਂ ਪਿਊਸ਼ ਮਿੱਤਲ, ਡਿਪਟੀ ਕਮਿਸ਼ਨਰ ਜਸਪ੍ਰੀਤ ਸਿੰਘ, ਜਲੰਧਰ ਸੈਂਟਰਲ ਤੋਂ ਵਿਧਾਇਕ ਰਮਨ ਅਰੋੜਾ, ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਲਖਵਿੰਦਰ ਪਾਲ ਸਿੰਘ ਖਹਿਰਾ, ਰਣਬੀਰ ਸਿੰਘ ਤੂਤ, ਇਕਬਾਲ ਸਿੰਘ ਸੰਧੂ, ਸੁਰਿੰਦਰ ਸਿੰਘ ਭਾਪਾ, ਐਲ.ਆਰ.ਨਾਇਰ, ਰਾਮ ਪ੍ਰਤਾਪ, ਗੁਰਵਿੰਦਰ ਸਿੰਘ ਗੁੱਲੂ, ਨਰਿੰਦਰਪਾਲ ਸਿੰਘ, ਅਮਰੀਕ ਸਿੰਘ ਪਵਾਰ, ਤਰਲੋਕ ਹਾਜ਼ਰ ਸਨ।

-PTC News

 

Related Post