ਸਾਊਥ ਅਫਰੀਕਾ ਦੌਰੇ 'ਤੇ ਖਿਡਾਰੀਆਂ ਨੂੰ ਮਿਲ ਰਿਹਾ ਸਿਰਫ ਇੰਨ੍ਹਾ ਪਾਣੀ..

By  Joshi January 6th 2018 11:27 AM -- Updated: January 6th 2018 12:39 PM

Indian players face water shortage in South Africa during match series: ਭਾਰਤੀ ਕ੍ਰਿਕਟ ਟੀਮ ਕੁਝ ਦਿਨਾਂ ਤੋਂ ਦੱਖਣੀ ਅਫਰੀਕਾ ਦੌਰੇ 'ਤੇ ਗਈ ਹੋਈ ਹੈ। ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਕੇਪਟਾਊਨ 'ਚ ਪਹਿਲਾਂ ਟੈਸਟ ਸ਼ੁਰੂ ਹੋ ਗਿਆ ਹੈ। ਪਰ ਗਰਮੀ ਦੇ ਤੇਜ਼ ਪ੍ਰਭਾਵ ਹੋਣ ਦੇ ਕਾਰਨ ਇੱਥੇ ਪਾਣੀ ਦੀ ਸਮੱਸਿਆ ਕਾਫੀ ਵੱਧ ਗਈ ਹੈ।ਖਿਡਾਰੀਆਂ ਨੂੰ ਨਹਾਉਣ ਲਈ ਸਿਰਫ 2 ਮਿੰਟ ਦਾ ਸਮਾਂ ਹੀ ਦਿੱਤਾ ਜਾ ਰਿਹਾ ਹੈ ਤਾਂ ਜੋ ਪਾਣੀ ਦੀ ਬੱਚਤ ਹੋ ਸਕੇ। ਦੱਖਣੀ ਅਫਰੀਕਾ ਦਾ ਕੇਪਟਾਊਨ ਸ਼ਹਿਰ ਭਾਵੇਂ ਹੀ ਸਮੁੰਦਰ ਨਾਲ ਘਿਰਿਆ ਹੋਇਆ ਹੈ।

Indian players face water shortage in South Africa during match seriesਪਰ ਮੀਂਹ ਨਾ ਪੈਣ ਕਾਰਨ ਇਸ ਜਗ੍ਹਾ ਤੇ ਪਾਣੀ ਦੀ ਕਾਫੀ ਸਮੱਸਿਆ ਆ ਰਹੀ ਹੈ। ਇਸ ਨਾਲ ਪਾਣੀ ਦਾ ਪੱਧਰ ਕਾਫੀ ਹੇਠਾਂ ਡਿੱਗਿਆ ਹੋਇਆ ਹੈ। ਇੱਥੋਂ ਦੇ ਪ੍ਰਸ਼ਾਸਨ ਨੇ ਸਮੱਸਿਆ ਦਾ ਹੱਲ ਕਰਨ ਪਾਣੀ ਦੀ ਜ਼ਿਆਦਾ ਵਰਤੋਂ ਕਰਨ ਵਾਲਿਆਂ ਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ।

Indian players face water shortage in South Africa during match seriesIndian players face water shortage in South Africa during match series: ਪ੍ਰਸ਼ਾਸਨ ਨੇ ਭਾਰਤੀ ਖਿਡਾਰੀਆਂ ਦੇ ਨਾਲ ਨਾਲ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੂੰ ਵੀ ਨਹਾਉਣ ਦਾ ਬਰਾਬਰ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਪਿੱਚ ਬਣਾਉਣ ਸਮੇਂ ਵੀ ਮੈਦਾਨ ਕਰਮਚਾਰੀਆਂ ਨੂੰ ਪਾਣੀ ਦੇ ਸੰਕਟ ਨਾਲ ਜੂਝਣਾ ਪਿਆ ਸੀ ਤੇ ਉਨ੍ਹਾਂ ਨੂੰ ਪਿੱਚ ਤਿਆਰ ਕਰਨ ਲਈ ਇਕ ਦਿਨ ਵਿਚ ਸਿਰਫ ੮੭ ਲੀਟਰ ਪਾਣੀ ਹੀ ਵਰਤਣ ਦੀ ਆਗਿਆ ਮਿਲੀ ਸੀ । ਇਸ ਕਾਰਨ ਪਿੱਚ 'ਤੇ ਘਾਹ ਵੀ ਨਹੀਂ ਛੱਡਿਆ ਗਿਆ ਸੀ। ਅਜਿਹਾ ਮੰਨਿਆ ਜਾਣ ਲੱਗਾ ਕਿ ਹੁਣ ਪਿੱਚ ਸਪਿਨਰਾਂ ਨੂੰ ਮਦਦ ਦੇ ਸਕਦੀ ਹੈ।

—PTC News

Related Post