ਰੇਲ ਮੰਤਰਾਲੇ ਨੇ ਨਿਊ ਦਿੱਲੀ-ਲੋਹੀਆਂ ਖਾਸ ਐਕਸਪ੍ਰੈੱਸ ਦਾ ਬਦਲਿਆ ਨਾਮ, ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਦਾ ਕੀਤਾ ਧੰਨਵਾਦ

By  Jashan A October 3rd 2019 12:40 PM

ਰੇਲ ਮੰਤਰਾਲੇ ਨੇ ਨਿਊ ਦਿੱਲੀ-ਲੋਹੀਆਂ ਖਾਸ ਐਕਸਪ੍ਰੈੱਸ ਦਾ ਬਦਲਿਆ ਨਾਮ, ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਦਾ ਕੀਤਾ ਧੰਨਵਾਦ,ਚੰਡੀਗੜ੍ਹ: ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਮੰਗ 'ਤੇ ਰੇਲ ਮੰਤਰਾਲੇ ਨੇ ਦਿੱਲੀ ਤੋਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਹੁੰਦੇ ਹੋਏ ਲੋਹੀਆਂ ਖ਼ਾਸ ਚੱਲਣ ਵਾਲੀ ਰੇਲਗੱਡੀ ਦਾ ਨਾਂਅ 'ਸਰਬੱਤ ਦਾ ਭਲਾ' ਐਕਸਪ੍ਰੈੱਸ ਰੱਖ ਦਿੱਤਾ ਹੈ। ਜਿਸ ਦੌਰਾਨ ਹਰਸਿਮਰਤ ਕੌਰ ਬਾਦਲ ਨੇ ਰੇਲਵੇ ਮੰਤਰੀ ਪੀਯੂਸ਼ ਗੋਇਲ ਦਾ ਧੰਨਵਾਦ ਕੀਤਾ।

ਉਹਨਾਂ ਨੇ ਆਪਣੇ ਟਵਿਟਰ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕਰਦਿਆਂ ਲਿਖਿਆ ਹੈ, 'ਮੇਰੀ ਬੇਨਤੀ ਦਾ ਮਾਣ ਰੱਖ ਕੇ ਦਿੱਲੀ ਤੋਂ ਗੁਰੂ ਕੀ ਨਗਰੀ ਸੁਲਤਾਨਪੁਰ ਲੋਧੀ ਹੁੰਦੇ ਹੋਏ ਲੋਹੀਆਂ ਖ਼ਾਸ ਚੱਲਣ ਵਾਲੀ ਰੇਲਗੱਡੀ ਦਾ ਨਾਂਅ 'ਸਰਬੱਤ ਦਾ ਭਲਾ' ਐਕਸਪ੍ਰੈੱਸ ਰੱਖਣ ਲਈ ਮੈਂ ਰੇਲਵੇ ਮੰਤਰੀ ਸ਼੍ਰੀ ਪੀਯੂਸ਼ ਗੋਇਲ ਜੀ ਦੀ ਤਹਿ ਦਿਲੋਂ ਧੰਨਵਾਦੀ ਹਾਂ। 550ਵੇਂ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ, ਇਹ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਦਾ ਸੁਨੇਹਾ ਦੇਣ ਵਾਲੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸੱਚੀ ਸ਼ਰਧਾਂਜਲੀ ਹੈ।

https://twitter.com/HarsimratBadal_/status/1179636160131239937?s=20

ਤੁਹਾਨੂੰ ਦੱਸ ਦਈਏ ਕਿ ਹਰਸਿਮਰਤ ਕੌਰ ਬਾਦਲ ਨੇ ਪਹਿਲਾਂ ਇਸ ਟ੍ਰੇਨ ਦਾ ਨਾਂ 'ਸਿੱਖੀ ਜਨਮ ਸਥਾਨ ਐਕਸਪ੍ਰੈੱਸ' ਰੱਖਣ ਦਾ ਸੁਝਾਅ ਦਿੱਤਾ ਸੀ ਪਰ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਧਿਆਨ 'ਚ ਰੱਖਦਿਆਂ ਉਨ੍ਹਾਂ ਨੇ ਇਹ ਨਵਾਂ ਪ੍ਰਸਤਾਵ ਭੇਜਿਆ ਸੀ, ਜਿਸ ਨੂੰ ਰੇਲ ਮੰਤਰੀ ਨੇ ਮਨਜੂਰ ਕਰ ਲਿਆ ਹੈ।

-PTC News

Related Post