ਰੇਲ ਯਾਤਰੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅਗਲੇ ਮਹੀਨੇ ਸ਼ੁਰੂ ਹੋਵੇਗੀ ਇਹ ਖਾਸ ਟ੍ਰੇਨ

By  Jashan A November 21st 2018 10:45 AM

ਰੇਲ ਯਾਤਰੀਆਂ ਨੂੰ ਮਿਲੇਗਾ ਵੱਡਾ ਤੋਹਫ਼ਾ, ਅਗਲੇ ਮਹੀਨੇ ਸ਼ੁਰੂ ਹੋਵੇਗੀ ਇਹ ਖਾਸ ਟ੍ਰੇਨ,ਨਵੀਂ ਦਿੱਲੀ: ਭਾਰਤ ਦੀ ਪਹਿਲੀ ਬਿਨਾ ਇੰਜਣ ਵਾਲੀ ਟ੍ਰੇਨ-18 ਹੁਣ 15 ਦਸੰਬਰ ਤੱਕ ਭਾਰਤ ਦੀਆਂ ਪਟੜੀਆਂ ਦੌੜਦੀ ਹੋਈ ਦਿਖਾਈ ਦੇ ਸਕਦੀ ਹੈ। ਇਸ ਦਾ ਟੈਸਟ ਮੁਰਾਦਾਬਾਦ 'ਚ ਚੱਲ ਰਿਹਾ ਹੈ। ਇਸ ਮੌਕੇ ਰੇਲ ਮੰਤਰਾਲਾ ਦੇ ਸੀਨੀਅਰ ਅਧਿਕਾਰੀ ਨੇ ਇਸ ਬਾਰੇ ਦੱਸਦੇ ਹੋਏ ਕਿਹਾ ਕਿ ਟਰੇਨ-18 ਦੀ ਰਫਤਾਰ 160 ਕਿਲੋਮੀਟਰ ਪ੍ਰਤੀ ਘੰਟਾ ਹੋਵੇਗੀ ਅਤੇ ਪਹਿਲੀ ਵਾਰ ਇਸ ਨੂੰ ਵਾਰਾਨਸੀ ਜਾਂ ਦਿੱਲੀ ਤੋਂ ਭੋਪਾਲ ਲਈ ਚਲਾਇਆ ਜਾ ਸਕਦਾ ਹੈ।

ਜਿਸ ਨਾਲ ਯਾਤਰੀਆਂ ਨੂੰ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਆਉਣ ਜਾਣ ਲਈ ਦਿੱਕਤਾਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। ਇਸ ਟ੍ਰੇਨ 'ਚ ਬਹੁਤ ਸਾਰੀਆਂ ਸਹੂਲਤਾਂ ਮੁਹਈਆ ਕਰਵਾਈਆਂ ਗਈਆਂ ਹਨ, ਜਿਵੇ ਕਿ ਈ, ਜੀ. ਪੀ. ਐੱਸ. ਆਧਾਰਿਤ ਯਾਤਰੀ ਸੂਚਨਾ ਪ੍ਰਣਾਲੀ, ਬਾਇਓ ਵੈਕਯੂਮ ਟਾਇਲਟ, ਐੱਲ. ਈ. ਡੀ ਲਾਇਟਿੰਗ, ਮੋਬਾਇਲ ਚਾਰਜਿੰਗ ਪੁਆਇੰਟ ਅਤੇ ਯਾਤਰੀਆਂ ਦੀ ਉਪਲੱਬਧਤਾ ਤੇ ਮੌਸਮ ਦੇ ਹਿਸਾਬ ਨਾਲ ਤਾਪਮਾਨ ਕੰਟਰੋਲ ਕਰਨ ਵਾਲੀ ਪ੍ਰਣਾਲੀ ਸ਼ਾਮਲ ਹਨ।

trainਜ਼ਿਕਰਯੋਗ ਹੈ ਕਿ ਰੇਲਵੇ ਬੋਰਡ ਦੇ ਚੇਅਰਮੈਨ ਅਸ਼ਵਨੀ ਲੋਹਾਨੀ ਨੇ ਪਿਛਲੇ ਮਹੀਨੇ ਚੇਨਈ ਵਿਖੇ ਇੰਟੀਗਰੇਟਿਡ ਕੋਚ ਫੈਕਟਰੀ 'ਚ ਇਸ ਏਅਰ ਕੰਡੀਸ਼ਨਡ ਤੇ ਆਟੋਮੈਟਿਕ ਮੋਡੀਊਲ ਵਾਲੀ ਟਰੇਨ-18 ਨੂੰ ਧੂਮ-ਧਾਮ ਨਾਲ ਲਾਂਚ ਕੀਤਾ ਹੈ।

—PTC News

Related Post