ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨ

By  Shanker Badra April 6th 2018 11:14 AM -- Updated: May 1st 2018 06:28 PM

ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨ:ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਡਨੀ ਨਾਲ ਸਬੰਧਤ ਕਿਸੇ ਬੀਮਾਰੀ ਤੋਂ ਪੀੜਤ ਹਨ।ਜਿਸ ਦੇ ਲਈ ਉਨ੍ਹਾਂ ਨੂੰ ਆਪਰੇਸ਼ਨ ਕਰਵਾਉਣਾ ਪੈ ਸਕਦਾ ਹੈ।ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨਇੱਕ ਟਵੀਟ ਰਾਹੀਂ ਜੇਤਲੀ ਨੇ ਪੁਸ਼ਟੀ ਕਰਦਿਆਂ ਕਿਹਾ, ''ਮੇਰਾ ਕਿਡਨੀ ਨਾਲ ਜੁੜੀ ਬਿਮਾਰੀ ਅਤੇ ਕੁੱਝ ਹੋਰ ਰੋਗ ਦਾ ਇਲਾਜ ਚੱਲ ਰਿਹਾ ਹੈ।ਉਨ੍ਹਾਂ ਨੇ ਕਿਹਾ ਮੇਰਾ ਇਲਾਜ ਕਿਸ ਤਰ੍ਹਾਂ ਹੋਵੇਗਾ ਇਸ ਦਾ ਫ਼ੈਸਲਾ ਡਾਕਟਰ ਕਰਨਗੇ।ਦੱਸਿਆ ਜਾਂਦਾ ਹੈ ਕਿ ਅਰੁਣ ਜੇਤਲੀ ਸੋਮਵਾਰ ਤੋਂ ਅਪਣੇ ਦਫ਼ਤਰ ਵੀ ਨਹੀਂ ਜਾ ਰਹੇ ਅਤੇ ਉਹ ਅਪਣੇ ਘਰ ਤੋਂ ਹੀ ਕੰਮ ਕਰ ਰਹੇ ਹਨ।ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨਜੇਤਲੀ ਦੀ ਸਿਹਤ ਖ਼ਰਾਬ ਹੋਣ ਮਗਰੋਂ ਉਨ੍ਹਾਂ ਦੀ ਅਗਲੇ ਹਫ਼ਤੇ ਲੰਦਨ ਯਾਤਰਾ ਨੂੰ ਵੀ ਰੱਦ ਕਰ ਦਿਤਾ ਗਿਆ ਹੈ ਜਿਥੇ ਉਨ੍ਹਾਂ ਸਾਲਾਨਾ ਆਰਥਕ ਗੱਲਬਾਤ 'ਚ ਹਿੱਸਾ ਲੈਣਾ ਸੀ।ਰਾਜ ਸਭਾ 'ਚ ਨਵੇਂ ਮੈਂਬਰਾਂ ਦੇ ਸਹੁੰ ਚੁੱਕ ਸਮਾਗਮ 'ਚ ਵੀ ਉਹ ਗ਼ੈਰਹਾਜ਼ਰ ਸਨ।ਵਿੱਤ ਮੰਤਰੀ ਟੈਸਟ ਕਰਵਾ ਰਹੇ ਹਨ ਅਤੇ ਡਾਕਟਰਾਂ ਨੇ ਸੰਕੇਤ ਦਿਤਾ ਹੈ ਕਿ ਉਹ ਕਿਡਨੀ ਸਬੰਧੀ ਬੀਮਾਰੀ ਤੋਂ ਪੀੜਤ ਹਨ ਹਾਲਾਂਕਿ ਅਰੁਣ ਜੇਤਲੀ ਨੂੰ ਹਾਲੇ ਤੱਕ ਹਸਪਤਾਲ ਵਿਚ ਦਾਖ਼ਲ ਨਹੀਂ ਕੀਤਾ ਗਿਆ ਪਰ ਡਾਕਟਰਾਂ ਨੇ ਇਨਫ਼ੈਕਸ਼ਨ ਹੋਣ ਦੇ ਡਰ ਕਾਰਨ ਉਨ੍ਹਾਂ ਨੂੰ ਜਨਤਕ ਸਮਾਗਮ ਵਿਚ ਜਾਣ ਤੋਂ ਰੋਕਿਆ ਹੈ।ਜਾਣੋਂ ,ਭਾਰਤ ਦੇ ਵਿੱਤ ਮੰਤਰੀ ਅਰੁਣ ਜੇਤਲੀ ਕਿਸ ਬੀਮਾਰੀ ਤੋਂ ਪੀੜਤ ਹਨ,ਹੋ ਸਕਦਾ ਹੈ ਆਪਰੇਸ਼ਨਭਾਜਪਾ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਸਾਲ 2014 ਵਿਚ ਵੀ ਅਰੁਣ ਜੇਤਲੀ ਦਾ ਵੱਡਾ ਆਪਰੇਸ਼ਨ ਹੋਇਆ ਸੀ।ਸੂਤਰਾਂ ਨੇ ਦਸਿਆ ਕਿ ਏਮਜ਼ ਦੇ ਡਾਕਟਰ ਜੇਤਲੀ ਦੀ ਰਿਹਾਇਸ਼ 'ਤੇ ਉਨ੍ਹਾਂ ਦੀ ਦੇਖ-ਰੇਖ ਕਰ ਰਹੇ ਹਨ ਅਤੇ ਇਸ ਦਾ ਫ਼ੈਸਲਾ ਬਾਅਦ ਵਿਚ ਕੀਤਾ ਜਾਵੇਗਾ ਕਿ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਕਰਨ ਦੀ ਲੋੜ ਹੈ ਜਾਂ ਨਹੀਂ। ਡਾਕਟਰਾਂ ਦੀ ਸਲਾਹ ਤੋਂ ਬਾਅਦ ਹੀ ਜੇਤਲੀ ਨੂੰ ਏਮਜ਼ ਵਿਖੇ ਦਾਖ਼ਲ ਕਰਵਾਇਆ ਜਾ ਸਕਦਾ ਹੈ।

-PTCNews

Related Post