ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

By  Jashan A December 24th 2018 09:58 AM

ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ,ਜਕਾਰਤਾ: ਇੰਡੋਨੇਸ਼ੀਆ 'ਚ ਹੋ ਤਬਾਹੀ ਨੇ ਦੁਨੀਆਂ ਭਰ ਦੇ ਲੋਕਾਂ ਨੂੰ ਹਿਲਾ ਕੇ ਰੱਖ ਦਿੱਤਾ ਹੈ। ਇਸ ਤਬਾਹੀ ਕਰਨ ਹੁਣ ਤੱਕ 281 ਲੋਕੀਂ ਦੀ ਮੌਤ ਹੋ ਚੁੱਕੇ ਹੈ ਤੇ 1 ਹਜ਼ਾਰ ਤੋਂ ਵੱਧ ਲੋਕ ਗੰਭੀਰ ਜ਼ਖਮੀ ਹਨ।ਦੱਸ ਦੇਈਏ ਕਿ ਸ਼ਨੀਵਾਰ ਰਾਤ ਸਾਢੇ 9 ਵਜੇ ਜਵਾਲਾਮੁਖੀ ਫਟਣ ਤੋਂ ਬਾਅਦ ਸੁਨਾਮੀ ਨੇ ਇੰਡੋਨੇਸ਼ੀਆ ਦੇ ਲੋਕਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ।

tsunami ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

ਸੁਨਾਮੀ ਨੇ ਕਈ ਪ੍ਰਮੁੱਖ ਬੀਚਾਂ ਤੇ ਸਮੁੰਦਰੀ ਕੰਢੇ ਵਾਲੇ ਇਲਾਕਿਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਤੇ ਭਾਰੀ ਤਬਾਹੀ ਮਚਾਈ।

tsunami ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

ਇਸ ਮੌਕੇ ਆਫਤ ਪ੍ਰਬੰਧਕੀ ਏਜੰਸੀ ਦੇ ਸੂਤਰਾਂ ਦਾ ਕਹਿਣਾ ਹੈ ਕਿ ਜਵਾਲਾਮੁਖੀ ਫਟਣ ਤੋਂ ਬਾਅਦ ਦੱਖਣੀ ਸੁਮਾਟਰਾ ਤੇ ਪੱਛਮੀ ਜਾਵਾ ਨੇੜੇ ਸਮੁੰਦਰ ਦੀਆਂ ਉੱਚੀਆਂ ਲਹਿਰਾਂ ਕੰਢਿਆਂ ਨੂੰ ਪਾਰ ਕਰ ਕੇ ਅੱਗੇ ਵਧ ਗਈਆਂ ਜਿਸ ਕਾਰਨ ਕਈ ਮਕਾਨ ਨੁਕਸਾਨੇ ਗਏ। ਇਸ ਘਟਨਾ ਤੋਂ ਬਾਅਦ ਲੋਕਾਂ 'ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।

tsunami ਇੰਡੋਨੇਸ਼ੀਆ 'ਚ ਸੁਨਾਮੀ ਦਾ ਕਹਿਰ ਜਾਰੀ, ਹੁਣ ਤੱਕ 281 ਮੌਤਾਂ, 1,000 ਤੋਂ ਵੱਧ ਲੋਕ ਜ਼ਖਮੀ

ਸੁਨਾਮੀ ਕਾਰਨ ਸਭ ਤੋਂ ਵੱਧ ਅਸਰ ਜਾਵਾ ਦੇ ਬਾਂਤੇਨ ਸੂਬੇ ਦੇ ਪਾਂਡੇਗਲਾਂਗ ਖੇਤਰ 'ਚ ਪਿਆ ਹੈ। ਪ੍ਰਭਾਵਿਤ ਖੇਤਰਾਂ ਦੀ ਹਾਲਤ ਇੰਨੀ ਮਾੜੀ ਹੈ ਕਿ ਉਥੇ ਰਾਹਤ ਤੇ ਬਚਾਅ ਟੋਲੀਆਂ ਐਤਵਾਰ ਰਾਤ ਤੱਕ ਵੀ ਨਹੀਂ ਪਹੁੰਚ ਸਕੀਆਂ ਸਨ।

-PTC News

Related Post