ਇੰਡੋਨੇਸ਼ੀਆ ਸੁਨਾਮੀ ਪੀੜਤਾਂ ਦੀ ਮਦਦ ਲਈ ਭਾਰਤ ਤਿਆਰ: ਨਰਿੰਦਰ ਮੋਦੀ

By  Jashan A December 24th 2018 01:50 PM -- Updated: December 24th 2018 01:58 PM

ਇੰਡੋਨੇਸ਼ੀਆ ਸੁਨਾਮੀ ਪੀੜਤਾਂ ਦੀ ਮਦਦ ਲਈ ਭਾਰਤ ਤਿਆਰ: ਨਰਿੰਦਰ ਮੋਦੀ,ਨਵੀਂ ਦਿੱਲੀ: ਪਿਛਲੇ ਦਿਨੀ ਇੰਡੋਨੇਸ਼ੀਆ 'ਚ ਜਵਾਲਾਮੁਖੀ ਫੱਟਣ ਤੋਂ ਬਾਅਦ ਆਈ ਸੁਨਾਮੀ ਨਾਲ ਬਹੁਤ ਜਾਨੀ - ਮਾਲੀ ਨੁਕਸਾਨ ਹੋਇਆ ਹੈ। ਹੁਣ ਤੱਕ ਸੁਨਾਮੀ ਦੀ ਭਿਆਨਕ ਤਬਾਹੀ 'ਚ ਮਰਨ ਵਾਲਿਆਂ ਦੀ ਗਿਣਤੀ 281 ਹੋ ਗਈ ਹੈ ,1000 ਤੋਂ ਵੱਧ ਲੋਕੀ ਗੰਭੀਰ ਜਖ਼ਮੀ ਹੋਏ ਹਨ ਤੇ ਬਹੁਤ ਲੋਕੀ ਲਾਪਤਾ ਹਨ। [caption id="attachment_231915" align="aligncenter"]pm modi ਇੰਡੋਨੇਸ਼ੀਆ ਸੁਨਾਮੀ ਪੀੜਤਾਂ ਦੀ ਮਦਦ ਲਈ ਭਾਰਤ ਤਿਆਰ: ਨਰਿੰਦਰ ਮੋਦੀ[/caption] ਦੱਸ ਦੇਈਏ ਕਿ ਭਿਆਨਕ ਤਬਾਹੀ ਨੇ ਇੰਡੋਨੇਸ਼ੀਆ ਦੀਆ ਜੜਾਂ ਨੂੰ ਹਿਲਾ ਕੇ ਰੱਖ ਦਿੱਤੀਆਂ ਹਨ। ਇਸ ਦੁੱਖ ਦੀ ਘੜੀ ਵਿੱਚ ਬਹੁਤ ਦੇਸ਼ਾਂ ਨੇ ਇੰਡੋਨੇਸ਼ੀਆ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ। ਅਮਰੀਕਾ ਦੇ ਰਾਸ਼ਟਰਪਤੀ ਨੇ ਟਵੀਟ ਕਰ ਕੇ ਦੁੱਖ ਪ੍ਰਗਟ ਕੀਤਾ ਹੈ 'ਤੇ ਕਿਹਾ ਕਿ ਉਹ ਇਸ ਦੁੱਖ ਦੇ ਸਮੇਂ ਉਹਨਾਂ ਦੇ ਨਾਲ ਹਨ। ਭਾਰਤ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰ ਕੇ ਕਿਹਾ ਹੈ ਕਿ ਇੰਡੋਨੇਸ਼ੀਆ ਦੇ ਇਸ ਦੁੱਖ ਦੀ ਘੜੀ ਵਿੱਚ ਉਹ ਨਾਲ ਹਨ ਤੇ ਉਹਨਾਂ ਨੇ ਕਿਹਾ ਕਿ ਜਵਾਲਾਮੁਖੀ ਫੱਟਣ ਤੋਂ ਬਾਅਦ ਆਈ ਸੁਨਾਮੀ ਨਾਲ ਹੋਏ ਨੁਕਸਾਨ ਤੋਂ ਦੁਖੀ ਹਨ ਤੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਜਾਹਿਰ ਕੀਤੀ ਤੇ ਜ਼ਖਮੀ ਹੋਏ ਲੋਕਾਂ ਨੂੰ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ। ਉਹਨਾਂ ਨੇ ਕਿਹਾ ਕਿ ਭਾਰਤ ਆਪਣੇ ਗੁਆਂਢੀ ਦੇਸ਼ ਇੰਡੋਨੇਸ਼ੀਆ ਦੀ ਦੁੱਖ ਦੇ ਸਮੇਂ ਵਿੱਚ ਰਾਹਤ ਕੰਮ 'ਚ ਮਦਦ ਲਈ ਤਿਆਰ ਹਨ। -PTC News

Related Post