ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣ ਕੇ ਰਚਿਆ ਇਤਿਹਾਸ

By  Shanker Badra April 27th 2018 12:49 PM

ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣ ਕੇ ਰਚਿਆ ਇਤਿਹਾਸ:ਸੀਨੀਅਰ ਐਡਵੋਕੇਟ ਇੰਦੂ ਮਲਹੋਤਰਾ ਨੇ ਅੱਜ ਸੁਪਰੀਮ ਕੋਰਟ ਦੇ ਜੱਜ ਵਜੋਂ ਸਹੁੰ ਚੁੱਕ ਲਈ ਹੈ।ਉਨ੍ਹਾਂ ਨੂੰ ਭਾਰਤ ਦੇ ਮੁੱਖ ਜਸਟਿਸ ਦੀਪਕ ਮਿਸ਼ਰਾ ਨੇ ਸਹੁੰ ਚੁਕਾਈ ਹੈ।Indu Malhotra Supreme Court Judge  ਉਹ ਦੇਸ਼ ਦੀ ਪਹਿਲੀ ਅਜਿਹੀ ਮਹਿਲਾ ਵਕੀਲ ਹੈ, ਜੋ ਬਾਰ (ਵਕਾਲਤ) ਤੋਂ ਸਿੱਧੇ ਦੇਸ਼ ਦੇ ਸੁਪਰੀਮ ਕੋਰਟ 'ਚ ਜਸਟਿਸ ਨਿਯੁਕਤ ਕੀਤੀ ਗਈ ਹੈ।ਇੰਦੂ ਮਲਹੋਤਰਾ ਨੇ ਸੁਪਰੀਮ ਕੋਰਟ ਦੀ ਪਹਿਲੀ ਮਹਿਲਾ ਜੱਜ ਬਣ ਕੇ ਇਤਿਹਾਸ ਰਚਿਆ ਹੈ।Indu Malhotra Supreme Court Judge  ਦੱਸਿਆ ਜਾ ਰਿਹਾ ਹੈ ਕਿ ਇੰਦੂ ਮਲਹੋਤਰਾ ਦਾ ਨਾਂ ਉਨ੍ਹਾਂ 2 ਲੋਕਾਂ 'ਚ ਸ਼ਾਮਲ ਸੀ,ਜਿਨ੍ਹਾਂ ਨੂੰ ਸੁਪਰੀਮ ਕੋਰਟ ਦੇ ਕੋਲੇਜੀਅਮ ਨੇ ਸੁਪਰੀਮ ਕੋਰਟ 'ਚ ਜਸਟਿਸ ਨਿਯੁਕਤ ਕਰਨ ਦੀ ਸਿਫਾਰਿਸ਼ ਕੀਤੀ ਸੀ।ਸਰਕਾਰ ਨੇ ਮਲਹੋਤਰਾ ਦੇ ਨਾਂ 'ਤੇ ਮਨਜ਼ੂਰੀ ਦਿੱਤੀ,ਜਦੋਂ ਕਿ ਦੂਜੇ ਨਾਂ- ਉਤਰਾਖੰਡ ਹਾਈ ਕੋਰਟ ਦੇ ਚੀਫ ਜਸਟਿਸ ਕੇ.ਐੱਮ. ਜੋਸੇਫ ਨੂੰ ਫਿਰ ਤੋਂ ਵਿਚਾਰ ਲਈ ਕੋਲੇਜੀਅਮ ਕੋਲ ਭੇਜ ਦਿੱਤਾ।

-PTCNews

Related Post