ਲੋਕਾਂ ਨੂੰ ਮਹਿੰਗਾਈ ਦੀ ਮਾਰ, 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਦੁੱਧ

By  Riya Bawa August 16th 2022 03:44 PM -- Updated: August 16th 2022 05:05 PM

Milk Price Hike: ਆਮ ਆਦਮੀ ਇੱਕ ਵਾਰ ਫਿਰ ਮਹਿੰਗਾਈ ਦੀ ਮਾਰ ਹੇਠ ਆ ਗਿਆ ਹੈ। ਮਦਰ ਡੇਅਰੀ ਅਤੇ ਅਮੂਲ ਨੇ ਇੱਕ ਵਾਰ ਫਿਰ ਦੁੱਧ ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ ਨੇ Amul  ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਦੇ ਨਾਲ ਹੀ ਮਦਰ ਡੇਅਰੀ ਨੇ ਵੀ ਦੁੱਧ ਦੇ ਭਾਅ ਵਧਾ ਦਿੱਤੇ ਹਨ। ਨਵੀਆਂ ਦਰਾਂ ਕੱਲ੍ਹ ਯਾਨੀ 17 ਅਗਸਤ 2022 ਤੋਂ ਲਾਗੂ ਹੋਣਗੀਆਂ। ਗੁਜਰਾਤ ਸਮੇਤ ਪੂਰੇ ਭਾਰਤ ਵਿੱਚ 17 ਅਗਸਤ ਤੋਂ ਅਮੂਲ ਦਾ ਦੁੱਧ ਮਹਿੰਗਾ ਹੋ ਜਾਵੇਗਾ।

ਲੋਕਾਂ ਨੂੰ ਮਹਿੰਗਾਈ ਦੀ ਮਾਰ, 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋਇਆ ਦੁੱਧ

ਗੁਜਰਾਤ ਕੋਆਪ੍ਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF) ਨੇ ਦੁੱਧ ਦੀਆਂ ਕੀਮਤਾਂ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਹੁਣ 500 ਮਿਲੀਲੀਟਰ  'Amul'  ਗੋਲਡ ਦੀ ਕੀਮਤ 31 ਰੁਪਏ ਹੋ ਜਾਵੇਗੀ। ਹੁਣ ਗਾਹਕਾਂ ਨੂੰ ਅਮੂਲ ਤਾਜ਼ਾ ਦੇ 500 ਮਿਲੀਲੀਟਰ ਦਾ ਪੈਕੇਟ 25 ਰੁਪਏ 'ਚ ਅਤੇ 500 ਮਿਲੀਲੀਟਰ ਦਾ ਅਮੂਲ ਸ਼ਕਤੀ ਪੈਕੇਟ 28 ਰੁਪਏ 'ਚ ਮਿਲੇਗਾ।

ਇਹ ਵੀ ਪੜ੍ਹੋ: ਮਨਾਲੀ 'ਚ ਪੁਲ ਪਾਰ ਕਰਦੇ ਸਮੇਂ ਦੋ ਵਿਅਕਤੀ ਡੁੱਬੇ, ਲਾਸ਼ਾਂ ਨੂੰ ਲੱਭਣ 'ਚ ਲੱਗੀ ਟੀਮ

ਮਦਰ ਡੇਅਰੀ ਦਾ ਫੁੱਲ ਕਰੀਮ ਦੁੱਧ ਅੱਜ 59 ਰੁਪਏ ਪ੍ਰਤੀ ਲੀਟਰ 'ਚ ਮਿਲ ਰਿਹਾ ਹੈ ਪਰ ਕੱਲ੍ਹ ਤੋਂ ਇਹ ਗਾਹਕਾਂ ਨੂੰ 2 ਰੁਪਏ ਦੇ ਵਾਧੇ ਨਾਲ 61 ਰੁਪਏ ਪ੍ਰਤੀ ਲੀਟਰ 'ਤੇ ਉਪਲਬਧ ਹੋਵੇਗਾ। ਇਸ ਦੇ ਨਾਲ ਹੀ TONED ਦੁੱਧ 51 ਰੁਪਏ ਪ੍ਰਤੀ ਲੀਟਰ ਮਿਲੇਗਾ, ਜਦੋਂ ਕਿ ਗਾਂ ਦਾ ਦੁੱਧ 53 ਰੁਪਏ ਪ੍ਰਤੀ ਲੀਟਰ ਮਿਲੇਗਾ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਅਮੁੱਲ ਕੰਪਨੀ ਨੇ 1 ਮਾਰਚ 2022 ਨੂੰ ਵੀ ਦੁੱਧ ਦੀਆਂ ਕੀਮਤਾਂ 'ਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ। ਉਸ ਸਮੇਂ ਕੰਪਨੀ ਨੇ ਮਹਿੰਗੀ ਆਵਾਜਾਈ ਦਾ ਹਵਾਲਾ ਦਿੱਤਾ ਸੀ। ਕੰਪਨੀ ਨੇ ਕਿਹਾ ਕਿ ਪੈਟਰੋਲ ਅਤੇ ਡੀਜ਼ਲ ਮਹਿੰਗਾ ਹੋਣ ਕਾਰਨ ਦੁੱਧ ਦੀਆਂ ਕੀਮਤਾਂ ਵਧਾਉਣੀਆਂ ਪਈਆਂ ਹਨ।

Punjabi news, Latest news, Milk Price Hike, Inflation shock, Milk prices

ਫੈਡਰੇਸ਼ਨ ਅਨੁਸਾਰ ਦੁੱਧ ਉਤਪਾਦਨ ਦੀ ਲਾਗਤ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਹ ਵਾਧਾ ਸੰਚਾਲਨ ਅਤੇ ਉਤਪਾਦਨ ਦੀ ਕੁੱਲ ਲਾਗਤ ਵਿੱਚ ਵਾਧੇ ਕਾਰਨ ਕੀਤਾ ਗਿਆ ਹੈ। ਅਮੁੱਲ ਨੇ ਕਿਹਾ ਕਿ ਪਸ਼ੂ ਖੁਰਾਕ ਦੀ ਕੀਮਤ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਵਧੀ ਹੈ। ਅਮੂਲ ਨੇ ਬਿਆਨ 'ਚ ਕਿਹਾ ਕਿ ਵਧਦੀ ਲਾਗਤ ਨੂੰ ਦੇਖਦੇ ਹੋਏ ਸਾਡੀਆਂ ਮੈਂਬਰ ਯੂਨੀਅਨਾਂ ਨੇ ਕਿਸਾਨਾਂ ਲਈ ਕੀਮਤਾਂ 'ਚ ਵਾਧਾ ਕੀਤਾ ਸੀ। ਇਸ ਦਾ ਕੁਝ ਹਿੱਸਾ ਹੁਣ ਗਾਹਕਾਂ ਤੱਕ ਵਧਾ ਦਿੱਤਾ ਗਿਆ ਹੈ।

-PTC News

Related Post