Innaugration of 9th Sikh War Memorial in Italy

By  PTC NEWS September 21st 2017 11:00 PM -- Updated: September 22nd 2017 08:25 AM

ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਜਦੋਂ ਵੀ ਕਿਤੇ ਮੁਸੀਬਤ ਆਪਣ ਪਈ ਹੈ, ਉਥੇ ਸਿੱਖਾਂ ਨੇ ਸਿਰਫ ਲੋੜਵੰਦਾਂ ਦੀ ਮਦਦ ਹੀ ਨਹੀਂ ਕੀਤੀ, ਬਲਕਿ ਹੱਸ ਹੱਸ ਕੇ ਸ਼ਹਾਦਤਾਂ ਵੀ ਦਿੱਤੀਆਂ ਹਨ।

ਉਹਨਾਂ ਦੀ ਇਸ ਬਹਾਦਰੀ ਅਤੇ ਜਜ਼ਬੇ ਨੂੰ ਸਲਾਮ ਕਰਨ ਲਈ ਅਤੇ ਵਿਸ਼ਵ ਯੁੱਧਾਂ ਵਿੱਚ ਉਹਨਾਂ ਦੇ ਯੋਗਦਾਨ ਨੂੰ ਯਾਦ ਰੱਖਣ ਲਈ ਵੱਡੇ ਵੱਡੇ ਸਮਾਗਮ ਵੀ ਉਲੀਕੇ ਜਾਂਦੇ ਹਨ।

ਗੱਲ ਕਰੀਏ ਇਟਲੀ ਦੀ ਤਾਂ ਇੱਥੇ ਪਿਛਲੇ ਇੱਕ ਦਹਾਕੇ ਤੋਂ ਸਿੱਖ ਮਿਲਟਰੀ ਯਾਦਗਾਰ ਵੱਲੋਂ ਇਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਜਾਂਦਾ ਹੈ।

ਇਸ ਸੰਸਥਾ ਵੱਲੋਂ ਹਜ਼ਾਰਾ ਯੂਰੋ ਖਰਚ ਕਰ ਕੇ ਸ਼ਹੀਦੀ ਸਮਾਰਕਾਂ ਵੀ ਸਥਾਪਿਤ ਕੀਤੀਆਂ ਜਾਂਦੀਆਂ ਹਨ।

ਹੁਣ, ਵੀ ਇਟਲੀ ਸਰਕਾਰ ਅਤੇ ਇਸ ਸੰਸਥਾ ਦੇ ਸਹਿਯਗ ਨਾਲ ੯ਵਾਂ ਸ਼ਹੀਦੀ ਯਾਦਗਾਰ ਸਮਾਰਕ ਇਟਲੀ ਵਿੱਚ ਸਥਾਪਿਤ ਕੀਤਾ ਗਿਆ ਹੈ।

ਇਹ ਸਮਾਰਕ ਵਿਸ਼ਵ ਜੰਗਾਂ ਦੇ ਸ਼ਹੀਦਾਂ ਨੂੰ ਸਮਰਪਿਤ ਹੈ।

—PTC News

Related Post