ਅੰਤ੍ਰਿਮ ਬਜਟ 2019 : ਮੋਦੀ ਸਰਕਾਰ ਦਾ ਵੱਡਾ ਐਲਾਨ ,5 ਲੱਖ ਤੱਕ ਆਮਦਨ ਵਾਲੇ ਨੂੰ ਨਹੀਂ ਦੇਣਾ ਪਵੇਗਾ ਟੈਕਸ

By  Shanker Badra February 1st 2019 12:45 PM -- Updated: February 1st 2019 12:55 PM

ਅੰਤ੍ਰਿਮ ਬਜਟ 2019 : ਮੋਦੀ ਸਰਕਾਰ ਦਾ ਵੱਡਾ ਐਲਾਨ ,5 ਲੱਖ ਤੱਕ ਆਮਦਨ ਵਾਲੇ ਨੂੰ ਨਹੀਂ ਦੇਣਾ ਪਵੇਗਾ ਟੈਕਸ:ਨਵੀਂ ਦਿੱਲੀ : ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਦਰਅਸਲ ਇਸ ਵਾਰ ਦਾ ਇਹ ਬਜਟ ਅਰੁਣ ਜੇਤਲੀ ਦੀ ਥਾਂ ਕਾਰਜਭਾਰ ਸੰਭਾਲ ਰਹੇ ਪਿਊਸ਼ ਗੋਇਲ ਪੇਸ਼ ਕਰ ਹਨ।ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਬਿਮਾਰ ਹਨ।

Interim Budget 2019 : Modi Government Tax slab wage limit 2.50 to 5 lakh ਅੰਤ੍ਰਿਮ ਬਜਟ 2019 : ਮੋਦੀ ਸਰਕਾਰ ਦਾ ਵੱਡਾ ਐਲਾਨ ,5 ਲੱਖ ਤੱਕ ਆਮਦਨ ਵਾਲੇ ਨੂੰ ਨਹੀਂ ਦੇਣਾ ਪਵੇਗਾ ਟੈਕਸ

ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ।ਇਸ ਦੌਰਾਨ ਮੋਦੀ ਸਰਕਾਰ ਨੇ ਆਮਦਨ ਦਰ 'ਤੇ ਵੱਡਾ ਬਦਲਾਅ ਕਰਕੇ ਵੱਡਾ ਐਲਾਨ ਕੀਤਾ ਹੈ।ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਟੈਕਸ ਸਲੈਬ ਦੀਕਰ ਸੀਮਾ 2.50 ਤੋਂ ਵਧਾ ਕੇ 5 ਲੱਖ ਕਰ ਦਿੱਤੀ ਹੈ।ਜਿਸ ਕਰਕੇ 5 ਲੱਖ ਤੱਕ ਆਮਦਨ ਵਾਲੇ ਨੂੰ ਹੁਣ ਟੈਕਸ ਨਹੀਂ ਦੇਣਾ ਪਵੇਗਾ।

Interim Budget 2019 : Modi Government Tax slab wage limit 2.50 to 5 lakh ਅੰਤ੍ਰਿਮ ਬਜਟ 2019 : ਮੋਦੀ ਸਰਕਾਰ ਦਾ ਵੱਡਾ ਐਲਾਨ ,5 ਲੱਖ ਤੱਕ ਆਮਦਨ ਵਾਲੇ ਨੂੰ ਨਹੀਂ ਦੇਣਾ ਪਵੇਗਾ ਟੈਕਸ

ਜਿਸ ਤੋਂ ਬਾਅਦ ਸੰਸਦ ਭਵਨ 'ਚ ਮੋਦੀ-ਮੋਦੀ ਦੇ ਨਾਅਰੇ ਲੱਗੇ ਹਨ।ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਟੈਕਸ ਛੋਟ ਨਾਲ ਮੱਧ ਵਰਗ ਦੇ 3 ਕਰੋੜ ਲੋਕਾਂ ਨੂੰ ਫਾਇਦਾ ਹੋਵੇਗਾ।ਉਨ੍ਹਾਂ ਨੇ ਕਿਹਾ ਕਿ ਮਿਆਰੀ ਕਟੌਤੀ 40 ਹਜ਼ਾਰ ਤੋਂ ਵੱਧ ਕੇ 50 ਹਜ਼ਾਰ ਰੁਪਏ ਹੋਈ ਹੈ ਅਤੇ 40 ਹਜ਼ਾਰ ਤੱਕ ਦੇ ਵਿਆਜ 'ਤੇ ਟੀ.ਡੀ.ਐੱਸ. ਨਹੀਂ ਹੋਵੇਗਾ।ਪਿਊਸ਼ ਗੋਇਲ ਨੇ ਕਿਹਾ ਕਿ ਡੇਢ ਲੱਖ ਦੇ ਨਿਵੇਸ਼ 'ਤੇ ਕੋਈ ਟੈਕਸ ਨਹੀਂ ਲੱਗੇਗਾ ਅਤੇ ਨਵਾਂ ਘਰ ਬਣਾਉਣ ਵਾਲਿਆਂ ਨੂੰ ਆਮਦਨ ਟੈਕਸ 'ਚ ਛੋਟ ਮਿਲੇਗੀ।

-PTCNews

Related Post