ਅੰਤ੍ਰਿਮ ਬਜਟ 2019: ਅਗਲੇ 5 ਸਾਲਾਂ 'ਚ ਬਣਨਗੇ 1 ਲੱਖ ਡਿਜੀਟਲ ਪਿੰਡ : ਪਿਊਸ਼ ਗੋਇਲ

By  Shanker Badra February 1st 2019 12:27 PM -- Updated: February 1st 2019 02:55 PM

ਅੰਤ੍ਰਿਮ ਬਜਟ 2019: ਅਗਲੇ 5 ਸਾਲਾਂ 'ਚ ਬਣਨਗੇ 1 ਲੱਖ ਡਿਜੀਟਲ ਪਿੰਡ :ਪਿਊਸ਼ ਗੋਇਲ: ਨਵੀਂ ਦਿੱਲੀ : ਇਸ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਸਰਕਾਰ ਵੱਲੋਂ ਅੰਤ੍ਰਿਮ ਬਜਟ ਪੇਸ਼ ਕੀਤਾ ਜਾ ਰਿਹਾ ਹੈ।ਦਰਅਸਲ ਇਸ ਵਾਰ ਦਾ ਇਹ ਬਜਟ ਅਰੁਣ ਜੇਤਲੀ ਦੀ ਥਾਂ ਕਾਰਜਭਾਰ ਸੰਭਾਲ ਰਹੇ ਪਿਊਸ਼ ਗੋਇਲ ਪੇਸ਼ ਕਰ ਹਨ। ਕਿਉਂਕਿ ਵਿੱਤ ਮੰਤਰੀ ਅਰੁਣ ਜੇਤਲੀ ਬਿਮਾਰ ਹਨ।

Interim Budget 2019 :next 5 years 1 lac digital Village : Piyush Goyal ਅੰਤ੍ਰਿਮ ਬਜਟ 2019 : ਅਗਲੇ 5 ਸਾਲਾਂ 'ਚ ਬਣਨਗੇ 1 ਲੱਖ ਡਿਜੀਟਲ ਪਿੰਡ : ਪਿਊਸ਼ ਗੋਇਲ

ਇਸ ਅੰਤ੍ਰਿਮ ਬਜਟ ਨੂੰ ਪੇਸ਼ ਕਰਦੇ ਹੋਏ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਦੀ ਕਮਰ ਤੋੜੀ ਹੈ ਅਤੇ 2022 ਤੱਕ ਨਵਾਂ ਭਾਰਤ ਬਣਾਵਾਂਗੇ। ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਅਗਲੇ 5 ਸਾਲਾਂ 'ਚ 1 ਲੱਖ ਡਿਜੀਟਲ ਪਿੰਡ ਬਣਾਏ ਜਾਣਗੇ। ਉਨ੍ਹਾਂ ਨੇ ਕਿਹਾ ਇੰਟਰਨੈੱਟ ਡਾਟਾ ਖ਼ਰਚ 'ਚ 50 ਗੁਣਾ ਵਾਧਾ ਹੋਇਆ ਹੈ।

Interim Budget 2019 :next 5 years 1 lac digital Village : Piyush Goyal ਅੰਤ੍ਰਿਮ ਬਜਟ 2019 : ਅਗਲੇ 5 ਸਾਲਾਂ 'ਚ ਬਣਨਗੇ 1 ਲੱਖ ਡਿਜੀਟਲ ਪਿੰਡ : ਪਿਊਸ਼ ਗੋਇਲ

ਇਸ ਦੌਰਾਨ ਵਿੱਤ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਪਹਿਲੀ ਵਾਰ ਰੱਖਿਆ ਬਜਟ 3 ਲੱਖ ਕਰੋੜ ਦੇ ਪਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਹਵਾਬਾਜ਼ੀ ਸੈਕਟਰ 'ਚ ਨੌਜਵਾਨਾਂ ਨੂੰ ਨੌਕਰੀ ਦਿੱਤੀ ਹੈ। ਦੁਨੀਆ 'ਚ ਸਭ ਤੋਂ ਵਧੇਰੇ ਹਾਈਵੇਅ ਭਾਰਤ 'ਚ ਬਣ ਰਹੇ ਹਨ ਅਤੇ ਹਰ ਦਿਨ 27 ਕਿਲੋਮੀਟਰ ਬਣ ਰਹੇ ਹਨ।

Interim Budget 2019 :next 5 years 1 lac digital Village : Piyush Goyal ਅੰਤ੍ਰਿਮ ਬਜਟ 2019 : ਅਗਲੇ 5 ਸਾਲਾਂ 'ਚ ਬਣਨਗੇ 1 ਲੱਖ ਡਿਜੀਟਲ ਪਿੰਡ : ਪਿਊਸ਼ ਗੋਇਲ

ਪਿਊਸ਼ ਗੋਇਲ ਨੇ ਕਿਹਾ ਕਿ ਫ਼ਿਲਮ ਸ਼ੂਟਿੰਗ ਲਈ ਹੁਣ ਸਿੰਗਲ ਵਿੰਡੋ ਦੀ ਵਿਵਸਥਾ ਹੈ।ਇਸ ਦੇ ਨਾਲ ਹੀ ਮੇਘਾਲਿਆ, ਤ੍ਰਿਪੁਰਾ ਨੂੰ ਵੀ ਰੇਲਵੇ ਦਾ ਲਾਭ ਮਿਲੇਗਾ। ਸਰਕਾਰ ਨੇ ਗਰੀਬਾਂ ਲਈ 10 ਫ਼ੀਸਦੀ ਰਾਖਵਾਂਕਰਨ ਦਿੱਤਾ ਹੈ।ਇਸ ਦੇ ਨਾਲ ਹੀ ਸਰਕਾਰ ਵੱਲੋਂ ਜਣੇਪਾ ਔਰਤਾਂ ਦੀ ਛੁੱਟੀ ਚ ਵਾਧਾ ਕੀਤਾ ਹੈ ਅਤੇ ਜਣੇਪੇ ਲਈ ਨੌਕਰੀਪੇਸ਼ਾ ਔਰਤਾਂ ਨੂੰ 28 ਹਫ਼ਤੇ ਦੀ ਛੁੱਟੀ ਮਿਲੇਗੀ।

-PTCNews

Related Post