ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਅੱਜ ਗੁਰੂ ਹਰਸਹਾਏ ‘ਚ ਫਸਣਗੇ ਕੁੰਡੀਆਂ ਦੇ ਸਿੰਗ (ਪੜ੍ਹੋ ਪੂਰੀ ਖ਼ਬਰ)

By  Shanker Badra December 4th 2019 10:04 AM

ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਅੱਜ ਗੁਰੂ ਹਰਸਹਾਏ ‘ਚ ਫਸਣਗੇ ਕੁੰਡੀਆਂ ਦੇ ਸਿੰਗ (ਪੜ੍ਹੋ ਪੂਰੀ ਖ਼ਬਰ):ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਤਰਰਾਸ਼ਟਰੀ ਕਬੱਡੀ ਟੂਰਨਾਮੈਂਟ ਸੂਬੇ ਦੇ ਵੱਖ-ਵੱਖ ਸ਼ਹਿਰਾਂ ‘ਚ ਕਰਵਾਏ ਜਾ ਰਹੇ ਹਨ। ਜਿਸ ਦੌਰਾਨ ਅੱਜ ਚੌਥੇ ਦਿਨ ਇਸ ਟੂਰਨਾਮੈਂਟ ਦੇ 3 ਮੈਚ ਗੁਰੂ ਰਾਮਦਾਸ ਜੀ ਸਟੇਡੀਅਮ, ਗੁਰੂ ਹਰਸਹਾਏ ਵਿਖੇ ਖੇਡੇ ਜਾਣਗੇ।

International Kabaddi Tournament 2019 : Today Three matches Will be played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਅੱਜ ਗੁਰੂ ਹਰਸਹਾਏ ‘ਚ ਫਸਣਗੇ ਕੁੰਡੀਆਂ ਦੇ ਸਿੰਗ(ਪੜ੍ਹੋ ਪੂਰੀ ਖ਼ਬਰ)

ਇਸ ਦੌਰਾਨ ਪਹਿਲਾ ਮੈਚ ਭਾਰਤ ਅਤੇ ਸ੍ਰੀਲੰਕਾ ਵਿਚਕਾਰ, ਦੂਜਾ ਮੈਚ ਇੰਗਲੈਂਡ ਤੇ ਆਸਟ੍ਰੇਲੀਆ ਅਤੇ ਤੀਜਾ ਮੈਚ ਕੈਨੇਡਾ ਤੇ ਨਿਊਜ਼ੀਲੈਂਡ ਵਿਚਾਲੇ ਹੋਵੇਗਾ। ਇਨ੍ਹਾਂ ਮੈਚਾਂ ਤੋਂ ਪਹਿਲਾਂ ਦਰਸ਼ਕਾਂ ਦਾ ਮਨੋਰੰਜਨ ਕਰਨ ਲਈ ਪੰਜਾਬੀ ਗਾਇਕਾ ਮਿਸ ਪੂਜਾ, ਗੁਰਪ੍ਰੀਤ ਘੁੱਗੀ, ਬਲਕਾਰ ਸਿੱਧੂ , ਸਰਦਾਰ ਅਲੀ ਅਤੇ ਹੋਰ ਕਈ ਗਾਇਕ ਪਹੁੰਚ ਰਹੇ ਹਨ।

International Kabaddi Tournament 2019 : Today Three matches Will be played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਅੱਜ ਗੁਰੂ ਹਰਸਹਾਏ ‘ਚ ਫਸਣਗੇ ਕੁੰਡੀਆਂ ਦੇ ਸਿੰਗ(ਪੜ੍ਹੋ ਪੂਰੀ ਖ਼ਬਰ)

ਦੱਸ ਦੇਈਏ ਕਿ ਮੰਗਲਵਾਰ ਨੂੰ ਕੌਮਾਂਤਰੀ ਟੂਰਨਾਮੈਂਟ ਦੇ 2 ਮੁਕਾਬਲੇ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ‘ਤੇ ਖੇਡੇ ਗਏ ਸਨ। ਓਥੇ ਪਹਿਲਾ ਮੈਚ ਭਾਰਤ ਅਤੇ ਇੰਗਲੈਂਡ ਵਿਚਾਲੇ ਖੇਡਿਆ ਗਿਆ ,ਇਸ ਮੁਕਾਬਲੇ ‘ਚਭਾਰਤ ਨੇ ਇੰਗਲੈਂਂਡ ਨੂੰ 54-36 ਅੰਕਾਂ ਨਾਲ ਮਾਤ ਦਿੱਤੀ। ਉਥੇ ਹੀ ਦੂਜਾ ਮੁਕਾਬਲਾ ਕੈਨੇਡਾ ਅਤੇ ਅਮਰੀਕਾ ਦੀਆਂ ਟੀਮਾਂ ਵਿਚਾਲੇ ਖੇਡਿਆ ਗਿਆ। ਜਿਸ ‘ਚ ਕੈਨੇਡਾ ਦੀ ਟੀਮ ਨੇ ਬਾਕਮਾਲ ਪ੍ਰਦਰਸ਼ਨ ਕਰਦਿਆਂ ਵਿਰੋਧੀਆਂ ਨੂੰ 53-26 ਨਾਲ ਮਾਤ ਦੇ ਦਿੱਤੀ ਸੀ।

International Kabaddi Tournament 2019 : Today Three matches Will be played In Guru Har Sahai ਕੌਮਾਂਤਰੀ ਕਬੱਡੀ ਟੂਰਨਾਮੈਂਟ 2019 : ਅੱਜ ਗੁਰੂ ਹਰਸਹਾਏ ‘ਚ ਫਸਣਗੇ ਕੁੰਡੀਆਂ ਦੇ ਸਿੰਗ(ਪੜ੍ਹੋ ਪੂਰੀ ਖ਼ਬਰ)

ਜ਼ਿਕਰਯੋਗ ਹੈ ਕਿ ਪਹਿਲੀ ਦਸੰਬਰ ਤੋਂ ਸ਼ੁਰੂ ਹੋਇਆ ਕਬੱਡੀ ਦਾ ਮਹਾਕੁੰਭ 10 ਦਸੰਬਰ ਨੂੰ ਡੇਰਾ ਬਾਬਾ ਨਾਨਕ ਵਿਖੇ ਸਮਾਪਤ ਹੋਵੇਗਾ। ਇਸ ਟੂਰਨਾਮੈਂਟ ਵਿਚ ਵੱਖ-ਵੱਖ ਮੁਲਕਾਂ ਦੀਆਂ 8 ਟੀਮਾਂ ਸ਼ਿਰਕਤ ਕਰ ਰਹੀਆਂ ਹਨ। ਇਥੇ ਇਹ ਵੀ ਦੱਸਣਾ ਬੜਾ ਜ਼ਰੂਰੀ ਹੈ ਕਿ ਇਸ ਟੂਰਨਾਮੈਂਟ ਦਾ ਰੋਜ਼ਾਨਾ ਸਿੱਧਾ ਪ੍ਰਸਾਰਣ ਪੀਟੀਸੀ. ਨੈੱਟਵਰਕ ਦੁਆਰਾ ਕੀਤਾ ਜਾ ਰਿਹਾ ਹੈ। ਜਿਸ ਦੇ ਨਾਲ ਲੋਕ ਆਪਣੇ ਘਰਾਂ ਵਿੱਚ ਬੈਠੇ ਵੀ ਕਬੱਡੀ ਦਾ ਆਨੰਦ ਮਾਣ ਰਹੇ ਹਨ।

-PTCNews

Related Post