ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਵਾਲਾ ਖਿਡਾਰੀ ਅੱਜ ਸਕੂਲ 'ਚ ਸੇਵਾਦਾਰ ਦੀ ਨੌਕਰੀ ਕਰਨ ਨੂੰ ਮਜਬੂਰ

By  Joshi August 18th 2018 02:24 PM

ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੈਡਲ ਜਿੱਤਣ ਵਾਲਾ ਖਿਡਾਰੀ ਅੱਜ ਸਕੂਲ 'ਚ ਸੇਵਾਦਾਰ ਦੀ ਨੌਕਰੀ ਕਰਨ ਨੂੰ ਮਜਬੂਰ

ਸਾਊਥ ਏਸ਼ੀਅਨ ਫੈਡਰੇਸ਼ਨ (ਸੈਫ) ਖੇਡਾਂ ਵਿਚ ਤਗਮਾ ਜੇਤੂ ਗੋਪਾਲ ਸਿੰਘ ਅੱਜ ਕਲ ਸਰਕਾਰਾਂ ਦੀ ਅਣਦੇਖੀ ਦਾ ਸ਼ਿਕਾਰ ਹੈ ਅਤੇ ਪਟਿਆਲਾ ਦੇ ਯਾਦਵਿੰਦਰਾ ਪਬਲਿਕ ਸਕੂਲ ਵਿਚ ਬਤੌਰ ਸੇਵਾਦਾਰ ਦੀ ਨੌਕਰੀ ਕਰ ਰਿਹਾ ਹੈ ।

ਤਿੰਨ ਸਾਲ ਤੋਂ ਵੱਧ ਸੇਵਾਦਾਰ ਦੀਆਂ ਨਿਭਾ ਰਿਹਾ ਗੋਪਾਲ ਦਿਨ ਦੇ ਸਮੇਂ ਸਕੂਲ ਵਿਚ ਸੇਵਾਦਾਰ ਦੀਆਂ ਸੇਵਾਵਾਂ ਨਿਭਾਉਂਦਾ ਹੈ ਅਤੇ ਸ਼ਾਮ ਨੂੰ ਸਕੂਲ ਦੇ ਹੀ ੩ ਦਰਜਨ ਦੇ ਕਰੀਬ ਬੱਚਿਆਂ ਨੂੰ ਮੁੱਕੇਬਾਜ਼ੀ ਦੇ ਜੌਹਰ ਵੀ ਸਿਖਾਉਂਦਾ ਹੈ ।

ਅੰਤਰਰਾਸ਼ਟਰੀ ਪੱਧਰ ਤੇ ਨਾਮਣਾ ਖੱਟਣ ਵਾਲੇ ਗੋਪਾਲ ਸਿੰਘ ਦਾ ਕਹਿਣਾ ਹੈ ਕਿ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਤੇ ਉਸ ਨੇ ਬਹੁਤ ਮੈਡਲ ਜਿਤੇ ਹਨ ਪਰ ਪੰਜਾਬ ਸਰਕਾਰ ਨੇ ਉਸ ਨੂੰ ਅਣਗੌਲਿਆ ਹੀ ਰੱਖਿਆ ਹੈ।

ਗੋਪਾਲ ਸੇਵਾਦਾਰ ਦੀ ਨੌਕਰੀ ਕਰਨ ਤੋਂ ਪਹਿਲਾਂ ਦਿਹਾੜੀ ਕਰ ਕੇ ਅਤੇ ਸ਼ੀਸ਼ੇ ਦੀ ਫਿਟਿੰਗ ਦਾ ਕੰਮ ਵੀ ਕਰਦਾ ਰਿਹਾ ।

ਉਸ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਾਈ ਹੈ ।

ਦੂਜੇ ਪਾਸੇ ਜਿਲ੍ਹਾ ਸਪੋਰਟਸ ਅਫਸਰ ਅਤੇ ਅੰਤਰਰਾਸ਼ਟਰੀ ਬਾਕਸਿੰਗ ਕੋਚ ਹਰਪ੍ਰੀਤ ਸਿੰਘ ਹੁੰਦਲ ਦਾ ਮੰਨਣਾ ਹੈ ਕਿ ਗੋਪਾਲ ਮਦਦ ਦਾ ਹੱਕਦਾਰ ਹੈ ਅਤੇ ਉਨ੍ਹਾਂ ਨੇ ਆਸ ਪ੍ਰਗਟ ਕੀਤੀ ਕਿ ਮੌਜੂਦਾ ਖੇਡ ਨੀਤੀ ਦੇ ਅਨੁਸਾਰ ਸਰਕਾਰ ਜ਼ਰੂਰ ਉਨ੍ਹਾਂ ਦੀ ਮਦਦ ਕਰੇਗੀ ।

—PTC News

Related Post