iPhone 14 launch: ਲਾਂਚ ਹੋਇਆ Apple iPhone 14, ਜਾਣੋ ਇਸਦੇ ਫੀਚਰ ਤੇ ਕੀਮਤ

By  Riya Bawa September 8th 2022 06:53 AM

Iphone14 Launched: ਆਈਫੋਨ 14 ਸੀਰੀਜ਼ ਨੂੰ ਬੁੱਧਵਾਰ ਨੂੰ ਐਪਲ ਦੇ 'ਫਾਰ ਆਊਟ' ਈਵੈਂਟ 'ਚ ਗਲੋਬਲੀ ਲਾਂਚ ਕੀਤਾ ਗਿਆ। ਪਿਛਲੇ ਕੁਝ ਮਹੀਨਿਆਂ ਤੋਂ ਕਈ ਲੀਕ ਅਤੇ ਅਫਵਾਹਾਂ ਤੋਂ ਬਾਅਦ, ਐਪਲ ਦੇ ਸਮਾਰਟਫੋਨ ਦੀ ਨਵੀਨਤਮ ਸੀਰੀਜ਼ ਆਖਰਕਾਰ ਸਾਹਮਣੇ ਹੈ। ਇਸ ਸੀਰੀਜ਼ 'ਚ iPhone 14, iPhone 14 Plus, iPhone 14 Pro ਅਤੇ iPhone 14 Pro Max ਸ਼ਾਮਲ ਹਨ। ਜਿੱਥੇ ਇੱਕ ਪਾਸੇ ਆਈਫੋਨ 14 ਅਤੇ ਆਈਫੋਨ 14 ਪ੍ਰੋ ਛੋਟੇ ਮਾਡਲ ਹਨ, ਉੱਥੇ ਦੂਜੇ ਪਾਸੇ ਆਈਫੋਨ 14 ਪਲੱਸ ਅਤੇ ਆਈਫੋਨ 14 ਪ੍ਰੋ ਮੈਕਸ, ਵੱਡੀ ਸਕ੍ਰੀਨ ਦੇ ਸ਼ੌਕੀਨਾਂ ਨੂੰ ਨਿਸ਼ਾਨਾ ਬਣਾਉਂਦੇ ਹਨ।

ਕੰਪਨੀ ਨੇ iPhone 14 ਦੇ 4 ਵੇਰੀਐਂਟ ਪੇਸ਼ ਕੀਤੇ ਹਨ---

ਪਹਿਲਾ: iPhone 14

ਦੂਜਾ: iPhone 14 ਮੈਕਸ

ਤੀਜਾ: iPhone 14 ਪ੍ਰੋ

ਚੌਥਾ: iPhone 14 ਪਲੱਸ

PTC News-Latest Punjabi news

ਆਈਫੋਨ 14 ਦੀ ਕੀਮਤ

799 ਡਾਲਰ (ਕਰੀਬ 63,700 ਰੁਪਏ) ਰੱਖੀ ਗਈ ਹੈ। ਇਹ ਸਮਾਰਟਫੋਨ ਪੰਜ ਕਲਰ ਆਪਸ਼ਨ 'ਚ ਖਰੀਦਣ ਲਈ ਉਪਲੱਬਧ ਹੋਵੇਗਾ। ਇਸੇ ਤਰ੍ਹਾਂ, iPhone 14 Plus ਦੀ ਕੀਮਤ $899 (ਲਗਭਗ 71,600 ਰੁਪਏ) ਤੋਂ ਸ਼ੁਰੂ ਹੁੰਦੀ ਹੈ। ਇਹ ਪੰਜ ਰੰਗਾਂ ਦੇ ਵਿਕਲਪਾਂ ਵਿੱਚ ਆਉਂਦਾ ਹੈ।

iPhone 14 - $799 (ਲਗਭਗ 63000 ਰੁਪਏ)

iPhone 14 ਪਲੱਸ - $899 (ਲਗਭਗ 71,000 ਰੁਪਏ)

iPhone 14 ਪ੍ਰੋ - $999 (ਲਗਭਗ 79000 ਰੁਪਏ)

iPhone 14 Max - ਸ਼ੁਰੂਆਤੀ ਕੀਮਤ: $1099 (ਲਗਭਗ 87000 ਰੁਪਏ)

PTC News-Latest Punjabi news

ਇਹ ਵੀ ਪੜ੍ਹੋ: ਮਾਨਸਾ ਦੇ ਪਿੰਡ ਤਲਵੰਡੀ ਅਕਲੀਆ 'ਚ ਅਫ਼ਰੀਕਨ ਸਵਾਈਨ ਫ਼ੀਵਰ ਦੀ ਪੁਸ਼ਟੀ

ਆਈਫੋਨ 14 ਅਤੇ ਆਈਫੋਨ 14 ਪਲੱਸ

ਆਈਫੋਨ 14 ਅਤੇ ਆਈਫੋਨ 14 ਪਲੱਸ ਵਿੱਚ ਜ਼ਿਆਦਾ ਫਰਕ ਨਹੀਂ ਦਿਖਾਈ ਦੇਵੇਗਾ। ਫਰਕ ਸਿਰਫ ਦੋਵਾਂ ਡਿਵਾਈਸਾਂ ਵਿਚਕਾਰ ਸਕ੍ਰੀਨ ਦਾ ਆਕਾਰ ਹੈ। ਇਸ ਦੇ ਨਾਲ ਹੀ, ਡਿਜ਼ਾਈਨ ਅਤੇ ਸੰਰਚਨਾ ਦੇ ਮਾਮਲੇ ਵਿੱਚ, ਕੰਪਨੀ ਨੇ ਕੋਈ ਜ਼ਮੀਨੀ ਸੁਧਾਰ ਨਹੀਂ ਕੀਤਾ ਹੈ। ਇਸ 'ਚ ਨਵੇਂ ਦੇ ਨਾਂ 'ਤੇ ਸੈਟੇਲਾਈਟ ਕਾਲਿੰਗ ਦੀ ਸੁਵਿਧਾ ਮਿਲੇਗੀ।

-PTC News

Related Post