ਵੀਰੱਪਨ ਨੂੰ ਮਾਰਨ ਵਾਲੇ ਆਈਪੀਐੱਸ ਅਧਿਕਾਰੀ ਵਿਜੇ ਕੁਮਾਰ ਬਣ ਸਕਦੇ ਨੇ ਹੁਣ ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ

By  Shanker Badra August 10th 2019 01:32 PM

ਵੀਰੱਪਨ ਨੂੰ ਮਾਰਨ ਵਾਲੇ ਆਈਪੀਐੱਸ ਅਧਿਕਾਰੀ ਵਿਜੇ ਕੁਮਾਰ ਬਣ ਸਕਦੇ ਨੇ ਹੁਣ ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ :ਕਸ਼ਮੀਰ : ਜੰਮੂ -ਕਸ਼ਮੀਰ ਦੇ ਕੇਂਦਰ ਸ਼ਾਸਤ ਪ੍ਰਦੇਸ਼ (UT) ਬਣਨ ਤੋਂ ਬਾਅਦ ਆਈਪੀਐੱਸ ਅਧਿਕਾਰੀ ਕੇ. ਵਿਜੇ ਕੁਮਾਰ ਸੂਬੇ ਦੇ ਪਹਿਲੇ ਉੱਪ-ਰਾਜਪਾਲ ਬਣ ਸਕਦੇ ਹਨ। ਤਾਮਿਲਨਾਡੂ ਕਾਡਰ ਦੇ 1975 ਬੈਚ ਦੇ ਆਈਪੀਐੱਸ ਵਿਜੇ ਕੁਮਾਰ ਅਜੇ ਜੰਮੂ-ਕਸ਼ਮੀਰ ਦੇ ਰਾਜਪਾਲ ਸੱਤਿਆਪਾਲ ਮਲਿਕ ਦੇ ਸਲਾਹਕਾਰ ਹਨ।

IPS Vijay Kumar to Become First Lieutenant Governor of Jammu and Kashmir ਵੀਰੱਪਨ ਨੂੰ ਮਾਰਨ ਵਾਲੇ ਆਈਪੀਐੱਸ ਅਧਿਕਾਰੀ ਵਿਜੇ ਕੁਮਾਰ ਬਣ ਸਕਦੇ ਨੇ ਹੁਣ ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ

ਦੱਸਿਆ ਜਾਂਦਾ ਹੈ ਕਿ ਵਿਜੇ ਕੁਮਾਰ ਪਹਿਲਾਂ ਬੀਐੱਸਐੱਫ਼ (BSF) ਦੇ ਬਤੌਰ IG ਕਸ਼ਮੀਰ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ। ਇਸ ਦੇ ਨਾਲ ਹੀ ਉੱਪ-ਰਾਜਪਾਲ ਲਈ ਕੇਂਦਰ ਸਰਕਾਰ ਦੇ ਵਿਸ਼ੇਸ਼ ਪ੍ਰਤੀਨਿਧ ਦਿਨੇਸ਼ਵਰ ਸ਼ਰਮਾ ਦਾ ਨਾਮ ਵੀ ਚੱਲ ਰਿਹਾ ਹੈ। ਦਿਨੇਸ਼ਵਰ ਸ਼ਰਮਾ ਖ਼ੁਫ਼ੀਆ ਬਿਊਰੋ (IB) ਦੇ ਡਾਇਰੈਕਟਰ ਵੀ ਰਹਿ ਚੁੱਕੇ ਹਨ ।

IPS Vijay Kumar to Become First Lieutenant Governor of Jammu and Kashmir ਵੀਰੱਪਨ ਨੂੰ ਮਾਰਨ ਵਾਲੇ ਆਈਪੀਐੱਸ ਅਧਿਕਾਰੀ ਵਿਜੇ ਕੁਮਾਰ ਬਣ ਸਕਦੇ ਨੇ ਹੁਣ ਜੰਮੂ-ਕਸ਼ਮੀਰ ਦੇ ਪਹਿਲੇ ਉੱਪ-ਰਾਜਪਾਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕੇਰਲ ਸਮੇਤ 3 ਰਾਜਾਂ ਵਿੱਚ ਭਾਰੀ ਮੀਂਹ ਨਾਲ ਆਏ ਹੜ੍ਹਾਂ ਨੇ ਮਚਾਈ ਤਬਾਹੀ, 80 ਲੋਕਾਂ ਦੀ ਮੌਤ

ਦੱਸ ਦਈਏ ਕਿ ਆਈਪੀਐੱਸ ਅਧਿਕਾਰੀ ਕੇ. ਵਿਜੇ ਕੁਮਾਰ ਜੰਗਲ਼ਾਂ ਵਿੱਚ ਅੱਤਵਾਦੀ ਮੁਹਿੰਮਾਂ ਚਲਾਉਣ ਦੇ ਲਈ ਮਾਹਿਰ ਮੰਨੇ ਜਾਂਦੇ ਹਨ । ਉਨ੍ਹਾਂ ਸਾਲ 2010 ਵਿੱਚ ਛੱਤੀਸਗੜ੍ਹ ਦੇ ਦੰਤੇਵਾੜਾ 'ਚ ਨਕਸਲੀ ਹਮਲੇ ਵਿੱਚ ਸੀਆਰਪੀਐੱਫ਼ ਦੇ 75 ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਵਿਜੇ ਕੁਮਾਰ ਨੂੰ ਸੀਆਰਪੀਐੱਫ਼ ਦਾ ਡਾਇਰੈਕਟਰ ਜਨਰਲ ਨਿਯੁਕਤ ਕੀਤਾ ਗਿਆ ਸੀ। ਵਿਜੇ ਕੁਮਾਰ ਨੇ ਹੀ ਤਾਮਿਲਨਾਡੂ ਦੇ ਜੰਗਲ਼ਾਂ ਵਿੱਚ ਲੁੱਕ ਛਿੱਪ ਕੇ ਰਹਿੰਦੇ ਚੰਦਨ ਦੀ ਲੱਕੜੀ ਦੇ ਸਮੱਗਲਰ ਵੀਰੱਪਨ ਨੂੰ ਮਾਰ ਦਿੱਤਾ ਸੀ।

-PTCNews

Related Post