ਆਈਆਰਸੀਟੀਸੀ ਗਾਹਕਾਂ ਨੂੰ ਬੀਓਬੀ ਕਾਰਡ ਦੀ ਵਰਤੋਂ ਨਾਲ ਮਿਲੇਗੀ ਸਸਤੀ ਟਿਕਟ

By  Ravinder Singh February 21st 2022 09:14 PM -- Updated: February 21st 2022 09:18 PM

ਨਵੀਂ ਦਿੱਲੀ : ਬੈਂਕ ਆਫ ਬੜੌਦਾ ਫਾਇਨਾਂਸ਼ੀਅਲ ਸਿਲਿਊਸ਼ਨਜ਼ ਲਿਮਟਿਡ (ਬੀਐਫਐਸਐਲ) ਅਤੇ ਇੰਡੀਅਨ ਰੇਲਵੇ ਕੈਟਰਿੰਗ ਐਂਡ ਟੂਰਿਜ਼ਮ ਕਾਰਪੋਰੇਸ਼ਨ ਲਿਮਟਿਡ (ਆਈਆਰਸੀਟੀਸੀ) ਆਈਆਰਸੀਟੀਸੀ ਬੀਓਬੀ ਰੁਪੈ ਕਾਂਟੈਕਟਲੈਸ ਕ੍ਰੈਡਿਟ ਕਾਰਡ ਲਾਂਚ ਕਰਨ ਲਈ ਅੱਗੇ ਆਏ ਅਤੇ ਇਸ ਨੂੰ ਉਤਸ਼ਾਹ ਕਰਨ ਲਈ ਲਈ ਵੀ ਸਕੀਮ ਲਿਆਂਦੀ ਗਈ। ਰੇਲ ਯਾਤਰੀਆਂ ਨੂੰ ਇਸ ਨਾਲ ਲਗਾਤਾਰ ਬਚਤ ਹੋਵੇਗੀ।

ਆਈਆਰਸੀਟੀਸੀ ਗਾਹਕਾਂ ਨੂੰ ਬੀਓਬੀ ਕਾਰਡ ਦੀ ਵਰਤੋਂ ਨਾਲ ਮਿਲੇਗੀ ਸਸਤੀ ਟਿਕਟਆਈਆਰਟੀਸੀ ਗਾਹਕਾਂ ਨੂੰ ਸਸਤੀ ਟਿਕਟ ਮਿਲੇਗੀ ਜੇ ਉਹ ਬੀਓਬੀ ਕ੍ਰੈਡਿਟ ਕਾਰਡ ਦੀ ਵਰਤੋਂ ਕਰ ਕੇ ਏਸੀ ਕਲਾਸ ਰੇਲਵੇ ਟਿਕਟ ਬੁੱਕ ਕਰਦੇ ਹਨ। ਇਸ ਕਾਰਡ ਨਾਲ ਗਰਾਸਰੀ ਤੋਂ ਲੈ ਕੇ ਤੇਲ ਤੱਕ ਦੀ ਹੋਰ ਖ਼ਰੀਦਦਾਰੀ ਕਰਨ ਉਤੇ ਕਈ ਫਾਇਦੇ ਮਿਲਣਗੇ। ਕਾਰਡਧਾਰਕ ਇਸ ਕਾਰਡ ਦੀ ਵਰਤੋਂ ਜੇਸੀਬੀ ਨੈਟਵਰਕ ਰਾਹੀਂ ਅੰਤਰਰਾਸ਼ਟਰੀ ਕਾਰੋਬਾਰੀਆਂ ਅਤੇ ਏਟੀਐਮ ਵਿਚ ਲੈਣ ਦੇਣ ਕਰਨ ਲਈ ਵੀ ਕਰ ਸਕਦੇ ਹਨ।

ਆਈਆਰਸੀਟੀਸੀ ਗਾਹਕਾਂ ਨੂੰ ਬੀਓਬੀ ਕਾਰਡ ਦੀ ਵਰਤੋਂ ਨਾਲ ਮਿਲੇਗੀ ਸਸਤੀ ਟਿਕਟ

ਗੱਲਬਾਤ ਕਰਦੇ ਆਈਆਰਟੀਸੀ ਦੇ ਪ੍ਰਧਾਨ ਅਤੇ ਡਾਇਰੈਕਟਰ ਰਜਨੀ ਹਸੀਤਾ ਨੇ ਕਿਹਾ ਕਿ ਆਈਆਰਸੀਟੀਸੀ ਬੀਓਬੀ ਰੁਪੈ ਕਾਂਟੈਕਟਲੈਸ ਕ੍ਰੈਡਿਟ ਕਾਰਡ ਦੇ ਕਾਰਡਧਾਰਕ ਰਿਵਾਰਡ ਪੁਆਇੰਟ ਵੀ ਹਾਸਲ ਕਰ ਸਕਦੇ ਹਨ। ਆਈਆਰਸੀਟੀਸੀ ਵੈਬਸਾਈਟ ਜਾਂ ਮੋਬਾਈਲ ਐਪ ਰਾਹੀਂ ਟਿਕਟ ਬੁਕਿੰਗ ਕੀਤੀ ਜਾ ਸਕਦੀ ਹੈ। ਕਾਰਡ ਗਾਹਕਾਂ ਲਈ ਉਨ੍ਹਾਂ ਦੀ ਗੱਡੀ ਦੀ ਟਿਕਟ ਬੁਕਿੰਗ ਉਤੇ ਇਕ ਫ਼ੀਸਦੀ ਲੈਣ-ਦੇਣ ਫੀਸ ਦੀ ਛੋਟ ਵੀ ਦਿੰਦਾ ਹੈ। ਕਾਰਡ ਜਾਰੀ ਹੋਣ ਦੇ 45 ਦਿਨਾਂ ਦੇ ਅੰਦਰ 1,000 ਰੁਪਏ ਜਾਂ ਉਸ ਤੋਂ ਜ਼ਿਆਦਾ ਖ਼ਰੀਦਦਾਰੀ ਕਰਨ ਵਾਲੇ ਗਾਹਕਾਂ ਨੂੰ ਲਾਹਾ ਮਿਲੇਗਾ।

ਆਈਆਰਸੀਟੀਸੀ ਗਾਹਕਾਂ ਨੂੰ ਬੀਓਬੀ ਕਾਰਡ ਦੀ ਵਰਤੋਂ ਨਾਲ ਮਿਲੇਗੀ ਸਸਤੀ ਟਿਕਟ

ਕਾਰਡਧਾਰਕ ਆਪਣੇ ਲਾਇਲਟੀ ਨੰਬਰ ਨੂੰ ਆਪਣੀ ਆਈਆਰਸੀਟੀਸੀ ਲਾਗਇੰਨ ਆਈਡੀ ਨਾਲ ਜੋੜਨ ਤੋਂ ਬਾਅਦ ਲਾਂਚ ਉਤੇ ਬੋਲਦੇ ਹੋਏ ਐਨਪੀਸੀਆਈ ਦੀ ਸੀਓਓ ਸੁਸ਼੍ਰੀ ਪ੍ਰਵੀਨਾ ਰਾਏ ਨੇ ਕਿਹਾ ਅਸੀਂ ਆਈਆਰਸੀਟੀਸੀ ਦੇ ਨਾਲ ਸਾਂਝੇਦਾਰੀ ਵਿਚ ਬਾਬ ਫਾਇਨਾਂਸ਼ੀਅਲ ਵੱਲੋਂ ਰੁਪੈ ਦੇ ਕਾਂਟੈਕਟਲੈਸ ਕ੍ਰੈਡਿਟ ਲਾਂਚ ਉਤੇ ਖ਼ੁਸ਼ ਹਨ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਗਾਹਕਾਂ ਨੂੰ ਕਾਫੀ ਫਾਇਦਾ ਪੁੱਜੇਗਾ ਤੇ ਲੋਕ ਵੱਧ ਤੋਂ ਵੱਧ ਇਸ ਦਾ ਲਾਹਾ ਲੈ ਸਕਦੇ ਹਨ।

ਇਹ ਵੀ ਪੜ੍ਹੋ : ਰੇਲਵੇ ਟਰੈਕ 'ਤੇ 10 ਸਾਲਾ ਬੱਚੀ ਦੀ ਲਾਸ਼ ਮਿਲਣ ਨਾਲ ਇਲਾਕੇ 'ਚ ਸਨਸਨੀ

Related Post