ਰਾਣਾ ਗੁਰਜੀਤ ਦੀ ਰਾਣਾ ਗੁਰੱਪ ਆਫ ਕੰਪਨੀ ਇਨਕਮ ਟੈਕਸ ਰੇਡ ਮਾਮਲੇ 'ਤੇ ਬੋਲੇ ਖਹਿਰਾ, ਕਿਹਾ ਇਹ! 

By  Joshi February 16th 2018 01:50 PM -- Updated: February 16th 2018 01:53 PM

IT departments raids Punjab cabinet minister Rana Gurjeet's firm: ਰਾਣਾ ਗੁਰਜੀਤ ਦੀ ਰਾਣਾ ਗੁਰੱਪ ਆਫ ਕੰਪਨੀ ਇਨਕਮ ਟੈਕਸ ਰੇਡ ਮਾਮਲੇ 'ਤੇ "ਆਪ" ਆਗੂ ਸੁਖਪਾਲ ਖਹਿਰਾ ਨੇ ਬਿਆਨ ਦਿੰਦਿਆਂ ਕਿਹਾ ਕਿ ਰਾਣਾ ਗੁਰਜੀਤ ਕਾਨੂੰਨ ਤੋੜ੍ਹਣ 'ਚ ਮਾਹਿਰ ਹੈ। ਇਹੀ ਕਾਰਨ ਹੈ ਕਿ ਇਨਕਮ ਟੈਕਸ ਵਿਭਾਗ ਨੂੰ ਲੱਗਿਆ ਕਿ ਇਸ ਵਿਅਕਤੀ ਦੇ ਸਾਰੇ ਦਸਤਾਵੇਜ਼ ਚੈਕ ਹੋਣੇ ਚਾਹੀਦੇ ਹਨ।

ਉਹਨਾਂ ਕਿਹਾ ਕਿ ਅਸੀਂ ਵੀ ਆਈ.ਟੀ ਵਿਭਾਗ ਨੂੰ ਅਤੇ ਮਾਈਨਿੰਗ ਵਿਭਾਗ ਨੂੰ ਸਿਓਂਕ ਪਿੰਡ 'ਚ ਖਰੀਦੀ ਜ਼ਮੀਨ ਬਾਰੇ ਵੀ ਸ਼ਿਕਾਇਤ ਦਿੱਤੀ ਸੀ। ਖਹਿਰਾ ਨੇ ਕਿਹਾ ਕਿ ਇਹ ਰੇਡ ਆਈ.ਟੀ ਵਿਭਾਗ ਖੁਦ ਕਰ ਰਿਹਾ ਹੈ ਜਾਂ ਸਾਡੀ ਸ਼ਿਕਾਇਤ 'ਤੇ ਹੋ ਰਹੀ ਹੈ, ਇਸ ਬਾਰੇ 'ਚ ਅਜੇ ਉਹ ਅਸਪੱਸ਼ਟ ਹਨ।

"ਆਪ" ਆਗੂ ਨੇ ਬੋਲਦਿਆਂ ਕਿਹਾ ਹੈ ਕਿ ਅਸੀਂ ਕੈਬਨਿਟ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਜਿਸ 'ਚ ਉਹਨਾਂ ਨੇ ਵਿਧਾਇਕਾਂ ਨੂੰ ਖੁਦ ਟੈਕਸ ਭਰਨ ਲਈ ਕਿਹਾ ਹੈ। ਉਹਨਾਂ ਕਿਹਾ ਕਿ ਅਸੀਂ ਟੈਕਸ ਭਰਨ ਨੂੰ ਤਿਆਰ ਹਾਂ ਪਰ ਹੈਰਾਨੀ ਦੀ ਗੱਲ ਹੈ ਕਿ ਜਿੱਥੇ ਲਗਾਤਾਰ ਸਲਾਹਕਾਰ, ਓ.ਐਸ.ਡੀ, ਪ੍ਰਿੰਸੀਪਲ ਸੈਕਟਰੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਪੀ,ਚਿੰਦਾਬਰਮ ਨੂੰ ਕੇਸ ਲੜ੍ਹਾਉਣ ਲਈ ੨੫ ਲੱਖ ਦੀ ਫੀਸ ਖਰਚ ਕੀਤੀ ਜਾ ਰਹੀ ਹੈ। ਖਹਿਰਾ ਨੇ ਕਿਹਾ ਇਹ ਫਾਲਤੂ ਖਰਚੇ ਵੀ ਬੰਦ ਹੋਣੇ ਚਾਹੀਦੇ ਹਨ।

—PTC News

Related Post