ਕੋਰੋਨਾ ਰਹਿਤ ਰੇਲ ਯਾਤਰਾ ਸ਼ੁਰੂ ਕਰੇਗਾ ਇਹ ਦੇਸ਼, ਜਲਦੀ ਹੋਵੇਗੀ ਸ਼ੁਰੂਆਤ

By  Jagroop Kaur March 28th 2021 05:37 PM

ਦੇਸ਼ ਵਿਚ ਲਗਾਤਾਰ ਵੱਧ ਰਿਹਾ ਹੈ ਜਿਸ ਤੋਂ ਨਿਜਾਤ ਪਾਉਣ ਦੇ ਲਈ ਕਈ ਤਰ੍ਹਾਂ ਦੇ ਹੀਲੇ ਕੀਤੇ ਜਾ ਰਹੇ ਹਨ ਉਥੇ ਹੀ ਕੋਵਿਡ-19 ਤੋਂ ਲੋਕਾਂ ਦੇ ਜੀਵਨ ਨੂੰ ਸੁਰੱਖਿਅਤ ਰੱਖਣ ਲਈ ਹਰ ਦੇਸ਼ ਦਿਨ ਰਾਤ ਜੁਗਤਾਂ ਬਣਾਉਣ ਵਿੱਚ ਲੱਗਾ ਹੋਇਆ ਹੈ। ਅਜਿਹੇ ਵਿਚ ਜਿਥੇ ਹਵਾਈ ਜਹਾਜਾਂ, ਰੇਲ ਯਾਤਰਾਵਾਂ ਤੇ ਹੋਰ ਯਾਤਰਾਵਾਂ ਨੂੰ ਕੋਵਿਡ-19 ਨੇ ਬੁਰੀ ਤਰ੍ਹਾਂ ਪ੍ਰਭਾਵ ਪਾਇਆ ਹੈ ਜਿਸ ਕਾਰਨ ਲੋਕਾਂ ਨੂੰ ਆਪਣੀ ਜ਼ਿੰਦਗੀ ਬੇਰੰਗ ਲੱਗਣ ਲੱਗੀ ਹੈ। ਯੂਰਪ ਜਿਹੜਾ ਕਿ ਸੈਲਾਨੀਆਂ ਦੀ ਸਦਾ ਹੀ ਖਿੱਚ ਦਾ ਕੇਂਦਰ ਰਿਹਾ, ਇਹ ਵੀ ਕੋਵਿਡ ਕਾਰਨ ਸੁੰਨਾ ਸੁੰਨਾ ਜਾਪਦਾ ਹੈ ਤੇ ਸੈਲਾਨੀਆਂ ਦੇ ਆਉਣ ਜਾਣ ਵਿੱਚ ਗਿਰਾਵਟ ਦੇਖੀ ਜਾ ਰਹੀ ਹੈ।Trenitalia's Frecciarossa train

ਇਟਲੀ ਜਿਹੜਾ ਕਿ ਇੱਕ ਇਤਿਹਾਸਕ ਦੇਸ਼ ਹੋਣ ਕਾਰਨ ਸੈਲਾਨੀਆਂ ਦੀ ਪਹਿਲੀ ਪਸੰਦ ਰਿਹਾ ਹੈ ਇੱਥੇ ਵੀ ਕੋਵਿਡ ਕਾਰਨ ਕਾਫ਼ੀ ਉਥਲ ਪੁੱਥਲ ਰਹੀ ਹੈ ਪਰ ਇਸ ਸਾਲ ਸੈਲਾਨੀਆਂ ਦੀ ਗਰਮੀਆਂ ਵਿੱਚ ਆਮਦ ਦੇ ਮੱਦੇ ਨਜ਼ਰ ਹੀ ਇਟਲੀ ਦਾ ਰੇਲਵੇ ਵਿਭਾਗ ਰੈੱਡ ਕਰਾਸ ਇਟਲੀ ਨਾਲ ਮਿਲ ਕੇ ਕੋਰੋਨਾ ਵਾਇਰਸ ਦੀ ਲਾਗ ਤੋਂ ਯਾਤਰੀਆਂ ਨੂੰ ਬਚਾਉਣ ਲਈ ਇੱਕ ਨਿਵੇਕਲੀ ਪਹਿਲ ਕਦਮੀ ਕਰ ਰਿਹਾ ਹੈ। ਇਟਲੀ ਦੀ ਤਰੇਨੋ ਇਟਾਲੀਆ ਵਲੋਂ ਰੈੱਡ ਕਰਾਸ ਦੀ ਸਹਾਇਤਾ ਨਾਲ ਅਪ੍ਰੈਲ ਤੋਂ ਰਾਜਧਾਨੀ ਰੋਮ ਮਿਲਾਨ ਵਿਚਕਾਰ ਕੋਰੋਨਾ ਮੁਕਤ ਇੱਕ ਵਿਸ਼ੇਸ਼ ਰੇਲਗੱਡੀ ਚਲਾਉਣ ਜਾ ਰਹੀ ਹੈ।Direct link from Sicily to Brussels on proposed European ultra-rapid train  network - The Local

READ MORE : ਹੱਕੀ ਮੰਗਾਂ ਲਈ ਸੜਕਾਂ ‘ਤੇ ਉਤਰੇ ਬੇਰੁਜ਼ਗਾਰ ਈਟੀਟੀ ਅਧਿਆਪਕਾਂ ‘ਤੇ ਢਾਹਿਆ ਤਸ਼ਦੱਦ

ਤਰੇਨੋ ਇਤਾਲੀਆ ਦੇ ਪ੍ਰੰਬਧਕ ਨਿਰਦੇਸ਼ ਗਿਆਨਫ੍ਰਾਂਕੋ ਬੈਤਿਸਤੀ ਨੇ ਇਸ ਦੀ ਵਿਸ਼ੇਸ਼ ਘੋਸ਼ਣਾ ਕੀਤੀ ਹੈ। ਉਨ੍ਹਾਂ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅਸੀਂ ਅਪ੍ਰੈਲ ‘ਚ ਮਿਲਾਨ ਤੋਂ ਰਾਜਧਾਨੀ ਰੋਮ ਦਰਮਿਆਨ ਕੋਰੋਨਾ ਮੁਕਤ ਤੇਜ ਰਫ਼ਤਾਰ ਵਿਸ਼ੇਸ਼ ਗੱਡੀ ਚਲਾਉਣ ਜਾਂ ਰਹੇ ਹਾਂ, ਜਿਸ ਦਾ ਮਕਸਦ ਇਹ ਹੈ ਗਰਮੀਆਂ ਦਾ ਮੌਸਮ ਆ ਰਿਹਾ ਹੈ ਅਤੇ ਸੈਲਾਨੀਆਂ ਲਈ ਕੋਈ ਵੀ ਰੁਕਾਵਟ ਨਾ ਆਵੇ।Italy to operate high-speed 'Covid-free' trains from Rome to Milan | The  Independent

Also Read | Passenger tries to open emergency door of airborne SpiceJet flight

ਇਸ ਦੇ ਮੱਦੇਨਜ਼ਰ ਇਸ ਵਿਸ਼ੇਸ਼ ਰੇਲਗੱਡੀ ਦਾ ਪ੍ਰੰਬਧ ਕੀਤਾ ਗਿਆ ਹੈ।ਉਨ੍ਹਾਂ ਕਿਹਾ ਇਸ ਰੇਲਗੱਡੀ ਵਿੱਚ ਕੋਰੋਨਾ ਜਾਂਚ ਤੇ ਐਂਟੀ ਕੋਂਵਿਡ ਦਾ ਟੀਕਾਕਰਨ ਵੀ ਕੀਤਾ ਜਾਵੇਗਾ।ਇਹ ਰੇਲਗੱਡੀ ਵਿਸ਼ੇਸ਼ ਤੌਰ 'ਤੇ ਆਧੁਨਿਕ ਮੈਡੀਕਲ ਉਪਕਰਣਾਂ ਨਾਲ ਭਰਪੂਰ ਹੋਵੇਗੀ।ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗਰਮੀਆਂ ਵਿੱਚ ਬਹੁਤ ਸਾਰੇ ਸੈਲਾਨੀ ਦੂਜਿਆਂ ਸੂਬਿਆਂ ਤੋਂ ਇਟਲੀ ਦੇ ਉੱਤਰ ਖੇਤਰ ਵੱਲ ਸੈਰ ਸਪਾਟੇ ਲਈ ਆਉਣ।

ਉਨ੍ਹਾਂ ਦੱਸਿਆ ਕਿ ਸਤੰਬਰ ਵਿੱਚ ਐਫ,ਐਸ ਵਲੋਂ ਪਹਿਲਾਂ ਵੀ ਅਲ ਇਟਾਲੀਆ ਦੇ ਨਾਲ ਮਿਲ ਕੇ ਰੋਮ ਫਿਊਮੀਚਿਨੀ ਤੋਂ ਲੀਨਾਤੇ ਦਰਮਿਆਨ ਵਿਸ਼ੇਸ਼ ਪ੍ਰਯੋਗ ਕੀਤਾ ਗਿਆ ਸੀ ਜੋ ਕਿ ਸਫਲਤਾ ਪੂਰਵਕ ਨੇਪਰੇ ਚੜਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਇਸ ਤੋਂ ਬਾਅਦ ਅਗਲੇ ਮਹੀਨਿਆਂ ਦੌਰਾਨ ਜਲਦੀ ਹੀ ਤਰੇਨੋ ਇਟਾਲੀਆ ਵਲੋਂ ਦੇਸ਼ ਦੇ ਦੂਜੇ ਹਿੱਸਿਆਂ ਵਿੱਚ ਵੀ ਇਸ ਤਰ੍ਹਾਂ ਦੀਆਂ ਵਿਸ਼ੇਸ਼ ਰੇਲ ਗੱਡੀਆਂ ਚਲਾਈਆਂ ਜਾਣਗੀਆਂ, ਜਿਸ ਵਾਰੇ ਵਿਚਾਰ ਵਟਾਂਦਰਾ ਕੀਤਾ ਜਾ ਰਿਹਾ ਹੈ।

Related Post