31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ  

By  Shanker Badra March 20th 2021 06:10 PM

ਨਵੀਂ ਦਿੱਲੀ :  31 ਮਾਰਚ ਦੇਸ਼ ਵਿੱਚ ਵਿੱਤੀ ਸਾਲ ਦਾ ਆਖਰੀ ਦਿਨ ਹੈ। ਇਸ ਮਹੀਨੇ ਕਈ ਕੰਮ ਪੂਰੇ ਕਰਨੇ ਹੁੰਦੇ ਹਨ। ਉੱਥੇ ਹੀ ਕਈ ਸਰਕਾਰੀ ਯੋਜਨਾਵਾਂ ਦੀ ਮਿਆਦ ਵੀ ਇਸੇ ਮਹੀਨੇ ਖ਼ਤਮ ਹੁੰਦੀ ਹੈ। ਕੁਝ ਸੇਵਾਵਾਂ ਨੂੰ ਰੀਨਿਊ ਕੀਤਾ ਜਾਂਦਾ ਹੈ। ਇਨ੍ਹਾਂ ਵਿਚੋਂ ਜ਼ਿਆਦਾਤਰ ਕੰਮ ਅਜਿਹੇ ਹੁੰਦੇ ਹਨ ,ਜਿਨ੍ਹਾਂ ਨੂੰ ਸਮੇਂ ਸਿਰ ਨਾ ਕੀਤਾ ਜਾਵੇ ਤਾਂ ਆਰਥਿਕ ਨੁਕਸਾਨ ਵੀ ਹੋ ਸਕਦਾ ਹੈ।

ITR to PAN Aadhaar Linking : Nine financial tasks you should do before March 31 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ

ਪੜ੍ਹੋ ਹੋਰ ਖ਼ਬਰਾਂ : ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ , ਲੋਕਾਂ ਦੇ ਇਕੱਠੇ ਹੋਣ 'ਤੇ ਰੋਕ 

ਇੱਥੇ ਅਸੀਂ ਅਜਿਹੇ ਹੀ ਕੰਮਾਂ ਦੀ ਲਿਸਟ ਦੱਸਣ ਜਾ ਰਹੇ ਹਨ, ਜਿਨ੍ਹਾਂ ਨੂੰ 31 ਮਾਰਚ 2021 ਤੋਂ ਪਹਿਲਾਂ ਹਰ ਹਾਲ 'ਚ ਪੂਰਾ ਕਰ ਲਿਆ ਜਾਣਾ ਚਾਹੀਦਾ ਹੈ। ਇੱਥੇ ਅਸੀਂ ਅਜਿਹੇ ਹੀ ਕੰਮਾਂ ਦੀ ਲਿਸਟ ਦੱਸਣ ਜਾ ਰਹੇ ਹਾਂ ,ਜਿਨ੍ਹਾਂ ਨੂੰ 31 ਮਾਰਚ 2021 ਤੋਂ ਪਹਿਲਾਂ ਹਰ ਹਾਲ 'ਚ ਪੂਰਾ ਕਰ ਲਿਆ ਜਾਣਾ ਚਾਹੀਦਾ ਹੈ। ਇਨ੍ਹਾਂ ਵਿਚ ਸਭ ਤੋਂ ਅਹਿਮ ਹੈ ਇਨਕਮ ਟੈਕਸ ਰਿਟਰਨ ਯਾਨੀ ITR ਤੇ ਪੈਨ ਨੂੰ ਆਧਾਰ ਨਾਲ ਲਿੰਕ ਕਰਨਾ।

ITR to PAN Aadhaar Linking : Nine financial tasks you should do before March 31 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ

1. ਪੈਨ ਨੂੰ ਅਧਾਰ ਨਾਲ ਜਲਦੀ ਲਿੰਕ ਕਰਵਾਓ ( PAN-Aadhaar Linking )

ਪੈਨ ਨੂੰ ਆਧਾਰ ਨਾਲ ਜੋੜਨ ਲਈ ਸਰਕਾਰ ਨੇ 31 ਮਾਰਚ 2021 ਤੱਕ ਦਾ ਸਮਾਂ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਦੀ ਆਖਰੀ ਤਾਰੀਖ 30 ਜੂਨ 2020 ਸੀ। ਜੇਕਰ ਅਜਿਹਾ ਨਹੀਂ ਕੀਤਾ ਗਿਆ ਤਾਂ ਪੈਨ ਕਾਰਡ ਰੱਦ ਹੋ ਜਾਵੇਗਾ। ਸਰਕਾਰ ਇਸ ਬਾਰੇ ਪਹਿਲਾਂ ਹੀ ਜਾਣਕਾਰੀ ਦੇ ਚੁੱਕੀ ਹੈ।

ITR to PAN Aadhaar Linking : Nine financial tasks you should do before March 31 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ

2.  LTC ਬਿੱਲ 'ਤੇ ਛੋਟ ਦਾ ਮੌਕਾ

ਪਿਛਲੇ ਸਾਲ ਸਰਕਾਰ ਨੇ ਐਲਟੀਸੀ ਬਿੱਲ 'ਤੇ ਟੈਕਸ ਦੀ ਛੋਟ ਦੀ ਪੇਸ਼ਕਸ਼ ਕੀਤੀ ਸੀ। ਇਸ ਦੇ ਤਹਿਤ ਕਰਮਚਾਰੀਆਂ ਨੂੰ ਸੇਵਾ ਖਰੀਦਾਂ 'ਤੇ ਛੋਟ ਦੀ ਰਕਮ ਦਾ ਤਿੰਨ ਗੁਣਾ 12 ਪ੍ਰਤੀਸ਼ਤ ਜਾਂ ਇਸ ਤੋਂ ਵੱਧ ਦੇ ਜੀਐਸਟੀ ਨਾਲ ਖਰਚ ਕਰਨਾ ਪਏਗਾ।  ਇਸਦੇ ਲਈ LTC ਬਿੱਲਨੂੰ ਦਿੱਤੇ ਫਾਰਮੈਟ ਵਿੱਚ ਜਮ੍ਹਾ ਕਰਨਾ ਪਏਗਾ, ਜਿਸ ਦੀ ਆਖ਼ਰੀ ਤਰੀਕ 31 ਮਾਰਚ ਹੈ।

ITR to PAN Aadhaar Linking : Nine financial tasks you should do before March 31 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ

3. ITR  ਭਰਨਾ ਨਾ ਭੁੱਲੋ

ਵਿੱਤੀ ਸਾਲ 2019-20 ਲਈ ਸੋਧਿਆ ਆਈਟੀਆਰ ਜਾਂ ਦੇਰੀ ਨਾਲ ਆਈਟੀਆਰ ਨੂੰ ਭਰਨ ਦਾ ਆਖ਼ਰੀ ਮੌਕਾ 31 ਮਾਰਚ ਹੈ। ਅਜਿਹਾ ਨਾ ਕਰਨ 'ਤੇ 10,000 ਰੁਪਏ ਤਕ ਦਾ ਜ਼ੁਰਮਾਨਾ ਹੋ ਸਕਦਾ ਹੈ।

4. ਵਿੱਤੀ ਵਰ੍ਹੇ 2020-21 ਲਈ ਨਿਵੇਸ਼ ਪ੍ਰਕਿਰਿਆ ਨੂੰ ਪੂਰਾ ਕਰੋ

ਬੀਮਾ ਪਾਲਿਸੀਆਂ, ਈਐਲਐਸਐਸ, ਹਾਊਸਿੰਗ ਅਤੇ ਐਜੂਕੇਸ਼ਨ ਲੋਨ ਅਤੇ ਅਤੇ ਪੀ.ਪੀ.ਐੱਫ ਸਮੇਤ ਹੋਰ ਟੈਕਸ ਮੁਕਤ ਵਿਕਲਪਾਂ ਵਿੱਚ ਨਿਵੇਸ਼ ਮਾਰਚ ਦੇ ਅੰਤ ਤੋਂ ਪਹਿਲਾਂ ਪੂਰਾ ਕਰਨਾ ਹੋਵੇਗਾ। ਇਸ ਤੋਂ ਬਾਅਦ ਅਸੀਂ ਮੌਜੂਦਾ ਵਿੱਤੀ ਵਰ੍ਹੇ ਲਈ ਅਜਿਹਾ ਨਹੀਂ ਕਰ ਸਕੋਗੇ।

5. ਬਿਨਾਂ ਵਿਆਜ਼ ਸਪੈਸ਼ਲ ਅਡਵਾਂਸ ਸਕੀਮ

ਕੇਂਦਰ ਸਰਕਾਰ ਨੇ ਪਿਛਲੇ ਸਾਲ ਸਰਕਾਰੀ ਕਰਮਚਾਰੀਆਂ ਲਈ ਬਿਨਾਂ ਵਿਆਜ਼ ਸਪੈਸ਼ਲ ਅਡਵਾਂਸ ਸਕੀਮ ਸ਼ੁਰੂ ਕੀਤੀ ਸੀ। ਇਸ ਦੇ ਤਹਿਤ ਸਰਕਾਰੀ ਕਰਮਚਾਰੀ ਬਿਨਾਂ ਵਿਆਜ ਦੇ 10 ਹਜ਼ਾਰ ਰੁਪਏ ਤੱਕ ਦੀ ਅਡਵਾਂਸ ਲੈ ਸਕਦੇ ਹਨ। ਇਸ ਨੂੰ 10 ਬਰਾਬਰ ਕਿਸ਼ਤਾਂ ਵਿਚ ਅਦਾ ਕਰਨਾ ਪੈਂਦਾ ਹੈ। ਜੇ ਤੁਸੀਂ ਅਰਜ਼ੀ ਨਹੀਂ ਦਿੱਤੀ ਹੈ ਤਾਂ ਤੁਸੀਂ ਇਸ ਦਾ ਲਾਭ 31 ਮਾਰਚ ਤੋਂ ਪਹਿਲਾਂ ਅਰਜ਼ੀ ਦੇ ਕੇ ਲੈ ਸਕਦੇ ਹੋ।

6. ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ

ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਪਹਿਲੇ ਘਰ ਨੂੰ ਖਰੀਦਣ ਜਾਂ ਬਣਾਉਣ ਲਈ ਲੋਨ 'ਤੇ 2.67 ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਕੋਈ ਵੀ ਇਸ ਸਹੂਲਤ ਦਾ ਲਾਭ ਪ੍ਰਾਪਤ ਕਰਨ ਲਈ ਇਸ ਮਹੀਨੇ ਦੇ ਅੰਤ ਤੱਕ ਅਰਜ਼ੀ ਦੇ ਸਕਦਾ ਹੈ।

ITR to PAN Aadhaar Linking : Nine financial tasks you should do before March 31 31 ਮਾਰਚ ਤੋਂ ਪਹਿਲਾਂ ਖ਼ਤਮ ਕਰ ਲਵੋ ਇਹ ਜ਼ਰੂਰੀ ਕੰਮ ,  ਨਹੀਂ ਤਾਂ ਪੈ ਸਕਦਾ ਹੈ ਵੱਡਾ ਘਾਟਾ

7. ਦੋਹਰਾ ਟੈਕਸ ਤੋਂ ਬਚਾਅ

ਕੋਰੋਨਾ ਕਾਰਨ ਭਾਰਤ ਤੋਂ ਅੰਤਰਰਾਸ਼ਟਰੀ ਉਡਾਣਾਂ ਮਾਰਚ ਤੋਂ ਮਈ ਤੱਕ ਬੰਦ ਰਹੀਆਂ। ਅਜਿਹੀ ਸਥਿਤੀ ਵਿੱਚ ਬਹੁਤ ਸਾਰੇ ਵਿਦੇਸ਼ੀ ਨਾਗਰਿਕ ਭਾਰਤ ਵਿੱਚ ਫਸ ਗਏ। ਨਿਯਮਾਂ ਦੇ ਅਨੁਸਾਰ ਇਸ ਸਥਿਤੀ ਵਿੱਚ ਉਨ੍ਹਾਂ ਨੂੰ ਭਾਰਤ ਦੇ ਨਾਲ ਆਪਣੇ ਮੂਲ ਦੇਸ਼ ਵਿੱਚ ਟੈਕਸ ਦੇਣਾ ਪਵੇਗਾ। ਹਾਲਾਂਕਿ ਭਾਰਤ ਸਰਕਾਰ ਨੇ ਦੋਹਰਾ ਟੈਕਸ ਲਗਾਉਣ ਤੋਂ ਬਚਣ ਲਈ ਸਵੈ-ਘੋਸ਼ਣਾ ਪ੍ਰਦਾਨ ਕੀਤੀ ਹੈ।  31 ਮਾਰਚ ਤੋਂ ਪਹਿਲਾਂ ਅਜਿਹਾ ਕਰਨ 'ਤੇ ਦੋਹਰੇ ਟੈਕਸ ਤੋਂ ਬਚ ਸਕਦਾ ਹੈ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ

8. ਐਮਰਜੈਂਸੀ ਲੋਨ ਸਕੀਮ

ਕਾਰੋਬਾਰੀਆਂ ਲਈ ਕੇਂਦਰ ਸਰਕਾਰ ਨੇ ਆਤਮਨਿਰਭਰ ਭਾਰਤ ਪੈਕੇਜ ਦੇ ਤਹਿਤਗਰੰਟੀ ਰਹਿਤ ਕਰਜ਼ਾ ਸਹੂਲਤ ਦੀ ਸ਼ੁਰੂਆਤ ਪਿਛਲੇ ਸਾਲ ਕੀਤੀ ਸੀ।  ਇਸ ਸਕੀਮ ਤਹਿਤ ਸਰਕਾਰ ਨੇ ਕਾਰੋਬਾਰੀਆਂ ਤੇ ਖਾਸਕਰ ਛੋਟੇ ਕਾਰੋਬਾਰੀਆਂ ਨੂੰ ਕੋਵਿਡ-19 ਦੇ ਮੁਸ਼ਕਲ ਸਮੇਂ 'ਚ ਬਿਨਾਂ ਗਾਰੰਟੀ ਦੇ ਲੋਨ ਦੀ ਸਹੂਲਤ ਉਪਲਬਧ ਕਰਵਾਈ ਸੀ। ਇਸ ਸਕੀਮ ਨੂੰ ਅਵੇਲ ਕਰਨ ਦੀ ਮਿਆਦ 31 ਮਾਰਚ, 2021 ਹੈ।

9.ਵਿਵਾਦ ਸੇ ਵਿਸ਼ਵਾਸ' ਯੋਜਨਾ

ਸਰਕਾਰ ਨੇ ਟੈਕਸਦਾਤਾਵਾਂ ਦੇ ਟੈਕਸ ਵਿਵਾਦ ਨੂੰ ਸੁਲਝਾਉਣ ਲਈ ਇੱਕ ਵਿਵਾਦ ਸੇ ਵਿਸ਼ਵਾਸ' ਸਕੀਮ ਯੋਜਨਾ ਸ਼ੁਰੂ ਕੀਤੀ ਹੈ। ਤੁਸੀਂ ਇਸ ਯੋਜਨਾ ਤਹਿਤ ਸਿਰਫ 31 ਮਾਰਚ ਤੱਕ ਅਰਜ਼ੀ ਦੇ ਸਕਦੇ ਹੋ। ਇਸਦੇ ਤਹਿਤ ਸਖਤ ਨਿਯਮਾਂ ਦੀ ਬਜਾਏ ਨਰਮਾਈ ਵਰਤੀ ਜਾਂਦੀ ਹੈ ਅਤੇ ਕਈ ਤਰਾਂ ਦੀਆਂ ਛੋਟਾਂ ਦਿੱਤੀਆਂ ਜਾਂਦੀਆਂ ਹਨ।

-PTCNews

Related Post