ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਦੀ ਨਿੱਜੀ ਸਹਾਇਕ ਨੂੰ ਵੀ ਹੋਇਆ ਕੋਰੋਨਾ, ਵਾੲ੍ਹੀਟ ਹਾਊਸ ’ਚ ਵਧੇ ਮਰੀਜ਼

By  Shanker Badra May 10th 2020 04:52 PM

ਡੋਨਾਲਡ ਟਰੰਪ ਦੀ ਬੇਟੀ ਇਵਾਂਕਾ ਦੀ ਨਿੱਜੀ ਸਹਾਇਕ ਨੂੰ ਵੀ ਹੋਇਆ ਕੋਰੋਨਾ, ਵਾੲ੍ਹੀਟ ਹਾਊਸ ’ਚ ਵਧੇ ਮਰੀਜ਼:ਵਾਸ਼ਿੰਗਟਨ : ਅਮਰੀਕੀ ਵਿਚ ਕੋਰੋਨਾ ਵਾਇਰਸ ਦਾ ਕਹਿਰ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਇੱਥੇ 13 ਲੱਖ ਤੋਂ ਵੱਧ ਲੋਕ ਕੋਰੋਨਾ ਦੀ ਚਪੇਟ ਵਿਚ ਆ ਚੁੱਕੇ ਹਨ। ਉੱਥੇ ਹੀ ਹੁਣ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਨਿੱਜੀ ਸਹਾਇਕ ਵੀ ਕੋਰੋਨਾ ਤੋਂ ਪੀੜਤ ਪਾਈ ਗਈ ਹੈ। ਇਸ ਦੇ ਨਾਲ ਹੀ ਵਾੲ੍ਹੀਟ ਹਾਊਸ ਵਿਚ ਕੋਰੋਨਾ ਤੋਂ ਸੰਕ੍ਰਮਿਤ ਮਰੀਜ਼ਾਂ ਦੀ ਗਿਣਤੀ 3 ਹੋ ਗਈ।

ਹਾਲਾਂਕਿ, ਉਹ ਕੁਝ ਹਫਤੇ ਤੋਂ ਇਵਾਂਕਾ ਦੇ ਨੇੜੇ-ਤੇੜੇ ਨਹੀਂ ਦੇਖੀ ਗਈ ਹੈ। ਉਹ 2 ਮਹੀਨੇ ਤੋਂ ਦੂਰ ਰਹਿ ਕੇ ਹੀ ਕੰਮ ਕਰ ਰਹੀ ਸੀ ਅਤੇ ਸਾਵਧਾਨੀ ਦੇ ਤੌਰ 'ਤੇ ਉਨ੍ਹਾਂ ਦਾ ਟੈਸਟ ਕਰਾਇਆ ਗਿਆ ਸੀ। ਉਨਾਂ ਵਿਚੋਂ ਸ਼ੁਰੂਆਤ ਵਿਚ ਕੋਈ ਲੱਛਣ ਨਹੀਂ ਸਨ। ਉਧਰ ਇਵਾਂਕਾ ਅਤੇ ਉਨ੍ਹਾਂ ਦੇ ਪਤੀ ਜ਼ੈਰੇਡ ਕੁਸ਼ਨਰ ਦਾ ਟੈਸਟ ਕਰਾਇਆ ਗਿਆ ਜੋ ਨੈਗੇਟਿਵ ਆਇਆ ਹੈ।

ਉਸ ਦੇ ਕੋਰੋਨਾ ਪੀੜਤ ਹੋਣ ਮਗਰੋਂ ਟਰੰਪ ਨੇ ਕਿਹਾ ਹੈ ਕਿ ”ਕੇਟੀ ਅੱਜ ਅਚਾਨਕ ਕੋਰੋਨਾ ਪਾਜ਼ੀਟਿਵ ਪਾਈ ਗਈ ਹੈ। ਉਹ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਰਹੇ ਪਰ ਉਹ ਉੱਪ ਰਾਸ਼ਟਰਪਤੀ ਦੇ ਸੰਪਰਕ ਵਿਚ ਰਹੀ ਹੈ, ਜਿਸ ਕਰਕੇ ਮਾਈਕ ਪੇਂਸ ਦਾ ਕੋਰੋਨਾ ਟੈਸਟ ਹੋਇਆ ਹੈ ,ਜਿਸ ਦੀ ਜਾਂਚ ਰਿਪੋਰਟ ਨੈਗੇਟਿਵ ਆਈ ਹੈ।

ਸੀਨੀਅਰ ਅਧਿਕਾਰੀ ਮੁਤਾਬਕ ਮਿਲਰ ਦੇ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਵਾਈਟ ਹਾਊਸ ਵਿਚ ਹੋਰ ਲੋਕਾਂ ਦਾ ਵੀ ਟੈਸਟ ਕੀਤਾ ਗਿਆ। ਵਾਈਟ ਹਾਊਸ ਇਹ ਯਕੀਨਨ ਕਰ ਰਿਹਾ ਹੈ ਕਿ ਸਾਰੇ ਸਟਾਫ ਨੇ ਮਾਸਕ ਪਾਏ ਰੱਖੇ ਹੋਣ। ਵੈਸਟ ਵਿੰਗ ਵਿਚ ਲਗਾਤਾਰ ਤਾਪਮਾਨ ਚੈੱਕ ਕੀਤਾ ਜਾ ਰਿਹਾ ਹੈ। ਉਥੇ ਸਟਾਫ ਦਾ ਟੈਸਟ ਕਰਾਉਣ ਦੇ ਨਾਲ ਹੀ ਇਲਾਕੇ ਨੂੰ ਸੈਨੇਟਾਈਜ਼ ਵੀ ਕੀਤਾ ਜਾ ਰਿਹਾ ਹੈ।

-PTCNews

Related Post