ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਫੜਨਗੇ ਪੱਲਾ

By  Shanker Badra April 19th 2019 09:11 AM -- Updated: April 19th 2019 09:22 AM

ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਫੜਨਗੇ ਪੱਲਾ:ਸ੍ਰੀ ਮੁਕਤਸਰ ਸਾਹਿਬ : ਕਾਂਗਰਸ ਦੇ ਸਾਬਕਾ ਲੋਕ ਸਭਾ ਮੈਂਬਰ ਜਗਮੀਤ ਸਿੰਘ ਬਰਾੜ ਅੱਜ ਆਪਣੇ ਸਮਰਥਕਾਂ ਦੀ ਹਾਜ਼ਰੀ ‘ਚ ਸ਼੍ਰੋਮਣੀ ਅਕਾਲੀ ਦਲ ‘ਚ ਸ਼ਾਮਿਲ ਹੋਣਗੇ।ਸ੍ਰੀ ਮੁਕਤਸਰ ਸਾਹਿਬ ਵਿਖੇ ਜਗਮੀਤ ਸਿੰਘ ਬਰਾੜ ਦੇ ਗ੍ਰਹਿ ਸਾਬਕਾ ਮੁੱਖ ਮੰਤਰੀ ਸ: ਪ੍ਰਕਾਸ਼ ਸਿੰਘ ਬਾਦਲ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਦੀ ਮੌਜੂਦਗੀ ਵਿੱਚ ਜਗਮੀਤ ਸਿੰਘ ਬਰਾੜ ਸ਼੍ਰੋਮਣੀ ਅਕਾਲੀ ਦਲ 'ਚ ਸ਼ਮੂਲੀਅਤ ਕਰਨਗੇ।

Jagmeet Brar Today Sri Muktsar Sahib Join Shiromani Akali Dal ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਫੜਨਗੇ ਪੱਲਾ

ਜਗਮੀਤ ਸਿੰਘ ਬਰਾੜ ਤ੍ਰਿਣਮੂਲ ਕਾਂਗਰਸ ਦੇ ਪੰਜਾਬ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਹੁਣ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ ਹੋਣਗੇ।ਬਰਾੜ ਆਵਾਜ਼ -ਏ -ਪੰਜਾਬ ਦੇ ਨਾਂਅ ਵੀ ਮਸ਼ਹੂਰ ਹਨ।ਬਰਾੜ ਨੇ ਦੱਸਿਆ ਕਿ ਉਹ ਮਨੁੱਖੀ ਫ਼ਲਸਫ਼ੇ, ਸਾਂਝੀਵਾਲਤਾ, ਭਾਈਚਾਰਕ ਏਕਤ ਅਤੇ ਜਾਤ-ਪਾਤ ਦੇ ਕੋਹੜ ਖ਼ਿਲਾਫ਼ ਕੰਮ ਕਰਨਗੇ।

Jagmeet Brar Today Sri Muktsar Sahib Join Shiromani Akali Dal ਜਗਮੀਤ ਸਿੰਘ ਬਰਾੜ ਅੱਜ ਸ੍ਰੀ ਮੁਕਤਸਰ ਸਾਹਿਬ 'ਚ ਸ਼੍ਰੋਮਣੀ ਅਕਾਲੀ ਦਲ ਦਾ ਫੜਨਗੇ ਪੱਲਾ

ਦੱਸ ਦੇਈਏ ਕਿ ਜਗਮੀਤ ਸਿੰਘ ਬਰਾੜ 2 ਵਾਰ ਫਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਵਲੋਂ ਚੋਣ ਲੜ ਚੁੱਕੇ ਹਨ।ਜਗਮੀਤ ਬਰਾੜ ਨੇ ਪਹਿਲੀ ਲੋਕ ਸਭਾ ਚੋਣ ਫਿਰੋਜ਼ਪੁਰ ਤੋਂ 1989 'ਚ ਲੜੀ ਸੀ, ਜਿਸ 'ਚ ਉਹ ਅਕਾਲੀ ਦਲ ਦੇ ਧਿਆਨ ਸਿੰਘ ਮੰਡ ਤੋਂ ਹਾਰ ਗਏ ਸਨ।ਇਸ ਤੋਂ ਬਾਅਦ 1998 'ਚ ਫਰੀਦਕੋਟ ਤੋਂ ਸੁਖਬੀਰ ਸਿੰਘ ਬਾਦਲ ਤੋਂ ਹਾਰ ਗਏ ਸਨ ਪਰ ਸਾਲ 1999 'ਚ ਉਹ ਜਿੱਤ ਗਏ ਹਨ।

-PTCNews

Related Post