ਗੰਨਾ ਕਿਸਾਨਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਆਵਾਜਾਈ ਪ੍ਰਭਾਵਿਤ

By  Jashan A November 18th 2018 11:19 AM -- Updated: November 18th 2018 11:20 AM

ਗੰਨਾ ਕਿਸਾਨਾਂ ਦਾ ਸਰਕਾਰ ਖਿਲਾਫ ਹੱਲਾ ਬੋਲ, ਆਵਾਜਾਈ ਪ੍ਰਭਾਵਿਤ,ਦਸੂਹਾ: ਪੰਜਾਬ ਵਿੱਚ ਗੰਨਾ ਕਿਸਾਨਾਂ ਵੱਲੋਂ ਦਸੂਹਾ 'ਚ ਪੰਜਾਬ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਗਾਣੇ ਦਾ ਬਕਾਇਆ ਨਾ ਮਿਲਣ ਦੇ ਕਾਰਨ ਕਿਸਾਨਾਂ ਵੱਲੋਂ ਪੰਜਾਬ ਸਰਕਾਰ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਪਿਛਲੇ 24 ਘੰਟਿਆਂ ਤੋਂ ਕਿਸਾਨਾਂ ਨੇ ਆਪਣਾ ਰੋਸ ਜਤਾਉਂਦੇ ਹੋਏ ਸੜਕਾਂ 'ਤੇ ਬੈਠ ਕੇ ਆਵਾਜਾਈ ਬੰਦ ਕਰ ਦਿੱਤੀ ਹੈ। ਜਿਸ ਦੌਰਾਨ ਰੇਲ ਵਿਭਾਗ ਵੱਲੋਂ 17 ਟ੍ਰੇਨਾਂ ਨੂੰ ਰੱਦ ਕਰ ਦਿੱਤਾ ਗਿਆ ਅਤੇ 7 ਟ੍ਰੇਨਾਂ ਨੂੰ ਰਸਤੇ ਵਿੱਚ ਹੀ ਬੰਦ ਕਰ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਸਾਡੀ ਗੰਨੇ ਦੀ ਫਸਲ ਦਾ ਬਕਾਇਆ ਨਹੀਂ ਦੇ ਰਹੀ,

ਹੋਰ ਪੜ੍ਹੋ: ਹੋਰ ਕਰਜਾ ਨਾ ਮਿਲਣ ‘ਤੇ ਕਿਸਾਨ ਨੇ ਚੁੱਕਿਆ ਇਹ ਵੱਡਾ ਕਦਮ !!

ਅਤੇ ਜਿਨ੍ਹਾਂ ਸਮਾਂ ਸੂਬਾ ਕਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਉਹਨਾਂ ਸਮਾਂ ਇਹ ਸ਼ੰਘਰਸ ਜਾਰੀ ਰਹੇਗਾ। ਦੱਸਣਯੋਗ ਹੈ ਕਿ ਦਸੂਹਾ ਵਿੱਚ ਅੱਜ ਵੀ ਕਿਸਾਨਾਂ ਦਾ ਧਰਨਾ ਜਾਰੀ ਅਤੇ ਕਿਸਾਨਾਂ ਵੱਲੋਂ ਸਰਕਾਰ ਖਿਲਾਫ ਜੰਮ ਕੇ ਰੋਸ ਜਤਾਇਆ ਜਾ ਰਿਹਾ ਹੈ।

—PTC News

Related Post