ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ 'ਚ ਹੋਏ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ

By  Shanker Badra November 5th 2018 10:19 PM

ਜਲੰਧਰ ਦੇ ਮਕਸੂਦਾਂ ਪੁਲਿਸ ਥਾਣੇ 'ਚ ਹੋਏ ਬੰਬ ਧਮਾਕੇ ਮਾਮਲੇ ਵਿੱਚ ਪੁਲਿਸ ਦੇ ਹੱਥ ਲੱਗੀ ਵੱਡੀ ਸਫ਼ਲਤਾ:ਪੰਜਾਬ ਪੁਲਿਸ ਨੇ ਮਕਸੂਦਾ ਪੁਲਿਸ ਥਾਣੇ 'ਚ ਹੋਏ ਬੰਬ ਧਮਾਕੇ ਦੇ ਮਾਮਲੇ ਨੂੰ ਸੁਲਝਾ ਲਿਆ ਹੈ।ਇਸ ਮਾਮਲੇ ਵਿੱਚ ਪੁਲਿਸ ਨੇ 2 ਕਸ਼ਮੀਰੀ ਵਿਦਿਆਰਥੀਆਂ ਨੂੰ ਕਾਬੂ ਕੀਤਾ ਹੈ।ਜਾਣਕਾਰੀ ਅਨੁਸਾਰ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ 22 ਸਾਲਾ ਸ਼ਾਹਿਦ ਕਯੂਮ ਅਤੇ 23 ਸਾਲਾ ਫੈਜ਼ਲ ਬਸ਼ੀਰ ਸੇਂਟ ਸੋਲਜਰ ਕਾਲਜ ਆਫ ਇੰਜੀਨਅਰਿੰਗ ਐਂਡ ਟੈਕਨਾਲੋਜੀ ਜਲੰਧਰ ਦੇ ਵਿਦਿਆਰਥੀ ਹਨ।

ਇਸ ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਜੀ.ਪੀ. ਸੁਰੇਸ਼ ਅਰੋੜਾ ਨੇ ਦੱਸਿਆ ਕਿ ਇਸ ਸਾਰੀ ਘਟਨਾ ਪਿੱਛੇ ਚਾਰ ਲੋਕ ਸ਼ਾਮਲ ਸਨ।ਜਿਨ੍ਹਾਂ ਦੇ ਨਾਮ ਸ਼ਾਹਿਦ ਕਯੂਮ, ਫੈਜ਼ਲ, ਮੀਰ ਰਵੂਫ ਅਹਿਮਦ ਤੇ ਮੀਰ ਉਮਰ ਰਮਜ਼ਾਨ ਗਾਜ਼ੀ ਹਨ।ਉਨ੍ਹਾਂ ਨੇ ਦੱਸਿਆ ਕਿ ਇਹ 13 ਸਤੰਬਰ ਨੂੰ ਇਨ੍ਹਾਂ ਧਮਾਕਿਆਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਲਈ ਸ਼੍ਰੀਨਗਰ ਤੋਂ ਚੰਡੀਗੜ੍ਹ ਆਏ ਸਨ।ਡੀ.ਜੀ.ਪੀ. ਦੇ ਦੱਸਣ ਮੁਤਾਬਕ ਏ.ਜੀ. ਐਚ. ਦੇ ਇਕ ਕਮਾਂਡਰ ਨੇ ਇਨ੍ਹਾਂ ਦੋਵਾਂ ਅੱਤਵਾਦੀਆਂ ਨੂੰ ਇਸ ਘਟਨਾ ਨੂੰ ਅੰਜਾਮ ਦੇਣ ਲਈ ਕਿਹਾ ਸੀ।

ਡੀ.ਜੀ.ਪੀ. ਨੇ ਦੱਸਿਆ ਕਿ ਫੈਜ਼ਲ ਨੂੰ ਪੰਜਾਬ ਪੁਲਿਸ ਨੇ ਕਸ਼ਮੀਰ ਦੇ ਅਵੰਤੀ ਪੂਰਾ ਤੋਂ 3 ਨਵੰਬਰ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਸ਼ਾਹਿਦ ਨੂੰ 4 ਨੰਵਬਰ ਨੂੰ ਹਿਰਾਸਤ 'ਚ ਲਿਆ ਗਿਆ।ਇਨ੍ਹਾਂ ਖਿਲਾਫ ਆਈ.ਪੀ.ਸੀ. ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜ਼ਿਕਰਯੋਗ ਹੈ ਕਿ ਮਕਸੂਦਾਂ ਪੁਲਿਸ ਥਾਣੇ ਅੰਦਰ 14 ਸਤੰਬਰ ਨੂੰ 4 ਬੰਬ ਹੋਏ ਸਨ।ਇਸ ਬੰਬ ਹਮਲੇ ਵਿਚ ਥਾਣੇਦਾਰ ਵੀ ਜ਼ਖ਼ਮੀ ਹੋ ਗਿਆ ਸੀ।

-PTCNews

Related Post