UCO ਬੈਂਕ ਡਕੈਤੀ ਤੇ ਕਤਲ ਮਾਮਲੇ 'ਚ 5 ਮੈਂਬਰੀ ਗਰੋਹ ਦਾ ਪਰਦਾਫਾਸ਼ , ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ

By  Shanker Badra October 19th 2020 05:13 PM -- Updated: October 19th 2020 05:15 PM

UCO ਬੈਂਕ ਡਕੈਤੀ ਤੇ ਕਤਲ ਮਾਮਲੇ 'ਚ 5 ਮੈਂਬਰੀ ਗਰੋਹ ਦਾ ਪਰਦਾਫਾਸ਼ , ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ:ਜਲੰਧਰ : ਜਲੰਧਰ ਦਿਹਾਤੀ ਪੁਲਿਸ ਨੇ 15 ਅਕਤੂਬਰ ਨੂੰ ਆਦਮਪੁਰ ਦੇ ਪਿੰਡ ਕਾਲਰਾ ਦੇ ਯੂਕੋ ਬੈਂਕ 'ਚ ਹੋਈ ਡਕੈਤੀ ਤੇ ਕਤਲ ਦੇ ਮਾਮਲੇ ਦੀ ਗੁੱਥੀ ਸੁਲਝਾਉਦੇ ਹੋਏ 5 ਮੈਂਬਰੀ ਗਰੋਹ ਦਾ ਪਰਦਾਫਾਸ਼ ਕੀਤਾ ਹੈ, ਜਿਸ 'ਚ ਇੱਕ ਦੋਸ਼ੀ ਨੌਜਵਾਨ ਨੂੰ ਥਾਣਾ ਆਦਮਪੁਰ ਤੇ ਸੀਆਈਏ ਦਿਹਾਤੀ ਪੁਲਿਸ ਨੇ ਕਾਬੂ ਕਰਨ 'ਚ ਸਫਲਤਾ ਹਾਸਲ ਕੀਤੀ। ਉਸ ਕੋਲੋਂ ਵਾਰਦਾਤ ਲਈ ਵਰਤੀ ਗਈ ਇਕ ਐਕਟਿਵਾ ਅਤੇ 39,500 ਰੁਪਏ ਨਕਦ ਬਰਾਮਦ ਕੀਤੇ ਗਏ ਹਨ।

Jalandhar: One Man arrested in robbery and murder of UCO Bank in village Kalra UCO ਬੈਂਕ ਡਕੈਤੀ ਤੇ ਕਤਲ ਮਾਮਲੇ 'ਚ 5 ਮੈਂਬਰੀ ਗਰੋਹ ਦਾ ਪਰਦਾਫਾਸ਼ , ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ

ਇਸ ਬਾਰੇ ਅੱਜ ਇਕ ਪੱਤਰਕਾਰ ਸੰਮੇਲਨ ਦੌਰਾਨ ਜਾਣਕਾਰੀ ਦਿੰਦਿਆਂ ਐਸ.ਐਸ.ਪੀ. ਜਲੰਧਰ ਦਿਹਾਤੀ ਸ੍ਰੀ ਸੰਦੀਪ ਕੁਮਾਰ ਗਰਗ ਨੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਡਰਾਇਵਰੀ ਕਰਦੇ ਰਹੇ ਪਰ ਅੱਜ ਕਲ੍ਹ ਇਕ ਢਾਬਾ ਚਲਾ ਰਹੇ 47 ਸਾਲਾ ਸੁਰਜੀਤ ਸਿੰਘ ਜੀਤਾ ਪੁੱਤਰ ਅਵਤਰਾ ਸਿੰਘ ਵਾਸੀ ਪਿੰਡ ਆਦਮਵਾਲ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸਨੇ ਦੱਸਿਆ ਕਿ ਉਸਨੇ ਅਤੇ ਚਾਰ ਹੋਰ ਸਾਥੀਆਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ।

Jalandhar: One Man arrested in robbery and murder of UCO Bank in village Kalra UCO ਬੈਂਕ ਡਕੈਤੀ ਤੇ ਕਤਲ ਮਾਮਲੇ 'ਚ 5 ਮੈਂਬਰੀ ਗਰੋਹ ਦਾ ਪਰਦਾਫਾਸ਼ , ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ

ਦੱਸਣਯੋਗ ਹੈ ਕਿ 15 ਅਕਤੂਬਰ ਨੂੰ ਉਕਤ ਬੈਂਕ ਸ਼ਾਖ਼ਾ ਨੂੰ ਲੁੱਟਣ ਆਏ ਡਕੈਤਾਂ ਨੇ 5,97,856 ਰੁਪਏ ਦੀ ਰਕਮ ਲੁੱਟਣ ਦੇ ਨਾਲ ਨਾਲ ਬੈਂਕ ਦੇ ਗਾਰਡ ਸੁਰਿੰਦਰ ਪਾਲ ਸਿੰਘ ਵਾਸੀ ਡਰੋਲੀ ਕਲਾਂ ਨੂੰ ਗੋਲੀਆਂ ਮਾਰੀਆਂ ਸਨ, ਜਿਸ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ। ਉਸਨੇ ਦੱਸਿਆ ਕਿ ਉਹ ਇਕ ਮੋਟਰਸਾਈਕਲ ਅਤੇ ਦੋ ਐਕਟਿਵਾ ’ਤੇ ਸਵਾਰ ਹੋ ਕੇ ਆਏ ਸਨ ਅਤੇ ਉਸਦੇ ਹਿੱਸੇ ਉਕਤ ਲੁੱਟ ਦੀ ਰਕਮ ਵਿੱਚੋਂ ਕੇਵਲ 45 ਹਜ਼ਾਰ ਰੁਪਏ ਆਏ ਸਨ ਜਦਕਿ ਬਾਕੀ ਰਕਮ ਬਾਕੀ ਦੋਸ਼ੀਆਂ ਪਾਸ ਹੈ।

Jalandhar: One Man arrested in robbery and murder of UCO Bank in village Kalra UCO ਬੈਂਕ ਡਕੈਤੀ ਤੇ ਕਤਲ ਮਾਮਲੇ 'ਚ 5 ਮੈਂਬਰੀ ਗਰੋਹ ਦਾ ਪਰਦਾਫਾਸ਼ , ਗਿਰੋਹ ਦਾ ਇੱਕ ਮੈਂਬਰ ਗ੍ਰਿਫ਼ਤਾਰ

ਫ਼ੜੇ ਗਏ ਦੋਸ਼ੀ ਨੇ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਉਨ੍ਹਾਂ ਦੇ ਗੈਂਗ ਨੇ ਸਰਾਂ, ਥਾਣਾ ਟਾਂਡਾ ਅਤੇ ਅੰਮ੍ਰਿਤਸਰ ਦੇ ਕਸਬਾ ਮਹਿਤਾ ਵਿੱਚ ਬੈਂਕਾਂ ਨੂੰ ਲੁੱਟਣ ਦੀ ਯੋਜਨਾ ਵੀ ਬਣਾਈ ਸੀ। ਦੋਸ਼ੀ ਵੱਲੋਂ ਦੱਸੇ ਗੈਂਗ ਮੈਂਬਰਾਂ ਵਿੱਚ ਸਤਨਾਮ ਸਿੰਘ ਉਰਫ਼ ਸੱਤਾ ਪੁੱਤਰ ਤਰਸੇਮ ਸਿੰਘ ਵਾਸੀ ਹਰਿਆਣਾ ਜ਼ਿਲ੍ਹਾ ਹੁਸ਼ਿਆਰਪੁਰ, ਸੁਖ਼ਵਿੰਦਰ ਸਿੰਘ ਉਰਫ਼ ਸੁੱਖਾ ਪੁੱਤਰ ਸੋਹਣ ਸਿੰਘ ਵਾਸੀ ਪਿੰਡ ਕੋਠੇ ਪ੍ਰਮ ਨਗਰ, ਹਰਿਆਣਾ ਹੁਸ਼ਿਆਰਪੁਰ, ਗੁਰਵਿੰਦਰ ਸਿੰਘ ਉਰਫ਼ ਗਿੰਦਾ ਉਰਫ਼ ਭਲਵਾਨ ਪੁੱਤਰ ਮਨਜੀਤ ਸਿੰਘ ਵਾਸੀ ਲੁਧਿਆਣੀ ਥਾਣਾ ਦਸੂਹਾ, ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸੁਨੀਲ ਦੱਤ ਪੁੱਤਰ ਬਲਦੇਵ ਦੱਤ ਵਾਸੀ ਘੁਗਿਆਲ, ਜ਼ਿਲ੍ਹਾ ਹੁਸ਼ਿਆਰਪੁਰ ਸ਼ਾਮਿਲ ਹਨ।

ਐਸ.ਐਸ.ਪੀ.ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਗੈਂਗ ਕਈ ਵਾਰਦਾਤਾਂ ਕਰ ਚੁੱਕਾ ਹੈ। ਇਸ ਗੈਂਗ ਨੇ ਇੰਡੀਅਨ ਉਵਰਸੀਜ਼ ਬੈਂਕ ਗਿਲਜ਼ੀਆਂ, ਹੁਸ਼ਿਆਰਪੁਰ ਵਿੱਚੋਂ 10 ਲੱਖ 80 ਹਜ਼ਾਰ ਰੁਪਏ ਦੀ ਲੁੱਟ ਕੀਤੀ ਸੀ ਅਤੇ ਗਿਲਜੀਆਂ ਬੈਂਕ ਦੀ ਲੁੱਟ ਤੋਂ ਪਹਿਲਾਂ ਟਾਂਡਾ ਉੜਮੁੜ ਹਾਈਵੇਅ ਤੋਂ ਇਕ ਪਲਸਰ ਮੋਟਰ ਸਾਈਕਲ ਖੋਹਿਆ ਸੀ।ਇਸ ਤੋਂ ਇਲਾਵਾ 14 ਸਤੰਬਰ ਨੂੰ ਹੀ ਇਸੇ ਗਿਰੋਹ ਨੇ ਪਿੰਡ ਭਾਗੋਵਾਲ ਜ਼ਿਲ੍ਹਾ ਹੁਸ਼ਿਆਰਪੁਰ ਦੇ ਪੰਜਾਬ ਐਂੜ ਸਿੰਧ ਬੈਂਕ ਵਿੱਚੋਂ 5 ਲੱਖ 69 ਹਜ਼ਾਰ ਰੁਪਏ ਲੁੱਟੇ ਸਨ।

Jalandhar: One Man arrested in robbery and murder of UCO Bank in village Kalra

-PTCNews

Related Post