ਜਲੰਧਰ: ASI ਨੂੰ ਅਸਲਾ ਸਾਫ਼ ਕਰਨਾ ਪਿਆ ਮਹਿੰਗਾ, ਚੱਲੀ ਗੋਲੀ, ਹੋਈ ਮੌਤ

By  Jashan A March 10th 2019 10:23 AM

ਜਲੰਧਰ: ASI ਨੂੰ ਅਸਲਾ ਸਾਫ਼ ਕਰਨਾ ਪਿਆ ਮਹਿੰਗਾ, ਚੱਲੀ ਗੋਲੀ, ਹੋਈ ਮੌਤ,ਜਲੰਧਰ: ਬੀਤੀ ਸ਼ਾਮ ਜਲੰਧਰ ਤੋਂ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ ਇਥੋਂ ਦੇ ਪੰਜਾਬ ਐਂਵੇਨਿਊ 'ਚ ਪੰਜਾਬ ਪੁਲਿਸ ਦੇ ਇਕ ਏ.ਐਸ.ਆਈ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਜਤਿੰਦਰ ਵੀਰ ਸਿੰਘ ਉਮਰ 54 ਸਾਲ ਵਜੋਂ ਹੋਈ ਹੈ।

jld ਜਲੰਧਰ: ASI ਨੂੰ ਅਸਲਾ ਸਾਫ਼ ਕਰਨਾ ਪਿਆ ਮਹਿੰਗਾ, ਚੱਲੀ ਗੋਲੀ, ਹੋਈ ਮੌਤ

ਮਿਲੀ ਜਾਣਕਾਰੀ ਮੁਤਾਬਕ ਏ.ਐਸ.ਆਈ ਜਤਿੰਦਰ ਵੀਰ ਸਿੰਘ ਆਪਣੇ ਘਰ ਵਿਚ ਆਪਣੀ 9 ਐਮ ਐਮ ਦੀ ਪਿਸਟਲ ਨੂੰ ਸਾਫ ਕਰ ਰਿਆ ਸੀ ਕਿ ਅਚਾਨਕ ਗੋਲੀ ਚੱਲ ਗਈ।

jld ਜਲੰਧਰ: ASI ਨੂੰ ਅਸਲਾ ਸਾਫ਼ ਕਰਨਾ ਪਿਆ ਮਹਿੰਗਾ, ਚੱਲੀ ਗੋਲੀ, ਹੋਈ ਮੌਤ

ਗੋਲੀ ਲੱਗਣ ਤੋਂ ਬਾਅਦ ਉਸ ਨੂੰ ਫੌਰਨ ਪਿਮਸ ਹਸਪਤਾਲ ਲਿਜਾਇਆ ਗਿਆ ਜਿਥੋਂ ਉਸ ਨੂੰ ਲੁਧਿਆਣਾ ਰੈਫਰ ਕੀਤਾ ਗਿਆ ਪਰ ਇਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।ਉਥੇ ਹੀ ਮੌਕੇ 'ਤੇ ਪੁੱਜੀ ਪੁਲਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

-PTC News

Related Post