ਜਲੰਧਰ : ਗਲੀ 'ਚੋਂ ਲੰਘ ਰਹੀ ਕਾਰ 'ਤੇ ਡਿੱਗਿਆ ਪਿੱਪਲ ਦਾ ਦਰੱਖਤ, ਮਸਾਂ ਬਚੇ ਪਿਓ ਧੀ

By  Jashan A June 6th 2019 05:39 PM -- Updated: June 6th 2019 05:42 PM

ਜਲੰਧਰ : ਗਲੀ 'ਚੋਂ ਲੰਘ ਰਹੀ ਕਾਰ 'ਤੇ ਡਿੱਗਿਆ ਪਿੱਪਲ ਦਾ ਦਰੱਖਤ, ਮਸਾਂ ਬਚੇ ਪਿਓ ਧੀ,ਜਲੰਧਰ: ਜਲੰਧਰ 'ਚ ਅੱਜ ਉਸ ਸਮੇਂ ਵੱਡਾ ਹਾਦਸਾ ਹੋਣ ਟਲ ਗਿਆ, ਜਦੋਂ ਗਲੀ ਚੋਂ ਲੰਘ ਰਹੀ ਕਾਰ ਉੱਤੇ ਪਿੱਪਲ ਦਾ ਦਰੱਖਤ ਡਿੱਗ ਗਿਆ। ਘਟਨਾ ਸੈਂਟਰਲ ਟਾਊਨ ਇਲਾਕੇ ਦੀ ਹੈ।

ਮਿਲੀ ਜਾਣਕਾਰੀ ਕਾਰ ਸਵਾਰ ਬਾਪ ਬੇਟੀ ਗਲੀ ਚੋਂ ਲੰਘ ਰਹੇ ਸਨ ਕਿ ਅਚਾਨਕ ਕਾਰ 'ਤੇ ਪਿੱਪਲ ਦਾ ਦਰੱਖਤ ਡਿੱਗ ਗਿਆ।

ਪਿੱਪਲ ਹੇਠਾਂ ਫਸੇ ਕਾਰ ਸਵਾਰ ਬਾਪ ਬੇਟੀ ਨੂੰ ਲੋਕਾਂ ਨੇ ਸੁਰੱਖਿਅਤ ਬਾਹਰ ਕੱਢ ਲਿਆ।

-PTC News

Related Post