ਜਲੰਧਰ: ਸੀ.ਆਈ.ਏ ਸਟਾਫ ਨੂੰ 2 ਮਾਮਲਿਆਂ 'ਚ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 2 ਨੂੰ ਦਬੋਚਿਆ (ਤਸਵੀਰਾਂ)

By  Jashan A March 23rd 2019 03:46 PM -- Updated: March 23rd 2019 03:58 PM

ਜਲੰਧਰ: ਸੀ.ਆਈ.ਏ ਸਟਾਫ ਨੂੰ 2 ਮਾਮਲਿਆਂ 'ਚ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 2 ਨੂੰ ਦਬੋਚਿਆ (ਤਸਵੀਰਾਂ), ਜਲੰਧਰ: ਜਲੰਧਰ ਕਮਿਸ਼ਨਰੇਟ ਪੁਲਿਸ ਦੇ ਸੀਆਈਏ ਸਟਾਫ ਨੂੰ ਅੱਜ ਉਸ ਸਮੇਂ ਵੱਡੀ ਸਫ਼ਲਤਾ ਮਿਲੀ, ਜਦੋਂ ਉਹਨਾਂ 2 ਵੱਖ-ਵੱਖ ਮਾਮਲਿਆਂ 'ਚ ਵੱਡੀ ਮਾਤਰਾ 'ਚ ਹਥਿਆਰਾਂ ਸਮੇਤ 2 ਦੋਸ਼ੀਆਂ ਨੂੰ ਕਾਬੂ ਕੀਤੇ।

jld ਜਲੰਧਰ: ਸੀ.ਆਈ.ਏ ਸਟਾਫ ਨੂੰ 2 ਮਾਮਲਿਆਂ 'ਚ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 2 ਨੂੰ ਦਬੋਚਿਆ (ਤਸਵੀਰਾਂ)

ਪੁਲਿਸ ਨੇ ਇਹਨਾਂ ਪਾਸੋਂ 3 ਪਿਸਟਲ, 11 ਰੌਂਦ, 270 ਗ੍ਰਾਮ ਨਸ਼ੀਲਾ ਪਾਊਡਰ ਅਤੇ ਇੱਕ ਲੱਖ 5 ਹਜ਼ਾਰ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਮਿਲੀ ਜਾਣਕਾਰੀ ਮੁਤਾਬਕ ਮੁਲਜ਼ਮਾਂ ਖਿਲਾਫ ਪਹਿਲਾਂ ਵੀ ਕਈ ਮਾਮਲੇ ਦਰਜ ਹਨ।

ਹੋਰ ਪੜ੍ਹੋ: ਪੰਜਾਬ ‘ਚ ਛਾਏ ਬੱਦਲ,ਕਈ ਇਲਾਕਿਆਂ ‘ਚ ਪਿਆ ਹਲਕਾ ਮੀਂਹ

jld ਜਲੰਧਰ: ਸੀ.ਆਈ.ਏ ਸਟਾਫ ਨੂੰ 2 ਮਾਮਲਿਆਂ 'ਚ ਮਿਲੀ ਵੱਡੀ ਸਫ਼ਲਤਾ, ਹਥਿਆਰਾਂ ਸਮੇਤ 2 ਨੂੰ ਦਬੋਚਿਆ (ਤਸਵੀਰਾਂ)

ਜਲੰਧਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਇਸ ਬਾਰੇ ਇੱਕ ਪ੍ਰੈੱਸ ਕਾਨਫ਼ਰੰਸ ਕਰਕੇ ਦੱਸਿਆ ਕਿ ਪੁਲੀਸ ਨੇ ਦੋ ਨੌਜਵਾਨਾਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸੰਨੀ ਹੈ ਤੇ ਦੂਸਰੇ ਦਾ ਰਾਹੁਲ ਜਲੰਧਰ ਦੀਆਂ ਦੋ ਅਲੱਗ ਅਲੱਗ ਜਗ੍ਹਾ ਤੋਂ ਨਾਕੇਬੰਦੀ ਦੌਰਾਨ ਗ੍ਰਿਫਤਾਰ ਕੀਤਾ ਹੈ।

ਉਨ੍ਹਾਂ ਅਨੁਸਾਰ ਇਹ ਦੋਨੇ ਨੌਜਵਾਨ ਡਰੱਗ ਸਪਲਾਈ ਦਾ ਧੰਦਾ ਕਰਦੇ ਸਨ ਅਤੇ ਇਸ ਧੰਦੇ ਨੂੰ ਲੈ ਕੇ ਇਨ੍ਹਾਂ ਨੇ ਆਪਣੀ ਸਿਕਿਓਰਿਟੀ ਵਾਸਤੇ ਯੂਪੀ ਤੋਂ ਨਾਜਾਇਜ਼ ਹਥਿਆਰ ਵੀ ਲਿਆਂਦੇ ਹੋਏ ਸੀ। ਪੁਲਿਸ ਮੁਤਾਬਿਕ ਸੰਨੀ ਨਾਮ ਦੇ ਆਰੋਪੀ ਉੱਤੇ ਪਹਿਲੇ ਵੀ ਨਸ਼ਾ ਸਮੱਗਲਿੰਗ ਦੇ ਕਈ ਮਾਮਲੇ ਦਰਜ ਹਨ ਅਤੇ ਦੂਸਰੇ ਪਾਸੇ ਰਾਹੁਲ ਤੇ ਉਹਦੀ ਮਾਂ ਉੱਪਰ ਵੀ ਨਸ਼ਾ ਤਸਕਰੀ ਦੇ ਕਈ ਮਾਮਲੇ ਦਰਜ ਨੇ।

ਪੁਲਸ ਵਲੋਂ ਇਨ੍ਹਾਂ ਦੋਨਾਂ ਨੌਜਵਾਨਾਂ ਉੱਤੇ ਅਸਲਾ ਐਕਟ ਦੇ ਨਾਲ ਨਾਲ ਐਨ ਡੀ ਪੀ ਐਸ ਐਕਟ ਦੇ ਅਧੀਨ ਪਰਚੇ ਦਰਜ ਕੀਤੇ ਗਏ ਹਨ। ਫਿਲਹਾਲ ਪੁਲਿਸ  ਇਨ੍ਹਾਂ ਨੂੰ ਨਸ਼ਾ ਸਪਲਾਈ ਕਰਨ ਵਾਲੇ ਅੰਮ੍ਰਿਤਸਰ ਦੇ ਇੱਕ ਵਿਅਕਤੀ ਦੀ ਤਲਾਸ਼ ਵਿੱਚ ਜੁਟੀ ਹੋਈ ਹੈ।

-PTC News

Related Post