ਜਲੰਧਰ ਦੇ ਪਿੰਡ ਬੇਗਮਪੁਰਾ 'ਚ ਨੂੰਹ-ਸੱਸ ਦੇ ਮੁਕਾਬਲੇ 'ਚੋਂ ਨੂੰਹ ਨੇ ਮਾਰੀ ਬਾਜੀ, ਬਣੀ ਸਰਪੰਚ

By  Jashan A December 30th 2018 05:12 PM -- Updated: December 30th 2018 05:14 PM

ਜਲੰਧਰ ਦੇ ਪਿੰਡ ਬੇਗਮਪੁਰਾ 'ਚ ਨੂੰਹ-ਸੱਸ ਦੇ ਮੁਕਾਬਲੇ 'ਚੋਂ ਨੂੰਹ ਨੇ ਮਾਰੀ ਬਾਜੀ, ਬਣੀ ਸਰਪੰਚ,ਜਲੰਧਰ: ਪੰਜਾਬ 'ਚ ਹੋ ਰਹੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਨਤੀਜੇ ਆਉਣੇ ਸ਼ੁਰੂ ਹੋ ਚੁਕੇ ਹਨ। ਜਲੰਧਰ ਦੇ ਪਿੰਡ ਬੇਗਮਪੁਰਾ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਨਜੀਤੇ ਐਲਾਨੇ ਜਾ ਚੁੱਕੇ ਹਨ। ਜਿਥੇ ਇਕੋ ਪਰਿਵਾਰ ਦੇ ਸੱਸ-ਨੂੰਹ 'ਚ ਟੱਕਰ ਸੀ।

jalandhar ਜਲੰਧਰ ਦੇ ਪਿੰਡ ਬੇਗਮਪੁਰਾ 'ਚ ਨੂੰਹ-ਸੱਸ ਦੇ ਮੁਕਾਬਲੇ 'ਚੋਂ ਨੂੰਹ ਨੇ ਮਾਰੀ ਬਾਜੀ, ਬਣੀ ਸਰਪੰਚ

ਜਿਸ ਦੌਰਾਨ ਨੂੰਹ ਨੇ ਬਾਜੀ ਮਾਰ ਲਈ ਹੈ। ਦੱਸ ਦੇਈਏ ਕਿ ਸੱਸ ਨੂੰ ਹਰਾ ਕੇ ਨੂੰਹ ਸਰਪੰਚ ਦੀ ਕੁਰਸੀ 'ਤੇ ਵਿਰਾਜਮਾਨ ਹੋ ਚੁੱਕੀ ਹੈ। ਮਿਲੀ ਜਾਣਕਾਰੀ ਮੁਤਾਬਕ ਬੇਗਮਪੁਰਾ ਸਰਪੰਚੀ ਲਈ ਕੁੱਲ 160 ਵੋਟਾਂ ਪੋਲ ਹੋਈਆਂ , ਜਿਸ 'ਚ ਕਮਲਜੀਤ ਕੌਰ (ਨੂੰਹ) 88,ਬਿਮਲਾ ਦੇਵੀ (ਸੱਸ) 41ਤੀਜੇ ਉਮੀਦਵਾਰ ਨੂੰ ਸਿਰਫ 31 ਵੋਟਾਂ ਹੀ ਹਾਸਲ ਹੋਈਆਂ।

Punjab Panchayat elections Babbu Maan Village Khant Manpur (Fatehgarh Sahib) Vote ਜਲੰਧਰ ਦੇ ਪਿੰਡ ਬੇਗਮਪੁਰਾ 'ਚ ਨੂੰਹ-ਸੱਸ ਦੇ ਮੁਕਾਬਲੇ 'ਚੋਂ ਨੂੰਹ ਨੇ ਮਾਰੀ ਬਾਜੀ, ਬਣੀ ਸਰਪੰਚ

ਦੱਸ ਦੇਈਏ ਕਿ ਸਵੇਰ ਤੋਂ ਹੀ ਪੰਚਾਇਤੀ ਚੋਣਾਂ ਨੂੰ ਲੈ ਕੇ ਵੋਟਰਾਂ 'ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ। ਅੱਜ ਸਵੇਰੇ ਤੋਂ ਹੀ ਔਰਤਾਂ /ਪੁਰਸ਼ ਵੋਟਰਾਂ ਦੀਆਂ ਲੰਮੀਆਂ ਕਤਾਰਾਂ ਲੱਗੀਆਂ ਹੋਈਆਂ ਸਨ।ਜਿਥੇ ਨੌਜਵਾਨਾਂ ਵੱਲੋਂ ਵੋਟਾਂ ਨੂੰ ਲੈ ਕੇ ਕਾਫੀ ਉਤਸ਼ਾਹ ਦੇਖਣ ਨੂੰ ਮਿਲਿਆ, ਉਥੇ ਹੀ ਬਜ਼ੁਰਗ ਵੀ ਕਿਸੇ ਤੋਂ ਘੱਟ ਨਜ਼ਰ ਨਹੀਂ ਆਏ ।ਚੋਣਾਂ ‘ਚ ਵੋਟਿੰਗ ਪ੍ਰਕ੍ਰਿਆ ਵਿੱਚ ਬਜ਼ੁਰਗਾਂ ਨੇ ਵੀ ਵੱਡਾ ਉਤਸ਼ਾਹ ਦਿਖਾਇਆ ਹੈ।

jalndhar ਜਲੰਧਰ ਦੇ ਪਿੰਡ ਬੇਗਮਪੁਰਾ 'ਚ ਨੂੰਹ-ਸੱਸ ਦੇ ਮੁਕਾਬਲੇ 'ਚੋਂ ਨੂੰਹ ਨੇ ਮਾਰੀ ਬਾਜੀ, ਬਣੀ ਸਰਪੰਚ

ਜ਼ਿਕਰਯੋਗ ਹੈ ਕਿ ਸੂਬੇ ਭਰ ‘ਚ 1.27 ਕਰੋੜ ਲੋਕਾਂ ਨੇ ਵੋਟਿੰਗ ‘ਚ ਹਿੱਸਾ ਲਿਆ। ਸੂਬਾ ਚੋਣ ਕਮਿਸ਼ਨ ਵੱਲੋਂ 17,268 ਪੋਲਿੰਗ ਬੂਥ ਬਣਾਏ ਗਏ ਸਨ ਅਤੇ 86,340 ਕਰਮਚਾਰੀ ਡਿਊਟੀ ‘ਤੇ ਨਿਯੁਕਤ ਕੀਤੇ ਗਏ ਸਨਨ। ਪੰਚਾਇਤ ਚੋਣਾਂ ਲਈ 1,27,87,395 ਵੋਟਰ ਸਨ ਜਿੰਨ੍ਹਾਂ ‘ਚੋਂ 6688245 ਪੁਰਸ਼, 6066245 ਔਰਤਾਂ, 97 ਕਿੰਨਰ ਸ਼ਾਮਿਲ ਸਨ।

-PTC News

Related Post