ਹੁਣੇ -ਹੁਣੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਕੋਰੋਨਾ ਨਾਲ ਇੱਕ ਹੋਰ ਮੌਤ, ਪੰਜਾਬ 'ਚ ਮੌਤਾਂ ਦੀ ਗਿਣਤੀ ਹੋਈ 18

By  Shanker Badra April 25th 2020 04:34 PM -- Updated: April 25th 2020 06:11 PM

ਹੁਣੇ -ਹੁਣੇ ਪੰਜਾਬ ਦੇ ਇਸ ਜ਼ਿਲ੍ਹੇ 'ਚ ਕੋਰੋਨਾ ਨਾਲ ਇੱਕ ਹੋਰ ਮੌਤ, ਪੰਜਾਬ 'ਚ ਮੌਤਾਂ ਦੀ ਗਿਣਤੀ ਹੋਈ 18:ਜਲੰਧਰ:ਕੋਰੋਨਾ ਵਾਇਰਸ ਦੁਨੀਆ ਭਰ ਸਮੇਤ ਪੂਰੇ ਪੰਜਾਬ ਵਿਚ ਵੀ ਪੈਰ ਪਸਾਰਦਾ ਜਾ ਰਿਹਾ ਹੈ। ਸੂਬੇ 'ਚ ਅੱਜ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਕਾਰਨ 18 ਵੀਂ ਮੌਤ ਹੋ ਗਈ ਹੈ। ਜਲੰਧਰ 'ਚ ਅੱਜ ਇਕ ਹੋਰ ਕੋਰੋਨਾ ਪਾਜ਼ੀਟਿਵ ਮਰੀਜ਼ ਦੀ ਮੌਤ ਨਾਲ ਜ਼ਿਲ੍ਹੇ 'ਚ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3 ਹੋ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਬਸਤੀ ਗੁੱਜ਼ਾ ਇਲਾਕੇ ਦਾ ਰਹਿਣ ਵਾਲਾ ਸਹਿਦੇਵਾ (48) ਮੂਲ ਤੌਰ 'ਤੇ ਮਹਾਰਾਸ਼ਟਰ ਦਾ ਰਹਿਣ ਵਾਲਾ ਸੀ। ਉਹ ਕੁਝ ਦਿਨਾਂ ਤੋਂ ਕਾਫੀ ਬਿਮਾਰ ਸੀ ਤੇ ਉਸਦਾ ਇਲਾਜ ਜਲੰਧਰ ਦੇ ਹੀ ਇਕ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਸੀ। ਹੁਣ ਜਲੰਧਰ 'ਚ ਕੋਰੋਨਾ ਪੀੜਤਾਂ ਦੀ ਗਿਣਤੀ 64 ਹੋ ਗਈ ਹੈ ਅਤੇ 7 ਮਰੀਜ਼ ਠੀਕ ਹੋ ਚੁੱਕੇ ਹਨ।

ਦੱਸਣਯੋਗ ਹੈ ਕਿ ਸਹਿਦੇਵਾ ਦਾ ਕੁਝ ਦਿਨ ਪਹਿਲਾਂ ਕੋਰੋਨਾ ਵਾਇਰਸ ਸੰਬੰਧੀ ਟੈਸਟ ਕੀਤਾ ਗਿਆ ਸੀ ਅਤੇ ਉਸ 'ਚ ਸਿਰਫ 3 ਗ੍ਰਾਮ ਖੂਨ ਹੀ ਰਹਿ ਗਿਆ ਸੀ ਪਰ ਸ਼ਨੀਵਾਰ ਨੂੰ ਰਿਪੋਰਟ ਆਉਣ ਤੋਂ ਪਹਿਲਾਂ ਹੀ ਉਸਦੀ ਮੌਤ ਹੋ ਗਈ ਸੀ। ਸਹਿਦੇਵਾ ਦੀ ਮੌਤ ਤੋਂ ਬਾਅਦ ਆਈ ਮੈਡੀਕਲ ਰਿਪੋਰਟ 'ਚ ਪਤਾ ਲੱਗਾ ਕਿ ਉਸਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜ਼ੀਟਿਵ ਸੀ।

ਸਹਿਦੇਵਾ ਦੇ ਕੋਰੋਨਾ ਵਾਇਰਸ ਪਾਜ਼ੀਟਿਵ ਪਾਏ ਜਾਣ ਨਾਲ ਜਲੰਧਰ ਜ਼ਿਲ੍ਹੇ 'ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ 64 ਹੋ ਗਈ ਹੈ ਤੇ ਪੰਜਾਬ ਚੋਂ ਸਭ ਤੋਂ ਵੱਧ ਮਰੀਜਾਂ ਵਾਲਾ ਜ਼ਿਲ੍ਹਾ ਬਣ ਗਿਆ ਹੈ। ਇਸ ਦੇ ਇਲਾਵਾ ਦੂਜੇ ਨੰਬਰ 'ਤੇ ਮੋਹਾਲੀ -63 ਅਤੇ ਤੀਜੇ 'ਤੇ ਪਟਿਆਲੇ ਦਾ ਨੰਬਰ ਆਉਂਦਾ ਹੈ, ਜਿਥੇ ਮਰੀਜ਼ਾਂ ਦੀ ਗਿਣਤੀ ਸ਼ਨੀਵਾਰ ਨੂੰ 61 ਹੋ ਗਈ। ਇਨ੍ਹਾਂ ਜ਼ਿਲਿਆਂ ਨੂੰ ਪਹਿਲਾਂ ਹੀ ਪੰਜਾਬ ਸਰਕਾਰ ਵਲੋਂ ਰੈੱਡ ਜ਼ੋਨ ਵਿਚ ਸ਼ਾਮਲ ਕੀਤਾ ਹੋਇਆ ਹੈ।

-PTCNews

Related Post