ਜਲੰਧਰ ਦਿਹਾਤੀ ਪੁਲਿਸ ਨੂੰ ਮਿਲੀ ਵੱਡੀ ਕਾਮਯਾਬੀ, 6 ਵਿਅਕਤੀਆਂ ਨੂੰ ਪਿਸਟਲ ਸਣੇ ਕੀਤਾ ਗ੍ਰਿਫਤਾਰ

By  Riya Bawa July 25th 2022 08:00 PM -- Updated: July 25th 2022 08:01 PM

ਗੋਰਾਇਆ (ਮੁਨੀਸ਼ ਬਾਵਾ)- ਸਵਰਨਦੀਪ ਸਿੰਘ, ਪੀ.ਪੀ.ਐਸ, ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਮਾਜ ਦੇ ਮਾੜੇ ਅਨਸਰਾਂ ਨਸ਼ਾ ਤਸਕਰਾਂ ਦੇ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਗੁਰਾਇਆ ਦੀ ਪੁਲਿਸ ਟੀਮ ਵੱਲੋਂ 2 ਪਿਸਟਲ 7.65 ਐਮ.ਐਮ ਸਮੇਤ 03 ਮੈਗਜ਼ੀਨ ਅਤੇ 22 ਜਿੰਦਾ ਹੋਂਦ, 01 ਦੇਸੀ ਕੱਟਾ 32 ਬੋਰ ਸਮੇਤ ਜਿੰਦਾ 02 ਰੌਂਦ, 01 ਦੇਸੀ ਕੱਟਾ 315 ਬੋਰ ਬਿਨ੍ਹਾਂ ਰੋਂਦ, 01 ਗੰਡਾਸੀ ਅਤੇ 01 ਖੰਡਾ, 07 ਮੋਬਾਇਲ ਫੋਨ, 01 ਮੋਟਰ ਸਾਈਕਲ ਪਲਸਰ ਅਤੇ 01 ਸਕੂਟਰੀ ਸਮੇਤ 06 ਵਿਅਕਤੀਆਂ ਨੂੰ ਗ੍ਰਿਫਤਾਰ ਕਰਨ ਵਿੱਚ ਵੱਡੀ ਕਾਮਯਾਬੀ ਹਾਸਲ ਕੀਤੀ ਹੈ।  ਇਹਨਾਂ ਗ੍ਰਿਫਤਾਰ ਦੋਸ਼ੀਆਂ ਵੱਲੋਂ ਕਤਲ ਦੀ ਵਾਰਦਾਰ ਨੂੰ ਅੰਜਾਮ ਦੇਣ ਤੋਂ ਪਹਿਲਾਂ ਬੇਨਕਾਬ ਕੀਤਾ ਹੈ।

arrest

ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ  ਸਵਰਨਦੀਪ ਸਿੰਘ, ਪੀ.ਪੀ.ਐਸ.ਸੀਨੀਅਰ ਪੁਲਿਸ ਕਪਤਾਨ, ਜਲੰਧਰ (ਦਿਹਾਤੀ) ਜੀ ਨੇ ਦੱਸਿਆ ਕਿ ਮਿਤੀ 24-07-2022 ਨੂੰ ਐਸ.ਆਈ ਹਰਿੰਦਰ ਸਿੰਘ ਮੁੱਖ ਅਫਸਰ ਥਾਣਾ ਗੁਰਇਆ ਦੀ ਪੁਲਿਸ ਟੀਮ ਦੇ ਸਬ ਇੰਸਪੈਕਟਰ ਜਗਦੀਸ਼ ਰਾਜ ਸਮੇਤ ਸਾਥੀ ਕਰਮਚਾਰੀਆ ਨੇ ਬੱਸ ਅੱਡਾ ਗੁਰਾਇਆ ਨਾਕਾਬੰਦੀ ਦੌਰਾਨ ਇੱਕ ਦੇਸ਼ ਸੇਵਕ ਨੇ ਹਾਜਰ ਆ ਕੇ ਦੱਸਿਆ ਕਿ ਅਨੂਪ ਬੰਗੜ ਪੁੱਤਰ ਸੰਤੋਖ ਲਾਲ ਵਾਸੀ ਚਚਰਾੜੀ ਦੇ ਘਰ ਅੱਗੇ ਬਣੀਆ ਦੁਕਾਨਾ ਦੇ ਉਪਰ ਬਣੇ ਕਮਰਿਆਂ ਵਿੱਚ ਵਿਸ਼ਾਲ ਬੱਸੀ ਪੁੱਤਰ ਵਿਜੈ ਕੁਮਾਰ, ਜਤਿੰਦਰ ਸਿੰਘ ਪੁੱਤਰ ਅਵਤਾਰ ਸਿੰਘ, ਮਨਵੀਰ ਸਿੰਘ ਪੁੱਤਰ ਤਰਸੇਮ ਸਿੰਘ, ਸੁਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ, ਪਰੀਜਨ ਕੁਮਾਰ ਪੁੱਤਰ ਸੁਰਿੰਦਰ ਕੁਮਾਰ ਸਾਰੇ ਵਾਸੀਆਨ ਪਿੰਡ ਪਾਂਸ਼ਟਾਂ ਥਾਣਾ ਰਾਵਲਪਿੰਡੀ ਜਿਲ੍ਹਾਂ ਕਪੂਰਥਲਾ ਜਿਨ੍ਹਾਂ ਪਾਸ ਪਿਸਤੋਲ, ਦਾਤਰ ਅਤੇ ਹੋਰ ਮਾਰੂ ਹਥਿਆਰ ਹਨ।

Gurdaspur SP (Headquarters) arrested in rape case

ਇਹਨਾਂ ਵਿਅਕਤੀਆਂ ਨੇ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਭਤੀਜੇ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਨਾਲ ਕਾਫੀ ਲੰਬੇ ਸਮੇਂ ਤੋਂ ਰੰਜਿਸ਼ ਚੱਲ ਰਹੀ ਸੀ। ਤਲਾਸ਼ੀ ਉਕਤਾਨ ਵਿਅਕਤੀਆਂ ਪਾਸੋਂ 02 ਪਿਸਟਲ 7.65 ਐਮ.ਐਮ ਸਮੇਤ 03 ਮੈਗਜ਼ੀਨ ਅਤੇ 22 ਜਿੰਦਾ ਰੋਂਦ, 01 ਦੇਸੀ ਕੱਟਾ 32 ਬੋਰ ਸਮੇਤ 02 ਜਿੰਦਾ ਰੋਂਦ,01 ਦੇਸੀ ਕੱਟਾ 315 ਬੋਰ ਬਿਨ੍ਹਾਂ ਰੋਂਦ,01 ਗੰਡਾਸੀ ਅਤੇ 01 ਖੰਡਾ,07 ਮੋਬਾਇਲ ਫੋਨ,01 ਮੋਟਰ ਸਾਈਕਲ ਪਲਸਰ ਅਤੇ 01 ਸਕੂਟਰੀ ਮਜੈਸਟਰੋ ਬ੍ਰਾਮਦ ਕੀਤੀ ਗਈ।

jalandhar , Punjabi news, latest news, Punjab government, arrest

ਇਹ ਵੀ ਪੜ੍ਹੋ : ਟਰੇਨੀ ਜਹਾਜ਼ ਹਾਦਸਾਗ੍ਰਸਤ: 22 ਸਾਲਾ ਟਰੇਨੀ ਪਾਇਲਟ ਭਾਵਿਕਾ ਰਾਠੌਰ ਹੋਈ ਜ਼ਖਮੀ

ਉਕਤ ਦੋਸ਼ੀਆ ਨੇ ਦੱਸਿਆ ਕਿ ਉਨ੍ਹਾਂ ਦਾ ਝਗੜਾ ਕਾਫੀ ਲੰਬੇ ਤੋਂ ਪਿੰਡ ਪਾਂਸ਼ਟਾ ਦੇ ਸਰਪੰਚ ਹਰਜੀਤ ਸਿੰਘ ਅਤੇ ਉਸ ਦੇ ਭਤੀਜੇ ਕੁਲਵੰਤ ਸਿੰਘ ਪੁੱਤਰ ਸਰਬਜੀਤ ਸਿੰਘ ਨਾਲ ਚੱਲ ਰਿਹਾ ਸੀ ਜੋ ਅਸੀਂ ਹੁਣ ਕੁਲਵੰਤ ਸਿੰਘ ਨੂੰ ਮਾਰਨ ਲਈ ਇੱਕਠੇ ਹੋਏ ਸੀ ਅਤੇ ਸਹੀ ਸਮੇਂ ਦੀ ਉਡੀਕ ਕਰ ਰਹੇ ਸੀ। ਜੋ ਮੁਕੱਦਮਾ ਹਜਾ ਵਿੱਚ ਗ੍ਰਿਫਤਾਰ ਦੋਸ਼ੀਆਨ ਉਕਤਾਨ ਨੂੰ ਮਾਨਯੋਗ ਇਲਾਕਾ ਮੈਜਿਸਟਰੇਟ ਸਾਹਿਬ ਫਿਲੌਰ ਜੀ ਦੀ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਅਤੇ ਦੋਸ਼ੀਆਨ ਉਕਤਾਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੋਸ਼ੀਆਨ ਪਾਸੋਂ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਖੁਲਾ ਹੋਣ ਦੀ ਸੰਭਾਵਨਾ ਹੈ। ਦੋਸ਼ੀਆਨ ਦੇ ਖਿਲਾਫ ਵੱਖ ਵੱਖ ਧਰਾਵਾਂ ਹੇਠ ਵੱਖ ਵੱਖ ਥਾਣਿਆ ਵਿੱਚ 18 ਮੁਕੱਦਮੇ ਦਰਜ ਹਨ।

-PTC News

Related Post