ਨਵਵਿਆਹਿਆ ਨੌਜਵਾਨ ਰਾਤ ਪ੍ਰੇਮਿਕਾ ਘਰ ਗਿਆ ,ਸਵੇਰੇ ਮਿਲੀ ਜ਼ਿੰਦਾ ਸੜਨ ਦੀ ਖ਼ਬਰ

By  Jagroop Kaur January 21st 2021 03:43 PM

ਜਲੰਧਰ: ਬੀਤੀ ਰਾਤ ਜਲੰਧਰ ਦੇ ਭਾਰਗਵ ਕੈਂਪ ਦੇ ਇਲਾਕਾ ਕਾਸ਼ੀ ਨਗਰ 'ਚ ਰਹਿਣ ਵਾਲੇ ਇਕ ਨੌਜਵਾਨ ਵੱਲੋਂ ਖ਼ੁਦ ਨੂੰ ਅੱਗ ਲਗਾਉਣ ਦਾ ਮਾਮਲਾ ਸਾਹਮਣੇ ਆਇਆ ਹੈ । ਇਸ ਭਿਆਨਕ ਮਨਰ ਤੋਂ ਬਾਅਦ ਜਦ ਉਸਨੂੰ ਅੱਧ ਸੜੀ ਹਾਲਾਤ ’ਚ ਹਸਪਤਾਲ ਪਹੁੰਚਾਇਆ ਗਿਆ ਤਾਂ ਮੌਕੇ 'ਤੇ ਉਸ ਦੀ ਮੌਤ ਹੋ ਗਈ।23-yr-old woman burnt alive by man in Rajasthan's Sikar district - Oneindia  News

ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਨੇ ਪ੍ਰੇਮ ਸੰਬੰਧਾਂ ਦੇ ਚੱਲਦਿਆਂ ਆਪਣੀ ਪ੍ਰੇਮਿਕਾ ਦੇ ਘਰ ਜਾ ਕੇ ਖ਼ੁਦ ਨੂੰ ਅੱਗ ਲਾਈ ਸੀ। ਕਾਸ਼ੀਨਗਰ ’ਚ ਸੜਕ ’ਤੇ ਨੌਜਵਾਨ ਨੂੰ ਦੇਰ ਰਾਤ ਸਿਵਲ ਹਸਪਤਾਲ ਲਿਜਾਇਆ ਗਿਆ। ਮ੍ਰਿਤਕ ਨੌਜਵਾਨ ਦੀ ਪਛਾਣ ਦੀਪਕ ਕੁਮਾਰ ਵਾਸੀ ਕਾਸ਼ੀਨਗਰ ਦੇ ਰੂਪ ’ਚ ਹੋਈ ਹੈ।

Man walks up to large fire and puts both arms up high. — Stock Video ©  danjesperson #14959689

ਪੜ੍ਹੋ ਹੋਰ ਖ਼ਬਰਾਂ :ਦਸਮ ਪਿਤਾ ਦੇ 354ਵੇਂ ਪ੍ਰਕਾਸ਼ ਪੁਰਬ ਮੌਕੇ ਗੁਰਮਤਿ ਸਮਾਗਮ ਆਰੰਭ, ਦੇਖੋ ਅਲੌਕਿਕ ਤਸਵੀਰਾਂ

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਕਰੀਬ ਇਕ ਮਹੀਨਾ ਪਹਿਲਾਂ ਦੀਪਕ ਦੀ ਕੋਰਟ ਮੈਰਿਜ ਹੋਈ ਸੀ, ਜਿਸ ਤੋਂ ਬਾਅਦ ਉਸ ਦੀ ਪਤਨੀ ਕੁਝ ਦਿਨ ਤਾਂ ਉਨ੍ਹਾਂ ਦੇ ਘਰ ਰਹੀ ਪਰ ਉਸ ਦੇ ਬਾਅਦ ਪੇਕੇ ਚਲੀ ਗਈ। ਦੀਪਕ ਦੀ ਮਾਂ ਕਾਂਤਾ ਦੇਵੀ ਦਾ ਕਹਿਣਾ ਹੈ ਕਿ ਬੁੱਧਵਾਰ ਦੇਰ ਸ਼ਾਮ ਨੂੰ ਦੀਪਕ ਨੂੰ ਕਿਸੇ ਦਾ ਫੋਨ ਆਇਆ, ਜਿਸ ਤੋਂ ਬਾਅਦ ਉਹ ਇਹ ਕਹਿ ਕੇ ਘਰੋਂ ਚਲਾ ਗਿਆ ਕਿ ਉਹ ਸਹੁਰੇ ਜਾ ਰਿਹਾ ਹੈ। ਪਰ ਦੇਰ ਰਾਤ ਉਸ ਨਾਲ ਇਹ ਘਟਨਾ ਵਾਪਰ ਗਈ।

ਪੜ੍ਹੋ ਹੋਰ ਖ਼ਬਰਾਂ :ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ‘ਚ ਤਖ਼ਤ ਸ੍ਰੀ ਹਰਿਮੰਦਰ ਸਾਹਿਬ ,ਪਟਨਾ ਸਾਹਿਬ ਤੋਂ ਸਜਾਇਆ ਨਗਰ ਕੀਰਤਨ

ਉਥੇ ਹੀ ਹੁਣ ਇਸ ਘਟਨਾ ਦਾ ਪਤਾ ਲਗਾਉਣ ਲਈ ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ , ਕਿ ਅਖੀਰ ਨੌਜਵਾਨ ਦੀ ਇਸ ਹਲਾਤ ਦੇ ਪਿੱਛੇ ਦੀ ਵਜ੍ਹਾ ਕੀ ਹੈ , ਇਹ ਹਾਦਸਾ ਹੈ ਜਾਂ ਫਿਰ ਕੋਈ ਸਾਜਿਸ਼। ਫਿਲਹਾਲ ਪੁਲਿਸ ਵੱਲੋਂ ਦੀਪਕ ਦੀ ਮਾਂ ਦੇ ਬਿਆਨਾਂ ਦੇ ਆਧਾਰ ’ਤੇ ਉਸ ਕੇਸ ਦਰਜ ਕਰ ਲਿਆ ਹੈ ਜਦਕਿ ਅਜੇ ਕਿਸੇ ਦੀ ਗਿ੍ਰਫ਼ਤਾਰੀ ਨਹੀਂ ਹੋਈ ਹੈ।

Related Post